ਮੌਨਸੂਨ ਇਜਲਾਸ: ਪੰਜਾਬ ਦੇ ਸੰਸਦਾਂ ਦੀ ਪਰਖ ਕਰਨਗੇ ਖੇਤੀ ਆਰਡੀਨੈਂਸ: ਭਗਵੰਤ ਮਾਨ
Published : Sep 13, 2020, 4:40 pm IST
Updated : Sep 13, 2020, 4:40 pm IST
SHARE ARTICLE
Bhagwant Mann
Bhagwant Mann

-ਕੋਰ ਕਮੇਟੀ ਮੀਟਿੰਗ ਨੇ ਉਜਾਗਰ ਕੀਤੀ ਬਾਦਲ ਪਰਿਵਾਰ ਤੇ ਬਾਦਲ ਦਲ ਦੀ ਬੈਚੇਨੀ

ਚੰਡੀਗੜ, 13 ਸਤੰਬਰ 2020 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਪੰਜਾਬ ਦੇ ਸਾਰੇ ਲੋਕ ਸਭਾ ਅਤੇ ਰਾਜ ਸਭਾ ਮੈਂਬਰਾਂ ਨੂੰ ਸੰਸਦ ਦੇ ਮੌਨਸੂਨ ਸੈਸ਼ਨ ‘ਚ ਖੇਤੀ ਆਰਡੀਨੈਸਾਂ ਵਿਰੁੱਧ ਇਕਸੁਰ ਹੋ ਕੇ ਬੋਲਣ ਅਤੇ ਵਿਰੋਧ ‘ਚ ਵੋਟ ਕਰਨ ਦੀ ਅਪੀਲ ਕੀਤੀ ਹੈ।
ਪਾਰਟੀ ਹੈਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਸੰਸਦ ਦਾ ਇਹ ਇਜਲਾਸ ਪੰਜਾਬ ਦੇ ਸਾਰੇ ਸੰਸਦ ਮੈਂਬਰਾਂ ਦੀ ਪਰਖ ਕਰੇਗਾ ਕਿ ਉਹ ਪੰਜਾਬ ਨਾਲ ਖੜਦੇ ਹਨ ਜਾਂ ਵਜ਼ੀਰੀਆਂ-ਬੇਵਸੀਆਂ ਅੱਗੇ ਪੰਜਾਬ ਅਤੇ ਪੰਜਾਬ ਦੀ ਕਿਰਸਾਨੀ ਵਿਰੁਧ ਭੁਗਤਦੇ ਹਨ?

Harsimrat Badal Harsimrat Badal

ਮਾਨ ਅਨੁਸਾਰ, ‘‘ ਖੇਤੀ ਆਰਡੀਨੈਸ ਪੇਸ਼ ਹੋਣ ਵਾਲੇ ਦਿਨ ਜਿਵੇਂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਉਤੇ ਸਾਰੇ ਪੰਜਾਬ ਦੀ ਬਾਹਰੋ ਨਜ਼ਰ ਰਹੇਗੀ ਉਵੇਂ ਮੈਂ ਪਾਰਲੀਮੈਂਟ ਦੇ ਅੰਦਰ ਰਖਾਂਗਾ ਅਤੇ ਦੱਸਾਂਗਾ ਕਿ ਇਹ ਪਾਰਟੀ ਪੰਜਾਬ ਦੇ ਹਿਤ ਵਿਚ ਭੁਗਤੀ ਹੈ ਜਾਂ ਵਿਰੋਧ ਵਿਚ।’’ ਭਗਵੰਤ ਮਾਨ ਨੇ ਕਿਹਾ ਕਿ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਬਾਦਲ ਦਲ ਦੀ ਕੋਰ ਕਮੇਟੀ ਦੀ ਸ਼ਨੀਵਾਰ ਨੂੰ ਹੋਈ ਮੀਟਿੰਗ ਨੇ ਦੋ ਤੱਥ ਉਜਾਗਰ ਕਰ ਦਿੱਤੇ ਹਨ।

Bikram Singh MajithiaBikram Singh Majithia

ਪਹਿਲਾ ਇਹ ਹੁਣ ਤੱਕ ਕੇਂਦਰੀ ਖੇਤੀ ਆਰਡੀਨੈਂਸਾਂ ਦੀ ਸਿੱਧੀ ਵਕਾਲਤ ਕਰਦੇ ਆ ਰਹੇ ਬਾਦਲ ਪਰਿਵਾਰ ਨੂੰ ਜ਼ਮੀਨੀ ਹਕੀਕਤ ਨੇ ਬੁਰੀ ਤਰਾਂ ਬੇਚੈਨ ਕਰ ਦਿੱਤਾ ਹੈ, ਕਿਉਕਿ ਜੇ ਬਾਦਲ ਜੋੜਾ ਪਾਰਲੀਮੈਂਟ ‘ਚ ਮੋਦੀ ਦੇ ਆਰਡੀਨੈਸਾਂ ਵਿਰੱਧ ਬੋਲਣ ਅਤੇ ਵੋਟ ਪਾਉਣ ਦੀ ਹਿੰਮਤ ਦਿਖਾਉਦਾ ਹੈ ਤਾਂ ਬੀਬੀ ਹਰਸਿਮਰਤ ਕੌਰ ਦੀ ਵਜ਼ੀਰੀ ਅਤੇ ਬਿਕਰਮ ਸਿੰਘ ਮਜੀਠੀਆ ਉੱਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਲਟਕੀ ਹੋਈ ਤਲਵਾਰ ਡਿੱਗ ਸਕਦੀ ਹੈ। 

Badal Family At Akal Takht SahibBadal Family

 ਭਗਵੰਤ ਮਾਨ ਨੇ ਸਵਾਲ ਕੀਤਾ ਕਿ ਕੀ ਬਾਦਲ ਪਰਿਵਾਰ ਪੰਜਾਬ ਦੀ ਖੇਤੀਬਾੜੀ, ਕਿਸਾਨਾਂ, ਮਜਦੂਰਾਂ, ਆੜਤੀਆਂ, ਪੱਲੇਦਾਰਾਂ, ਟਰਾਂਸਪੋਰਟਰਾਂ ਆਦਿ ਸਮੇਤ ਸੰਘੀ ਢਾਂਚੇ ਦੀ ਰਖਵਾਲੀ ਲਈ ਇਹ ‘ਤੁੱਛ ਕੁਰਬਾਨੀ’ ਕਰ ਸਕੇਗਾ? ਕਿਉਕਿ ਅਜਿਹਾ ਸਟੈਂਡ ਬਾਦਲ ਪਰਿਵਾਰ ਅੰਦਰ ਭਖੀ ਘਰੇਲੂ ਖਾਨਾਜੰਗੀ ਨੂੰ ਤੂਲ ਦੇਵੇਗਾ, ਜਿਸਦੀ ਬੱਦਲਵਾਈ ਕਾਫ਼ੀ ਲੰਬੇ ਸਮੇਂ ਤੋਂ ਦਿਖ ਰਹੀ ਹੈ। 

Parkash Badal Parkash Badal

ਇਹੋ ਕਾਰਨ ਹੈ ਕਿ ਨੂੰਹ-ਰਾਣੀ ਦੀ ਕੁਰਸੀ ਅਤੇ ਮਜੀਠੀਆਂ ਨੂੰ ਬਚਾਉਦੇ-ਬਚਾਉਦੇ  ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਹਾਕਿਆਂ ਪੁਰਾਣੇ ਸਟੈਂਡ-ਸਿਧਾਂਤ ਅਤੇ ਪੰਜਾਬ-ਪੰਜਾਬੀਆਂ ਦੇ ਹਿੱਤ ਮੋਦੀ ਸਰਕਾਰ ਕੋਲ ਪੁਰੀ ਤਰਾਂ ਵੇਚ ਦਿੱਤੇ ਹਨ। ਜੇ ਅਜਿਹਾ ਨਾ ਹੁੰਦਾ ਤਾਂ ਸਭ ਕੁੱਝ ਸਮਝਦੇ ਹੋਏ (ਖੇਤੀ ਆਰਡੀਨੈਸਾਂ ਨਾਲ ਹੋਣ ਵਾਲੀ ਤਬਾਹੀ, ਕੇਂਦਰ ਦੇ ਇਨਾਂ ਤਾਨਾਸ਼ਾਹੀ ਫੈਸਲਿਆਂ ਵਿਰੁੱਧ ਉਠਿਆ ਅਤੇ ਸੰਘੀ ਢਾਂਚਾ ਸਿਧਾਂਤ ਦੇ ਉਲਟ ਜਾ ਕੇ ਪੰਜਾਬ ਦੇ ਹੱਕਾਂ ’ਤੇ ਹੋ ਰਹੀ ਡਾਕੇਮਾਰੀ) ਮੀਸਣੇ ਬਜੁਰਗ ਵਾਂਗ ਪ੍ਰਕਾਸ਼ ਸਿੰਘ ਬਾਦਲ ਕਦੇ ਵੀ ਕੇਂਦਰ ਦੇ ਖੇਤੀ ਆਰਡੀਨੈਸਾਂ ਦੀ ਵਕਾਲਤ ਕਰਨ ਲਈ ਬੇਬਸ ਨਾ ਹੁੰਦੇ। 

 Bhagwant MannBhagwant Mann

ਭਗਵੰਤ ਮਾਨ ਨੇ ਦੂਸਰੇ ਤੱਥ ਦਾ ਜ਼ਿਕਰ ਕਰਦਿਆਂ ਕਿਹਾ ਕਿ ‘ਕੁਰਸੀ ਬਨਾਮ ਕਿਰਸਾਨੀ’ ‘ਚੋ ਇੱਕ ਚੁਣਨ ਦੀ ਕਸ਼ਮਕਸ਼ ’ਚ ਉਲਝੇ ਬਾਦਲ ਪਰਿਵਾਰ ਥੱਲੇ ਲੱਗੇ ਅਕਾਲੀ ਦਲ ਦੇ ਲੀਡਰਾਂ ਦੀ ਬੇਚੈਨੀ ਖੁੱਲ ਕੇ ਬਾਹਰ ਆ ਗਈ ਹੈ। ਜੋ ਜਨਤਕ ਤੌਰ ’ਤੇ ਮੰਨ ਚੁਕੇ ਹਨ ਕਿ ਖੇਤੀ ਆਰਡੀਨੈਸ ਪੰਜਾਬ ਵਿਰੋਧੀ ਹਨ। ਅਜਿਹੀ ਸਥਿਤੀ ਵਿਚ ਬਾਦਲ ਦਲ ਦੇ ਬਹੁਤੇ ਲੀਡਰ ਇੱਕ ਪਾਸੇ ਆਪਣੇ ਆਕਾ (ਸੁਖਬੀਰ ਸਿੰਘ ਬਾਦਲ) ਦੀ ਪਰਿਵਾਰਪ੍ਰਸਤੀ ਮੂਹਰੇ ਬੇਬਸ ਹਨ, ਦੂਜੇ ਪਾਸੇ ਤੇਜ਼ੀ ਨਾਲ ਖਿਸਕਦੀ ਜਾ ਰਹੀ ਬਚੀ-ਖੁਚੀ ਸਿਆਸੀ ਜ਼ਮੀਨ ਨੂੰ ਦੇਖ ਕੇ ਪਰੇਸ਼ਾਨ ਹਨ।

ਮਾਨ ਨੇ ਕਿਹਾ, ‘‘ਬਾਦਲ ਐਂਡ ਪਾਰਟੀ ਦੇ ਮੌਜੂਦਾ ਹਲਾਤ ਸਪੱਸ਼ਟ ਦੱਸ ਰਹੇ ਹਨ ਕਿ ਅਸੂਲਾਂ-ਸਿਧਾਂਤਾਂ ਅਤੇ ਕੁਰਬਾਨੀਆਂ ਨਾਲ 1920 ’ਚ ਹੋਂਦ ’ਚ ਆਏ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਟੱਬਰ ਦੀ ਲੋਭ-ਲਾਲਸਾ ਪੂਰੀ ਇਕ ਸਦੀ ਬਾਅਦ ਕਿਵੇਂ ਬਲੀ ਚੜਾ ਹੈ।’’ 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement