
ਇਕ ਤੋਂ ਵਧੇਰੇ ਕੋਰੋਨਾ ਵੈਕਸੀਨ ਭਾਰਤ 'ਚ ਵਰਤੀ ਜਾਵੇਗੀ : ਸਿਹਤ ਮੰਤਰੀ
ਨਵੀਂ ਦਿੱਲੀ, 12 ਅਕਤੂਬਰ : ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਕਿਹਾ ਹੈ ਕਿ ਭਾਰਤ ਵਿਚ ਕੋਵਿਡ-19 ਟੀਕੇ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ 'ਤੇ ਸਰਕਾਰ ਨੇ ਫ਼ਿਲਹਾਲ ਕੋਈ ਫ਼ੈਸਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਇਕ ਤੋਂ ਵਧੇਰੇ ਵੈਕਸੀਨ ਨਿਰਮਾਤਾਵਾਂ ਨਾਲ ਗਠਜੋੜ ਕਰਨਾ ਹੋਵੇਗਾ। ਹਰਸ਼ਵਰਧਨ ਨੇ ਕਿਹਾ ਕਿ ਭਾਰਤ ਦੀ ਆਬਾਦੀ ਜ਼ਿਆਦਾ ਹੈ ਇਸ ਲਈ ਸਿਰਫ ਇਕ ਵੈਕਸੀਨ ਨਿਰਮਾਤਾ 'ਤੇ ਹੀ ਨਿਰਭਰ ਨਹੀਂ ਰਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਹ ਵੀ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਭ ਤੋਂ ਜਿਆਦਾ ਲੋੜਵੰਦ, ਜਿਸ ਨੂੰ ਜ਼ੋਖ਼ਮ ਜਿਆਦਾ ਹੈ, ਨੂੰ ਪਹਿਲਾਂ ਇਹ ਟੀਕਾ ਮਿਲੇ। ਇਨ੍ਹਾਂ ਮੁੱਦਿਆਂ 'ਤੇ ਸਰਕਾਰ ਕੋਰੋਨਾ ਟੀਕਾ ਲਾਉਣ ਦੀ ਯੋਜਨਾ ਬਣਾ ਰਹੀ ਹੈ। (ਏਜੰਸੀ)