ਅਕਾਲੀ ਦਲ (ਅ) ਨੇ 'ਜਥੇਦਾਰ' ਕੋਲ ਭੇਜੀ ਅਕਾਲੀ 'ਪ੍ਰਧਾਨ' ਸੁਖਬੀਰ ਵਿਰੁਧ ਦੇਵੀ ਦੇਵਤਿਆਂ ਨੂੰ
Published : Oct 13, 2021, 7:32 am IST
Updated : Oct 13, 2021, 7:32 am IST
SHARE ARTICLE
image
image

ਅਕਾਲੀ ਦਲ (ਅ) ਨੇ 'ਜਥੇਦਾਰ' ਕੋਲ ਭੇਜੀ ਅਕਾਲੀ 'ਪ੍ਰਧਾਨ' ਸੁਖਬੀਰ ਵਿਰੁਧ ਦੇਵੀ ਦੇਵਤਿਆਂ ਨੂੰ  ਮੱਥੇ ਟੇਕਣ ਦੀ ਸ਼ਿਕਾਇਤ

ਰਹਿਤ ਮਰਿਆਦਾ ਦੀ ਉਲੰਘਣਾ ਬਦਲੇ ਕਰੋ ਕਾਰਵਾਈ

ਤਲਵੰਡੀ ਸਾਬੋ, 12 ਅਕਤੂਬਰ (ਸਨੀ ਗੋਇਲ): ਬੀਤੇ ਦਿਨ ਪੰਜਾਬ ਦੀਆਂ ਕੁੱਝ ਉੱਚ ਸਿਆਸੀ ਹਸਤੀਆਂ ਵਲੋਂ ਕਈ ਮੰਦਰਾਂ ਵਿਚ ਨਤਮਸਤਕ ਹੋਣ ਦੇ ਮਾਮਲੇ ਵਿਚ ਅੱਜ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਇਕ ਵਫ਼ਦ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਪ੍ਰਬੰਧਕਾਂ ਨੂੰ  ਇਕ ਪੱਤਰ ਸੌਂਪਦਿਆਂ ਉਕਤ ਸਿਆਸੀ ਆਗੂਆਂ ਵਿਰੁਧ ਸਿੱਖ ਮਰਿਆਦਾ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ | ਅਕਾਲੀ ਦਲ (ਅ) ਦੇ ਜਨਰਲ ਸਕੱਤਰ ਭਾਈ ਗੁਰਸੇਵਕ ਸਿੰਘ ਜਵਾਹਰਕੇ ਅਤੇ 
ਜ਼ਿਲ੍ਹਾ ਬਠਿੰਡਾ ਪ੍ਰਧਾਨ ਭਾਈ ਪਰਮਿੰਦਰ ਸਿੰਘ ਬਾਲਿਆਂਵਾਲੀ ਦੀ ਅਗਵਾਈ ਹੇਠ ਪੁੱਜੇ ਵਫ਼ਦ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਅਤੇ ਮੈਨੇਜਰ ਭਾਈ ਪਰਮਜੀਤ ਸਿੰਘ ਨੂੰ  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਨਾਂ ਸੌਂਪੇ ਇਕ ਪੱਤਰ ਰਾਹੀਂ ਦਸਿਆ ਕਿ ਬੀਤੇ ਦਿਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਿਥੇ ਚਿੰਤਪੁਰਨੀ ਮੰਦਰ ਵਿਚ ਨਤਮਸਤਕ ਹੋਏ ਉੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੈਸ਼ਨੰੂ ਦੇਵੀ ਮੰਦਰ ਮੱਥਾ ਟੇਕ ਕੇ ਆਏ ਅਤੇ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਅਕਸਰ ਸ਼ਿਵਲਿੰਗ ਦੀ ਪੂਜਾ ਕਰਦਿਆਂ ਅਤੇ ਹਿੰਦੂ ਧਾਰਮਕ ਕਾਰਜ ਕਰਦਿਆਂ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ |
ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਵਲੋਂ ਚਿੰਤਪੁਰਨੀ ਵਿਖੇ ਇਕ ਮੂਰਤੀ ਅੱਗੇ ਮੱਥਾ ਰਗੜਿਆ ਗਿਆ ਅਤੇ ਉੱਥੇ ਦੁਬਾਰਾ ਫਿਰ ਹਾਜ਼ਰ ਹੋਣ ਦਾ ਬਚਨ ਵੀ ਕੀਤਾ ਜਦੋਂ ਕਿ ਬੁੱਤ ਪੂਜਾ ਸਿੱਖ ਧਰਮ ਵਿਚ ਵਰਜਿਤ ਹੈ | ਆਗੂਆਂ ਨੇ ਕਿਹਾ ਕਿ ਉਕਤ ਤਿੰਨੇ ਸਿਆਸਤਦਾਨਾਂ ਨੇ ਸਿੱਖ ਕੌਮ ਵਿਚ ਹੁੰਦਿਆਂ ਹੋਇਆਂ ਸਿੱਖ ਮਰਿਆਦਾਵਾਂ ਦਾ ਘਾਣ ਕੀਤਾ ਹੈ ਜਿਸ ਨਾਲ ਸਿੱਖ ਹਿਰਦਿਆਂ ਨੂੰ  ਗਹਿਰੀ ਠੇਸ ਪੁੱਜੀ ਹੈ |
ਵਫ਼ਦ ਨੇ ਪੱਤਰ ਰਾਹੀਂ ਜਥੇਦਾਰ ਅਕਾਲ ਤਖ਼ਤ ਤੋਂ ਮੰਗ ਕੀਤੀ ਕਿ ਉਕਤ ਆਗੂਆਂ ਨੂੰ  ਸਿੱਖ ਮਰਿਆਦਾਵਾਂ ਦੇ ਘਾਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕਰ ਕੇ ਸਿੱਖ ਮਰਿਆਦਾ ਅਨੁਸਾਰ ਬਣਦੀ ਧਾਰਮਕ ਸਜ਼ਾ ਲਗਾਈ ਜਾਵੇ |
ਵਫ਼ਦ ਵਿਚ ਗੁਰਚਰਨ ਸਿੰਘ ਕੋਟਲੀ, ਮਨਜੀਤ ਸਿੰਘ ਸੀਰਾ ਕੋਟਸ਼ਮੀਰ, ਅਜੈਬ ਸਿੰਘ ਸੰਦੋਹਾ, ਯਾਦਵਿੰਦਰ ਸਿੰਘ ਭਾਗੀਵਾਂਦਰ, ਲਛਮਣ ਸਿੰਘ ਭਾਗੀਵਾਂਦਰ, ਪੱਪੀ ਸਿੰਘ ਮਲਕਾਣਾ, ਨਛੱਤਰ ਸਿੰਘ ਖਾਲਸਾ ਆਦਿ ਆਗੂ ਮੌਜੂਦ ਸਨ |

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement