
Punjab Raid News: ਅਤਿਵਾਦ ਰੋਕੂ ਏਜੰਸੀ NIA ਨੇ ਇਸ ਸਬੰਧ ਵਿੱਚ ਪਿਛਲੇ ਸਾਲ ਜੂਨ 'ਚ ਮਾਮਲਾ ਦਰਜ ਕੀਤਾ ਸੀ।
Punjab Raid News: ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਗਰਮਖਿਆਲੀ ਸਮਰਥਕਾਂ ਵੱਲੋਂ ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨ 'ਤੇ ਕੀਤੇ ਗਏ ਹਮਲੇ ਦੀ ਜਾਂਚ ਦੇ ਸਬੰਧ ਵਿਚ ਸ਼ੁੱਕਰਵਾਰ ਨੂੰ ਪੰਜਾਬ ਵਿਚ ਛਾਪੇਮਾਰੀ ਕੀਤੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਅਤਿਵਾਦ ਰੋਕੂ ਏਜੰਸੀ NIA ਨੇ ਇਸ ਸਬੰਧ ਵਿੱਚ ਪਿਛਲੇ ਸਾਲ ਜੂਨ 'ਚ ਮਾਮਲਾ ਦਰਜ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਐਨਆਈਏ ਪੰਜਾਬ ਵਿੱਚ ਛਾਪੇਮਾਰੀ ਕਰ ਰਹੀ ਹੈ।
ਇਹ ਮਾਮਲਾ 23 ਮਾਰਚ, 2023 ਨੂੰ ਕੈਨੇਡਾ ਦੇ ਓਟਾਵਾ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਗਰਮਖਿਆਲੀ ਸਮਰਥਕਾਂ ਦੇ ਪ੍ਰਦਰਸ਼ਨ ਨਾਲ ਸਬੰਧਤ ਹੈ। NIA ਦੀ FIR ਦੇ ਅਨੁਸਾਰ, “ਇਸ ਸਮੇਂ ਦੌਰਾਨ, ਗਰਮਖਿਆਲੀ ਸਮਰਥਕਾਂ ਨੇ ਭਾਰਤ ਵਿਰੋਧੀ ਨਾਅਰੇ ਲਗਾਏ ਅਤੇ ਹਾਈ ਕਮਿਸ਼ਨ ਦੀ ਕੰਧ 'ਤੇ ਗਰਮਖਿਆਲੀਆਂ ਦੇ ਝੰਡੇ ਲਗਾ ਦਿੱਤੇ ਅਤੇ ਹਾਈ ਕਮਿਸ਼ਨ ਦੀ ਇਮਾਰਤ ਦੇ ਅੰਦਰ ਦੋ ਗ੍ਰਨੇਡ ਸੁੱਟੇ।