
ਔਰਤ ਦੇ ਮਾਮਲੇ ਦੇ ਲੜਕੇ ਨਾਲ ਸਨ ਨਾਜਾਇਜ਼ ਸਬੰਧ
ਤਰਨਤਾਰਨ: ਜ਼ਿਲ੍ਹੇ ਵਿਚ ਇਕ ਔਰਤ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਰਿਸ਼ਤੇਦਾਰਾਂ ਵੱਲੋਂ ਸ਼ਿਕਾਇਤ ਕਰਨ 'ਤੇ ਸਿਟੀ ਐਸਐਚਓ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
Crime
ਦਰਅਸਲ ਤਰਨਤਾਰਨ ਥਾਣਾ ਸਿਟੀ ਐਸਐਚਓ ਜਸਵੰਤ ਸਿੰਘ ਨੂੰ ਕੱਲ ਦੁਪਹਿਰ ਸ਼ਰਨਜੀਤ ਕੌਰ ਨੇ ਸ਼ਿਕਾਇਤ ਕੀਤੀ। ਉਹਨਾਂ ਨੇ ਸ਼ਿਕਾਇਤ ਵਿਚ ਲਿਖਿਆ ਕਿ ਉਹਨਾਂ ਦਾ ਲੜਕਾ ਸਾਜਨਦੀਪ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੋਰ ਪਿਛਲੇ ਢਾਈ ਮਹੀਨੇ ਤੋਂ ਤਰਨਤਾਰਨ ਦੇ ਨਾਨਕਸਰ ਵਿਖੇ ਕਿਰਾਏ 'ਤੇ ਰਹਿ ਰਹੇ ਹਨ।
ਸ਼ਰਨਜੀਤ ਕੋਰ ਨੇ ਸ਼ਿਕਾਇਤ ਵਿਚ ਇਹ ਵੀ ਦੱਸਿਆ ਕਿ ਜਦੋਂ ਵੀ ਉਹ ਅਪਣੇ ਲੜਕੇ ਸਾਜਨਦੀਪ ਨੂੰ ਮਿਲਣ ਆਉਂਦੀ ਤਾਂ ਉਸ ਨੂੰ ਉਸ ਦਾ ਲੜਕਾ ਕਦੀ ਨਹੀਂ ਮਿਲਦਾ। ਜਦੋਂ ਇਸ ਬਾਰੇ ਉਹ ਅਪਣੀ ਨੂੰਹ ਨੂੰ ਪੁੱਛਦੀ ਤਾਂ ਅੱਗੋਂ ਉਹ ਕੋਈ ਬਹਾਨਾ ਬਣਾ ਦਿੰਦੀ ਕਿ ਉਹ ਟਰੱਕ 'ਤੇ ਬਾਹਰ ਜਾਂਦੇ ਹਨ।
Death
ਇਸ ਤੋਂ ਬਾਅਦ ਸ਼ਰਨਜੀਤ ਕੌਰ ਨੂੰ ਸ਼ੱਕ ਹੋਣ ਲੱਗਿਆ ਕਿ ਮਨਪ੍ਰੀਤ ਕੌਰ ਦੇ ਉਸ ਦੇ ਮਾਮੇ ਦੇ ਲੜਕੇ ਜਗਰੂਪ ਸਿੰਘ ਨਾਲ ਨਾਜਾਇਜ਼ ਸਬੰਧ ਹ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮਨਪ੍ਰੀਤ ਕੌਰ ਅਤੇ ਜਗਰੂਪ ਸਿੰਘ ਨੇ ਫਾਹਾ ਲਗਾ ਕਿ ਸਾਜਨਦੀਪ ਸਿੰਘ ਦੀ ਹੱਤਿਆ ਕਰ ਦਿੱਤੀ। ਇਸ ਉਪਰੰਤ ਲਾਸ਼ ਨੂੰ ਖੁਰਦ-ਬੁਰਦ ਕਰਕੇ ਜੰਗਲ ਵਿਚ ਸੁੱਟ ਦਿੱਤਾ।
Police
ਜੰਗਲ ਵਿਚ ਭਾਲ ਦੌਰਾਨ ਸਾਜਨਦੀਪ ਸਿੰਘ ਦੇ ਕੱਪੜੇ ਅਤੇ ਖੋਪੜੀ ਹੀ ਮਿਲੀਹੈ। ਪੁਲਿਸ ਨੇ ਦੋਵਾਂ ਖਿਲਾਫ਼ ਮਾਮਲਾ ਦਰਜ ਕਰ ਲਿਆ। ਇਸ ਤੋਂ ਬਾਅਦ ਉੱਚ ਅਦਾਲਤ ਵਿਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।