ਮਨੁੱਖ ਦੀ ਉਤਪਤੀ ਹੈ ਕੋਰੋਨਾ ਵਾਇਰਸ
Published : Sep 13, 2020, 2:17 am IST
Updated : Sep 13, 2020, 2:17 am IST
SHARE ARTICLE
image
image

ਮਨੁੱਖ ਦੀ ਉਤਪਤੀ ਹੈ ਕੋਰੋਨਾ ਵਾਇਰਸ

ਚੀਨੀ ਮਾਹਰ ਵਲੋਂ ਠੋਸ ਸਬੂਤ ਹੋਣ ਦਾ ਦਾਅਵਾ
 

ਨਵੀਂ ਦਿੱਲੀ, 12 ਸਤੰਬਰ : ਬੀਤੇ ਕਈ ਮਹੀਨਿਆਂ ਤੋਂ ਦੁਨੀਆਂ ਭਰ 'ਚ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਉਤੇ ਸਵਾਲ ਉਠਾਏ ਜਾ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਲਈ ਚੀਨ ਜ਼ਿੰਮੇਵਾਰ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹਮੇਸ਼ਾ ਚੀਨ ਦੇ ਇਸ ਰਵਈਏ 'ਤੇ ਇਤਰਾਜ਼ ਪ੍ਰਗਟਾਇਆ ਹੈ ਅਤੇ ਦੋਸ਼ ਲਾਇਆ ਕਿ ਚੀਨ ਨੇ ਦੁਨੀਆਂ ਨੂੰ ਵਿਸ਼ਾਣੂ ਬਾਰੇ ਨਹੀਂ ਦਸਿਆ, ਜਿਸ ਕਾਰਨ ਕੋਰੋਨਾ ਵਾਇਰਸ ਪੂਰੀ ਦੁਨੀਆਂ ਵਿਚ ਫੈਲ ਗਿਆ।
ਹੁਣ ਇਹ ਗੱਲ ਇਕ ਚੀਨ ਦੀ ਮਹਿਲਾ ਵਾਇਰਲੋਜਿਸਟ ਡਾ. ਲੀ-ਮੈਂਗ ਯਾਨ ਹੀ ਕਹਿ ਰਹੀ ਹੈ, ਕਿ ਕੋਰੋਨਾ ਵਾਇਰਸ ਮਨੁੱਖ (ਚੀਨ) ਦੁਆਰਾ ਬਣਾਇਆ ਵਾਇਰਸ ਹੈ। ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਇਹ ਚੀਨ ਦੁਆਰਾ ਬਣਾਇਆ ਮਨੁੱਖੀ ਵਾਇਰਸ ਹੈ। ਮੇਰੇ ਕੋਲ ਇਸ ਦੇ ਸਬੂਤ ਹਨ ਅਤੇ ਮੈਂ ਇਸ ਨੂੰ ਸਾਬਤ ਕਰਾਂਗੀ।
ਚੀਨੀ ਸਰਕਾਰ ਦੀ ਧਮਕੀ ਤੋਂ ਬਾਅਦ ਲੀ ਨੇ ਅਪਣਾ ਪਾਸਪੋਰਟ ਅਤੇ ਪਰਸ ਅਪਣੇ ਕੋਲ ਰਖਿਆ ਅਤੇ ਅਪਣੇ ਅਜ਼ੀਜ਼ਾਂ ਨੂੰ ਛੱਡ ਕੇ 28 ਅਪ੍ਰੈਲ ਨੂੰ ਅਮਰੀਕਾ ਲਈ ਰਵਾਨਾ ਹੋ ਗਈ। ਉਹ ਉਦੋਂ ਤੋਂ ਹੀ ਅਮਰੀਕਾ ਵਿਚ ਰਹਿ ਰਹੀ ਹੈ। ਉਹ ਜਾਣਦੀ ਸੀ ਕਿ ਜੇ ਉਸ ਨੂੰ ਫੜ ਲਿਆ ਜਾਂਦਾ ਹੈ ਤਾਂ ਚੀਨੀ ਸਰਕਾਰ ਉਸ ਨੂੰ ਜੇਲ੍ਹ 'ਚ ਪਾ ਦੇਵੇਗੀ ਅਤੇ ਇਸ ਨਾਲੋਂ ਹੋਰ ਵੀ ਬਦਤਰ ਕਰ ਸਕਦੀ ਹੈ। ਚੀਨੀ ਸਰਕਾਰ ਵੀ ਉਸ ਨੂੰ ਅਲੋਪ ਕਰ ਸਕਦੀ ਸੀ। ਲੀ ਇਮਿਊਨੋਲੋਜੀ ਵਿਚ ਵੀ ਮਾਹਰ ਹੈ।
ਵਾਇਰਲੋਜਿਸਟ ਨੇ ਕਿਹਾ ਹੈ ਕਿ ਉਹ ਜਲਦੀ ਹੀ ਕੋਰੋਨਾ ਵਾਇਰਸ ਦੇ ਮਨੁੱਖ ਦੁਆਰਾ ਬਣੇ ਹੋਣ ਦੇ ਸਬੂਤ ਪੇਸ਼ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਰੋਨਾ ਵਿਸ਼ਾਣੂ ਦੇ ਮਨੁੱਖ ਦੁਆਰਾ ਬਣਾਏ ਜਾਣ ਦੇ ਠੋਸ ਸਬੂਤ ਹਨ। ਚੀਨੀ ਸਰਕਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਲੀ ਮੈਂਗ ਯਾਨ ਨੇ ਕਿਹਾ ਕਿ ਚੀਨ ਦੁਨੀਆ ਤੋਂ ਕੋਰੋਨਾ ਵਾਇਰਸ ਸਬੰਧੀ ਜਾਣਕਾਰੀ ਲੁਕਾ ਰਿਹਾ ਹੈ। ਕੋਰੋਨਾ ਵਾਇਰਸ ਮੀਟ ਮਾਰਕੀਟ ਤੋਂ ਨਹੀਂ ਸੀ ਆਇਆ।
ਉਸੇ ਸਮੇਂ ਜਦੋਂ ਇਹ ਪੁਛਿਆ ਗਿਆ ਕਿ ਜੇ ਇਹ ਵਾਇਰਸ ਵੁਹਾਨ ਦੇ ਮੀਟ ਮਾਰਕੀਟ ਤੋਂ ਨਹੀਂ ਆਇਆ ਤਾਂ ਇਹ ਕਿਵੇਂ ਪੈਦਾ ਹੋਇਆ। ਫਿਰ ਇਸ ਦਾ ਜਵਾਬ ਦਿੰਦਿਆਂ ਲੀ ਮੈਂਗ ਨੇ ਕਿਹਾ ਕਿ ਇਹ ਖ਼ਤਰਨਾਕ ਵਾਇਰਸ ਵੁਹਾਨ ਦੀ ਲੈਬ ਤੋਂ ਆਇਆ ਹੈ
ਅਤੇ ਇਹ ਮਨੁੱਖ ਦੁਆਰਾ ਬਣਾਇਆ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਵਾਇਰਸ ਦਾ ਜੀਨੋਮ ਕ੍ਰਮ ਮਨੁੱਖੀ ਫ਼ਿੰਗਰ ਪ੍ਰਿੰਟ ਦੀ ਤਰ੍ਹਾਂ ਹੈ ਅਤੇ ਇਸ ਦੇ ਆਧਾਰ ਉਤੇ ਉਹ ਸਾਬਤ ਕਰਨਗੇ ਕਿ ਇਹ ਮਨੁੱਖ ਦੁਆਰਾ ਬਣਾਇਆ ਵਾਇਰਸ ਹੈ। ਉਸਨੇ ਕਿਹਾ ਕਿ ਕਿਸੇ ਵੀ ਵਾਇਰਸ ਵਿਚ ਮਨੁੱਖੀ ਫਿੰਗਰ ਪ੍ਰਿੰਟ ਦੀ ਮੌਜੂਦਗੀ ਇਹ ਦੱਸਣ ਲਈ ਕਾਫ਼ੀ ਹੈ ਕਿ ਇਹ ਮਨੁੱਖ ਦੁਆਰਾ ਉਤਪੰਨ ਕੀਤਾ ਗਿਆ ਹੈ।
ਲੀ-ਮੈਂਗ ਦਾ ਕਹਿਣਾ ਹੈ ਕਿ ਉਹ ਕੋਰੋਨਾ ਵਾਇਰਸ ਦਾ ਅਧਿਐਨ ਕਰਨ ਵਾਲੀ ਪਹਿਲੀ ਕੁੱਝ ਵਿਗਿਆਨੀ ਸੀ। ਦਸੰਬਰ 2019 ਦੇ ਅਖੀਰ ਵਿਚ, ਉਸਨੇ ਦਾਅਵਾ ਕੀਤਾ ਕਿ ਉਸ ਨੂੰ ਯੂਨੀਵਰਸਿਟੀ ਵਿਚ ਉਸਦੇ ਸੁਪਰਵਾਈਜ਼ਰ ਦੁਆਰਾ ਕਿਹਾ ਗਿਆ ਸੀ ਕਿ ਉਹ ਸਾਰੇ ਕੋਰੋਨਾ ਵਰਗੇ ਕੇਸਾਂ ਦੇ ਵਿਲੱਖਣ ਸਮੂਹਾਂ ਦੀ ਘੋਖ ਕਰਨ ਜੋ ਚੀਨ ਵਿਚ ਪੈਦਾ ਹੋਏ ਹਨ। (ਏਜੰਸੀ)

imageimage ਮੇਰੇ ਕੋਲ ਸਬੂਤ ਹਨ 'ਤੇ ਮੈਂ ਇਸ ਨੂੰ ਸਾਬਤ ਕਰਾਂਗੀ : ਡਾ. ਲੀ-ਮੈਂਗ ਯਾਨ
 

SHARE ARTICLE

ਏਜੰਸੀ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement