
Abohar Accident News: ਮੋਟਰਸਾਈਕਲ ਦੇ ਟਰੱਕ ਨਾਲ ਟਕਰਾਉਣ ਕਾਰਨ ਵਾਪਰਿਆ ਹਾਦਸਾ
Abohar Accident News in punjabi: ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਵਿਚ ਇਕ ਟਰੱਕ ਨੇ ਬਾਈਕ ਸਵਾਰ ਨੌਜਵਾਨਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ। ਤਿੰਨੇ ਦੋਸਤ ਬਾਈਕ 'ਤੇ ਸਵਾਰ ਹੋ ਕੇ ਨਹਿਰ 'ਚ ਨਹਾਉਣ ਜਾ ਰਹੇ ਸਨ ਕਿ ਫਾਜ਼ਿਲਕਾ ਰੋਡ 'ਤੇ ਇਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ 'ਚ ਦੋ ਹੋਰ ਨੌਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਹਨ।
ਇਹ ਵੀ ਪੜ੍ਹੋ: Lalu Prasad Yadav: ਦਿਲ ਦੇ ਆਪ੍ਰੇਸ਼ਨ ਤੋਂ ਬਾਅਦ ਲਾਲੂ ਪ੍ਰਸਾਦ ਯਾਦਵ ਦੀ ਪਹਿਲੀ ਤਸਵੀਰ
ਟਰੱਖ ਚਾਲਕ ਨੇ ਹੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ। ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਮੋਰਚਰੀ 'ਚ ਰਖਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜੰਮੂ ਬਸਤੀ ਦੇ ਵਸਨੀਕ ਅਮਨ ਪੁੱਤਰ ਦੇਵੀ ਲਾਲ ਉਮਰ ਕਰੀਬ 20 ਸਾਲ, ਸੁਭਾਸ਼ ਸੇਠੀ ਪੁੱਤਰ ਸੰਦੀਪ ਕੁਮਾਰ ਉਮਰ 18 ਸਾਲ ਅਤੇ ਸੁਭਾਸ਼ ਦੇ ਚਾਚੇ ਦਾ ਪੁੱਤਰ ਅਜੈ ਕੁਮਾਰ ਪੁੱਤਰ ਸੰਤੋਸ਼ ਤਿੰਨੋਂ ਪਿੰਡ ਸਥਿਤ ਨਹਿਰ 'ਚ ਨਹਾਉਣ ਲਈ ਜਾ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ ਦਾ ਖ਼ਜ਼ਾਨਾ ਖਾਲੀ, ਪਰ CM ਗੁਆਂਢੀ ਸੂਬੇ 'ਚ ਜਾ ਕੇ ਵਿਕਾਸ ਦੇ ਨਾਂ ਤੇ ਝੂਠ ਬੋਲ ਰਹੇ- ਬੀਬੀ ਅਮਨਜੋਤ ਰਾਮੂੰਵਾਲੀਆ
ਜਦੋਂ ਉਹ ਤਿਕੋਣੀ ਚੌਕ ਨੇੜੇ ਪੁੱਜੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਭਾਰੀ ਵਾਹਨ ਨਾਲ ਉਨ੍ਹਾਂ ਦੀ ਜ਼ਬਰਦਸਤ ਟੱਕਰ ਹੋ ਗਈ, ਜਿਸ ਕਾਰਨ ਤਿੰਨੋਂ ਸੜਕ 'ਤੇ ਡਿੱਗ ਕੇ ਜ਼ਖ਼ਮੀ ਹੋ ਗਏ। ਟਰੱਕ ਡਰਾਈਵਰਾ ਨੇ ਤੁਰੰਤ ਤਿੰਨਾਂ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ 14 ਸਾਲਾ ਸੁਭਾਸ਼ ਉਰਫ਼ ਸੇਠੀ ਨੂੰ ਮਿ੍ਤਕ ਕਰਾਰ ਦੇ ਦਿੱਤਾ | ਜਦੋਂਕਿ ਅਜੈ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਚਨਾ ਮਿਲਦੇ ਹੀ ਅਬੋਹਰ ਦੇ ਡੀਐਸਪੀ ਵੀ ਮੌਕੇ ’ਤੇ ਪਹੁੰਚ ਗਏ।