CM ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਪਹਿਲੇ ਸਕੂਲ ਆਫ ਐਮੀਨੈਂਸ ਦਾ ਕੀਤਾ ਉਦਘਾਟਨ
Published : Sep 13, 2023, 4:29 pm IST
Updated : Sep 13, 2023, 5:37 pm IST
SHARE ARTICLE
Delhi CM Arvind Kejriwal inaugurates 'School of Eminence' in Punjab
Delhi CM Arvind Kejriwal inaugurates 'School of Eminence' in Punjab

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਐਲਾਨ, ਹੁਣ ਪੰਜਾਬ ਦੇ ਬੱਚੇ ਲੈਣਗੇ ਆਰਟੀਫੀਸ਼ੀਅਲ ਇੰਟੈਲੀਜੈਂਸ

 

ਅੰਮ੍ਰਿਤਸਰ:  ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਅੰਮ੍ਰਿਤਸਰ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ। ਛੇਹਰਟਾ ਐਮੀਨੈਂਸ ਸਕੂਲ ਦਾ ਦੌਰਾ ਕਰਨ ਉਪਰੰਤ ਉਹ ਰਣਜੀਤ ਐਵੀਨਿਊ ਰੈਲੀ ਵਾਲੀ ਥਾਂ ਪੁੱਜੇ, ਜਿਥੇ ਪੰਜਾਬ ਵਿਚ ਸਿੱਖਿਆ ਦੀ ਕ੍ਰਾਂਤੀ ਦਾ ਐਲਾਨ ਕੀਤਾ ਗਿਆ।

Delhi CM Arvind Kejriwal inaugurates 'School of Eminence' in PunjabDelhi CM Arvind Kejriwal inaugurates 'School of Eminence' in Punjab

ਰੈਲੀ ਦੌਰਾਨ ਸਿੱਖਿਆ ਵਿਭਾਗ ਨਾਲ ਬੀ.ਐਸ.ਐਨ.ਐਲ. ਅਤੇ ਆਈ.ਬੀ.ਐਮ. ਦੇ ਐਮ.ਓ.ਯੂ. ਸਾਈਨ ਕੀਤੇ ਗਏ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਐਲਾਨ ਕੀਤਾ ਕਿ ਹੁਣ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਵੀ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਦੀ ਸਿੱਖਿਆ ਹਾਸਲ ਕਰਨਗੇ। ਦਸੰਬਰ ਤਕ ਪੰਜਾਬ ਦੇ ਹਰ ਸਕੂਲ ਨੂੰ ਹਾਈ ਸਪੀਡ ਇੰਟਰਨੈੱਟ ਅਤੇ ਵਾਈ.ਫਾਈ. ਨਾਲ ਜੋੜਿਆ ਜਾਵੇਗਾ।

Delhi CM Arvind Kejriwal inaugurates 'School of Eminence' in PunjabDelhi CM Arvind Kejriwal inaugurates 'School of Eminence' in Punjab

ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਕੂਲ ਆਫ ਐਮੀਨੈਂਸ ਸ਼ੁਰੂ ਕਰਨ 'ਤੇ ਵਧਾਈ ਦਿਤੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ‘ਵਨ ਨੇਸ਼ਨ ਵਨ ਇਲੈਕਸ਼ਨ’ ਦਾ ਸਮਰਥਨ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਕੇਜਰੀਵਾਲ ਨੇ ਕਿਹਾ ਕਿ ‘ਵਨ ਨੇਸ਼ਨ ਵਨ ਇਲੈਕਸ਼ਨ’ ਕਦੇ ਵੀ ਨਹੀਂ ਹੋਣ ਦਿਤੀ ਜਾਣੀ ਚਾਹੀਦੀ। ਉਹ ਦੇਸ਼ ਨੂੰ ਬਰਬਾਦ ਕਰ ਦੇਣਗੇ। ਉਨ੍ਹਾਂ ਕਿਹਾ ਕਿ ਨੇਤਾ ਚੋਣਾਂ ਤੋਂ ਡਰਦੇ ਹਨ, ਉਹ ਇਨ੍ਹਾਂ ਚੋਣਾਂ ਨੂੰ ਖਤਮ ਕਰਨਾ ਚਾਹੁੰਦੇ ਹਨ।

Delhi CM Arvind Kejriwal inaugurates 'School of Eminence' in PunjabDelhi CM Arvind Kejriwal inaugurates 'School of Eminence' in Punjab

ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਆਫ਼ ਐਮੀਨੈਂਸ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਨਾਲੋਂ ਬਹੁਤ ਵਧੀਆ ਹੈ। ਅੱਜ ਤੋਂ ਪੰਜਾਬ ਵਿਚ ਸੱਭ ਕੁੱਝ ਬਦਲ ਜਾਵੇਗਾ। ਮਾਪੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿਚੋਂ ਅਪਣੇ ਬੱਚਿਆਂ ਨੂੰ ਹਟਾ ਕੇ ਸਰਕਾਰੀ ਸਕੂਲ ਵਿਚ ਭੇਜਣਗੇ।

Delhi CM Arvind Kejriwal inaugurates 'School of Eminence' in PunjabDelhi CM Arvind Kejriwal inaugurates 'School of Eminence' in Punjab

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਇਤਿਹਾਸਕ ਹੈ ਕਿਉਂਕਿ ਅੱਜ ਤੋਂ ਇਕ ਜੱਜ ਅਤੇ ਇਕ ਰਿਕਸ਼ੇ ਵਾਲੇ ਦਾ ਬੱਚਾ ਇਕ ਬੈਂਚ ‘ਤੇ ਬੈਠ ਕੇ ਪੜ੍ਹਨਗੇ। ਇਹ ਸੱਭ ਕੁੱਝ 70-75 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ ਪਰ ਅੱਜ ਇਹ ‘ਆਪ’ ਦੀ ਕ੍ਰਾਂਤੀ ਸਦਕਾ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕੋਈ ਵੀ ਬੱਚਾ ਹੁਣ ਇਸ ਕਰਕੇ ਪੜ੍ਹਾਈ ਤੋਂ ਵਾਂਝਾ ਨਹੀਂ ਰਹੇਗਾ ਕਿ ਉਸ ਨੂੰ ਪੜ੍ਹਨ ਜਾਣ ਲਈ ਸਾਧਨ ਨਹੀਂ ਮਿਲਿਆ। ਅਸੀਂ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਟਰਾਂਸਪੋਰਟ ਦੀ ਸਹੂਲਤ ਦਿਤੀ ਹੈ।

ਅਰਵਿੰਦ ਕੇਜਰੀਵਾਲ ਨੇ ਕੀਤਾ ਫ਼ਿਲਮ ਜਵਾਨ ਦਾ ਜ਼ਿਕਰ

ਅਰਵਿੰਦ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਪੁੱਛਿਆ ਕੀ ਤੁਸੀਂ ਫ਼ਿਲਮ ‘ਜਵਾਨ’ ਦੇਖੀ ਹੈ, ਜਿਸ 'ਚ ਸ਼ਾਹਰੁਖ ਕਹਿੰਦੇ ਹਨ, ਉਨ੍ਹਾਂ ਲੋਕਾਂ ਨੂੰ ਵੋਟ ਨਾ ਦਿਉ, ਜੋ ਜਾਤੀ ਅਤੇ ਧਰਮ ਦੇ ਨਾਂਅ 'ਤੇ ਵੋਟ ਮੰਗਣ ਆਉਂਦੇ ਹਨ। ਉਨ੍ਹਾਂ ਨੂੰ ਪੁੱਛੋ ਕਿ ਕੀ ਉਹ ਮੇਰੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਗੇ? ਜੇਕਰ ਮੇਰਾ ਪ੍ਰਵਾਰ ਬੀਮਾਰ ਹੋ ਜਾਵੇ ਤਾਂ ਤੁਸੀਂ ਉਨ੍ਹਾਂ ਦੇ ਇਲਾਜ ਦਾ ਵਧੀਆ ਪ੍ਰਬੰਧ ਕਰੋਗੇ। ਹੁਣ ਸਿਰਫ਼ ਇਕ ਹੀ ਪਾਰਟੀ ਹੈ ਜੋ ਕਹਿੰਦੀ ਹੈ ਕਿ ਉਹ ਚੰਗੀ ਸਿੱਖਿਆ ਅਤੇ ਚੰਗੀ ਸਿਹਤ ਸਹੂਲਤਾਂ ਦੇਵੇਗੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਦਿਤੀ ਗਈ ਸੱਭ ਤੋਂ ਵੱਡੀ ਗਾਰੰਟੀ ਸਿੱਖਿਆ ਹੈ। ਅਸੀਂ ਇਸ ਗਾਰੰਟੀ ਨੂੰ ਪੂਰਾ ਕੀਤਾ ਹੈ। ਪਹਿਲਾ ਸਕੂਲ ਤਿਆਰ ਹੈ। ਹੁਣ ਸਰਕਾਰੀ ਸਕੂਲਾਂ ਵਿਚ ਦਾਖ਼ਲੇ ਸ਼ੁਰੂ ਹੋਣਗੇ। ਪੰਜਾਬ ਲਈ ਇਹ ਅਸੰਭਵ ਜਾਪਦਾ ਸੀ, ਪਰ ਸਾਰਿਆਂ ਨੇ ਸਖ਼ਤ ਮਿਹਨਤ ਕੀਤੀ ਅਤੇ ਸਾਡਾ ਪਹਿਲਾ ਐਮੀਨੈਂਸ ਸਕੂਲ ਤਿਆਰ ਹੈ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement