ਆਪਣੇ ਜਾਲ ਵਿਚ ਖੁਦ ਹੀ ਫਸੀ ਹਰਸਿਮਰਤ !
Published : Oct 13, 2019, 4:11 pm IST
Updated : Oct 13, 2019, 5:06 pm IST
SHARE ARTICLE
Harsimrat Kaur Badal
Harsimrat Kaur Badal

ਕੈਪਟਨ ਦਾ ਹਾਸਾ ਨਾ ਰੁਕਿਆ ,ਵੇਖੋ ਵੀਡੀਓ

ਦਾਖਾ: ਜਿਮਨੀ ਚੋਣਾਂ ਨੂੰ ਲੈ ਕੇ ਦੋਸ਼ਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਵਿਰੋਧੀ ਪਾਰਟੀਆਂ ਵਲੋਂ ਲਗਾਤਾਰ ਸੱਤਾ ਧਾਰੀ ਪਾਰਟੀ ਨੂੰ ਘੇਰਿਆ ਜਾ ਰਿਹਾ ਹੈ। ਓਥੇ ਹੀ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਵੀ ਦਾਖਾ ਵਿਖੇ ਅਕਾਲੀ ਆਗੂ ਮਨਪ੍ਰੀਤ ਇਆਲੀ ਦਾ ਹੱਕ ਵਿਚ ਚੋਣ ਪ੍ਰਚਾਰ ਕਰਦੇ ਹੋਏ ਜਿਥੇ ਕੈਪਟਨ ਸਰਕਰ ਤੇ ਨਿਸ਼ਾਨੇ ਸਾਧੇ ਗਏ ਓਥੇ ਹੀ ਉਹਨਾਂ ਨੇ ਨਸ਼ਿਆਂ ਨੂੰ ਲੈ ਕੇ ਆਪਣੇ ਹਲਕੇ ਦਾ ਵੱਡਾ ਖੁਲਾਸਾ ਕੀਤਾ ਹੈ।

Harsimrat Kaur BadalHarsimrat Kaur Badal

ਉਹਨਾਂ ਕਿਹਾ ਕਿ ਉਹਨਾਂ ਦੇ ਹਲਕੇ ਵਿਚ ਨਸ਼ਿਆਂ ਦੀ ਹੋਮ ਡਿਲੀਵਰੀ ਹੋ ਰਹੀ ਹੈ। ਇਸ ਚੋਣ ਪ੍ਰਚਾਰ ਵਿਚ ਹਰਸਿਮਰਤ ਵੱਲੋਂ ਮਨਪ੍ਰੀਤ ਇਆਲੀ ਦੀ ਰੱਜ ਕੇ ਸ਼ਲਾਘਾ ਕੀਤੀ ਜਾ ਰਹੀ ਹੈ। ਉਸ ਦੀਆਂ ਤਰੀਫਾਂ ਦੇ ਪੁੱਲ ਬੰਨੇ ਜਾ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਨੇ ਲੋਕਾਂ ਦੇ ਆਉਣ ਦਾ ਧੰਨਵਾਦ ਵੀ ਕੀਤਾ। ਉਹਨਾਂ ਅੱਗੇ ਕਿਹਾ ਕਿ ਉਹ ਸਮਾਜ ਦੀਆਂ ਧੀਆਂ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ ਤਾਂ ਜੋ ਅੱਜ ਦੇ ਯੁੱਗ ਵਿਚ ਲੜਕੀਆਂ ਨੂੰ ਹਰ ਪਾਸੇ ਪਹਿਲ ਮਿਲ ਸਕੇ।

Harsimrat Kaur BadalHarsimrat Kaur Badal

ਦਰਅਸਲ ਹਰਸਿਮਰਤ ਬਾਦਲ ਨਸ਼ਿਆਂ ਦੇ ਮੁੱਦੇ ਤੇ ਕੈਪਟਨ ਸਰਕਰ ਨੂੰ ਘੇਰ ਰਹੇ ਸਨ ਤਾਂ ਇਸ ਦੌਰਾਨ ਉਹਨਾਂ ਨੇ ਆਪਣੇ ਹਲਕੇ ਦਾ ਵੀ ਜ਼ਿਕਰ ਕੀਤਾ ਤੇ ਉਸ ਸਮੇਂ ਇਹ ਬਿਆਨ ਦਿੱਤਾ। ਉਹਨਾਂ ਇਹ ਵੀ ਕਿਹਾ ਕਿ ਕੈਪਟਨ ਨੇ ਝੂਠੀ ਸਹੁੰ ਖਾ ਕੇ ਕਿਸਾਨਾਂ ਦੇ ਨਾਲ ਨਾਲ ਲੋਕਾਂ ਨਾਲ ਧੋਖਾ ਕੀਤਾ ਹੈ। ਉਹਨਾਂ ਕਿਹਾ ਕਿ ਜਿਹੜਾ ਬੰਦਾ ਆਪਣੇ ਵਰਕਰਾਂ ਚ ਨਹੀਂ ਆਉਂਦਾ ਉਹ ਲੋਕਾਂ ਦੀ ਤਕਲੀਫ ਕੀ  ਜਾਵੇਗਾ।

ਉਹਨਾਂ ਕਿਹਾ ਕਿ ਕੈਪਟਨ ਨੇ ਸਿਰਫ ਲੋਕਾਂ ਨੂੰ ਧਮਕਾਉਣ ਦਾ ਕੰਮ ਕੀਤਾ ਹੈ। ਬੀਬ ਹਰਸਿਮਰਤ ਬਾਦਲ ਦੇ ਵਲੋਂ ਉਂਝ ਤਾਂ ਵਿਕਾਸ ਦੇ ਵੱਡੇ ਵਡੇ ਦਾਅਵੇ ਕੀਤੇ ਜਾਂਦੇ ਨੇ ਪਰ ਉਹਨਾਂ ਅੱਜ ਖੁਦ ਕਬੂਲਿਆ ਕਿ ਉਹਨਾਂ ਦੇ ਹਲਕੇ ਵਿਚ ਨਸ਼ੇ ਦੀ ਹੋਮ ਡਿਲਵਰੀ ਹੁੰਦੀ ਹੈ ਜੋ ਕਿ ਹਰਸਿਮਰਤ ਬਾਦਲ ਦੀ ਕਾਰਗੁਜਾਰੀ ਤੇ ਵੀ ਵੱਡੇ ਸਵਾਲ ਖੜੇ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement