Punjab News: ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ
Punjab News: ਕਪੂਰਥਲਾ ਸਦਰ ਥਾਣਾ ਖੇਤਰ ਦੇ ਸੈਂਟਰ ਦੇ ਬਾਹਰੋਂ ਇੱਕ ਏਐਸਆਈ ਦੀ ਬਾਈਕ ਚੋਰੀ ਹੋ ਗਈ। ਘਟਨਾ ਤੋਂ ਬਾਅਦ ਏਐਸਆਈ ਦੀ ਸ਼ਿਕਾਇਤ ’ਤੇ ਥਾਣਾ ਸਿਟੀ ਵਿੱਚ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਏ.ਐਸ.ਆਈ ਬਿਧੀ ਚੰਦ ਨੇ ਦੱਸਿਆ ਕਿ ਥਾਣੇ ਦੇ ਬਾਹਰ ਇੱਕ ਚਾਹ ਦੀ ਦੁਕਾਨ ਦੇ ਮਾਲਕ ਅਨੁਸਾਰ ਉਸ ਨੇ ਦੋ ਨੌਜਵਾਨਾਂ ਨੂੰ ਉਸ ਦੀ ਬਾਈਕ ਲੈ ਕੇ ਜਾਂਦਿਆ ਦੇਖਿਆ ਸੀ।
ਵੂਮੈਨ ਸੈੱਲ ਵਿੱਚ ਤਾਇਨਾਤ ਏਐਸਆਈ ਬਿਧੀ ਚੰਦ ਨੇ ਦੱਸਿਆ ਕਿ ਉਹ ਸਵੇਰੇ ਡਿਊਟੀ ’ਤੇ ਪੁੱਜੇ ਸਨ। ਰੋਜ਼ਾਨਾ ਦੀ ਤਰ੍ਹਾਂ ਉਸ ਨੇ ਆਪਣਾ ਮੋਟਰ ਸਾਈਕਲ (ਪੀਬੀ-08-ਡੀਯੂ-4715) ਸ਼ਾਮ ਨੂੰ ਸੈਂਟਰ ਦੀ ਕੰਧ ਕੋਲ ਖੜ੍ਹਾ ਕੀਤਾ ਹੋਇਆ ਸੀ। ਪਰ ਜਦੋਂ ਉਹ ਦੁਪਹਿਰ ਸਮੇਂ ਕਿਸੇ ਕੰਮ ਲਈ ਜਾਣ ਲੱਗਾ ਤਾਂ ਦੇਖਿਆ ਕਿ ਉਸ ਦਾ ਮੋਟਰ ਸਾਈਕਲ ਉੱਥੇ ਨਹੀਂ ਸੀ।
ਏਐਸਆਈ ਬਿਧੀ ਚੰਦ ਨੇ ਦੱਸਿਆ ਕਿ ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਦੇ ਬਾਵਜੂਦ ਅਜੇ ਤੱਕ ਅਣਪਛਾਤੇ ਚੋਰਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਥਾਣੇ ਦੇ ਬਾਹਰ ਚਾਹ ਦੀ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਉਸ ਨੇ ਦੋ ਨੌਜਵਾਨਾਂ ਨੂੰ ਸ਼ੇਖੂਪੁਰ ਵੱਲ ਮੋਟਰ ਸਾਈਕਲ ਲੈ ਕੇ ਜਾਂਦੇ ਦੇਖਿਆ ਸੀ।
ਜਿਸ ਦੇ ਆਧਾਰ 'ਤੇ ਉਕਤ ਰੂਟ 'ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਏਐਸਆਈ ਨੇ ਦੱਸਿਆ ਕਿ ਉਸ ਦੇ ਬਾਈਕ ਦੇ ਪਿੱਛੇ ਦੋ ਐਕਟਿਵਾ ਵੀ ਖੜੀਆਂ ਹੋਈਆਂ ਸਨ, ਚੋਰਾਂ ਨੇ ਦੋਵੇਂ ਐਕਟਿਵਾ ਨੂੰ ਪਿੱਛੇ ਕਰ ਕੇ ਉਸ ਦਾ ਮੋਟਰ ਸਾਈਕਲ ਚੋਰੀ ਕਰ ਲਿਆ।
ਪੀੜਤ ਏ.ਐਸ.ਆਈ ਬਿਧੀ ਚੰਦ ਨੇ ਦੱਸਿਆ ਕਿ ਉਸ ਨੂੰ ਬਾਈਕ ਚੋਰੀ ਦੀ ਸ਼ਿਕਾਇਤ 'ਤੇ ਕਾਰਵਾਈ ਕਰਵਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਜਦੋਂ ਮੈਂ ਥਾਣਾ ਸਿਟੀ ਵਿੱਚ ਸ਼ਿਕਾਇਤ ਦਰਜ ਕਰਵਾਈ ਤਾਂ ਉਨ੍ਹਾਂ ਨੇ ਘਟਨਾ ਵਾਲੀ ਥਾਂ ਥਾਣਾ ਸਿਟੀ-2 ਵਿੱਚ ਹੋਣ ਦੀ ਗੱਲ ਕਹਿ ਕੇ ਟਾਲ ਦਿੱਤਾ।
ਜਦੋਂ ਥਾਣਾ ਸਿਟੀ-2 ਦੀ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੇ ਇਹ ਘਟਨਾ ਸਿਟੀ-1 ਵਿੱਚ ਹੋਣ ਦੀ ਗੱਲ ਕਹਿ ਦਿੱਤੀ। ਉਸ ਤੋਂ ਬਾਅਦ ਉਸ ਨੇ ਡੀਐਸਪੀ ਸਬ ਡਿਵੀਜ਼ਨ ਨੂੰ ਦੱਸਿਆ ਤਾਂ ਉਸ ਤੋਂ ਬਾਅਦ ਸਿਟੀ ਥਾਣਾ-1 ਵਿਚ ਐਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਸਦਰ ਥਾਣੇ ਤੋਂ ਸ਼ੇਖੂਪੁਰ ਵੱਲ ਜਾਣ ਵਾਲੇ ਰਸਤੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ।