ਗੁਜਰਾਤ ਦੀ ਤਰ੍ਹਾਂ ਭਾਜਪਾ ਸਰਕਾਰ ਵਲੋਂ ਹੁਣ ਮੇਘਾਲਿਆ ’ਚੋਂ ਸਿੱਖਾਂ ਨੂੰ ਉਜਾੜਨ ਦੀ ਤਿਆਰੀ
Published : Oct 13, 2021, 7:43 am IST
Updated : Oct 13, 2021, 7:43 am IST
SHARE ARTICLE
Sikhs in Meghalaya
Sikhs in Meghalaya

ਅਕਾਲੀਆਂ, ਸ਼੍ਰੋਮਣੀ ਕਮੇਟੀ ਅਤੇ ‘ਜਥੇਦਾਰਾਂ’ ਨੇ ਗੁਜਰਾਤੀ ਸਿੱਖਾਂ ਦੀ ਨਾ ਲਈ ਸਾਰ

ਕੋਟਕਪੂਰਾ (ਗੁਰਿੰਦਰ ਸਿੰਘ) : ਗੁਜਰਾਤ ਦੀ ਤਰ੍ਹਾਂ ਮੇਘਾਲਿਆ ਵਿਚ ਲੰਮੇ ਸਮੇਂ ਤੋਂ ਬੈਠੇ ਸਿੱਖਾਂ ਨਾਲ ਆ ਰਹੀਆਂ ਵਿਤਕਰੇਬਾਜ਼ੀ ਅਤੇ ਧੱਕੇਸ਼ਾਹੀ ਦੀਆਂ ਖ਼ਬਰਾਂ ਨੇ ਦੁਨੀਆਂ ਦੇ ਕੋਨੇ ਕੋਨੇ ’ਚ ਬੈਠੇ ਪੰਜਾਬੀਆਂ ਤੇ ਖ਼ਾਸ ਕਰ ਕੇ ਸਿੱਖਾਂ ਨੂੰ ਬੇਚੈਨ ਕਰ ਕੇ ਰੱਖ ਦਿਤਾ ਹੈ। ‘ਰੋਜ਼ਾਨਾ ਸਪੋਕਸਮੈਨ’ ਦੀ ਮੁੱਖ ਸੁਰਖੀ ਮੁਤਾਬਕ 200 ਸਾਲ ਤੋਂ ਮੇਘਾਲਿਆ ਦੇ ਸ਼ਿਲਾਂਗ ਇਲਾਕੇ ’ਚ ਰਹਿ ਰਹੇ ਗ਼ਰੀਬ ਸਿੱਖਾਂ ਅਤੇ ਪੰਜਾਬੀਆਂ ’ਤੇ ਉਜਾੜੇ ਦੀ ਤਲਵਾਰ ਬਰਕਰਾਰ ਹੈ।

Shillong SikhsShillong Sikhs

ਹੋਰ ਪੜ੍ਹੋ: ਸੰਪਾਦਕੀ: ਚੀਨ ‘ਸੁਪਰ ਪਾਵਰ’ ਬਣਨ ਦੇ ਚੱਕਰ ਵਿਚ ਭਾਰਤ ਨਾਲ ਪੰਗਾ ਲੈਣ ਲਈ ਅੜ ਬੈਠਾ!

ਸੁਰਖ਼ੀਆਂ ਮੁਤਾਬਕ ਭੂ-ਮਾਫ਼ੀਏ ਨੇ 1992 ’ਚ ਸਿੱਖਾਂ ’ਤੇ ਹਮਲਾ ਕੀਤਾ ਜਾਂ ਕਰਵਾਇਆ, ਉੁਸ ਤੋਂ ਬਾਅਦ ਹਮਲਿਆਂ ਦਾ ਦੌਰ ਸ਼ੁਰੂ ਹੋਇਆ ਪਰ ਸ਼੍ਰੋਮਣੀ ਕਮੇਟੀ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਅਕਾਲੀ ਦਲਾਂ ਤੋਂ ਆਸ ਦੀ ਕਿਰਨ ਦਿਖਾਈ ਨਾ ਦੇਣ ਕਰ ਕੇ ਅੱਜ ਤਕ ਅਰਥਾਤ ਤਿੰਨ ਦਹਾਕਿਆਂ ਬਾਅਦ ਵੀ ਉਥੋਂ ਦੇ ਸਿੱਖ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਗੁੰਡਾ ਅਨਸਰ ਗ਼ਰੀਬ ਸਿੱਖਾਂ ਨੂੰ ਉਜਾੜਨ ਲਈ ਜੋ ਮਰਜ਼ੀ ਧੱਕੇਸ਼ਾਹੀ ਕਰਨ, ਉਨ੍ਹਾਂ ਨੂੰ ਪੁਲਿਸ ਪ੍ਰਸ਼ਾਸਨ ਜਾਂ ਕਾਨੂੰਨ ਦਾ ਕੋਈ ਡਰ ਦਿਖਾਈ ਨਹੀਂ ਦਿੰਦਾ।

Shillong SikhsShillong Sikhs

ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (13 ਅਕਤੂਬਰ 2021)

‘ਰੋਜ਼ਾਨਾ ਸਪੋਕਸਮੈਨ’ ਦੇ ਇਨ੍ਹਾਂ ਕਾਲਮਾਂ ’ਚ ਲਿਖਿਆ ਜਾ ਚੁੱਕਾ ਹੈ ਕਿ ਗੁਜਰਾਤ ਦੀ ਭਾਜਪਾ ਸਰਕਾਰ ਨੇ ਪਿਛਲੇ ਕਰੀਬ 6-7 ਦਹਾਕਿਆਂ ਤੋਂ ਉਥੇ ਰਹਿ ਰਹੇ ਸਿੱਖਾਂ ਨੂੰ ਉਜਾੜਨ ਅਤੇ ਤੰਗ-ਪ੍ਰੇਸ਼ਾਨ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਗੁਜਰਾਤ ਦੇ ਸਿੱਖ ਅਕਾਲੀ ਦਲ ਬਾਦਲ, ਸ਼੍ਰੋਮਣੀ ਕਮੇਟੀ, ਤਖ਼ਤਾਂ ਦੇ ਜਥੇਦਾਰਾਂ, ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਆਦਿਕ ਕੋਲ ਅਪੀਲਾਂ, ਅਰਜੋਈਆਂ ਅਤੇ ਬੇਨਤੀਆਂ ਕਰ ਕਰ ਥੱਕ ਗਏ ਪਰ ਭਾਜਪਾ ਨਾਲ ਗਠਜੋੜ ਹੋਣ ਕਰ ਕੇ ਸਾਰੇ ਸਿੱਖਾਂ ਦੀ ਬਾਂਹ ਫੜਨ ਤੋਂ ਅਸਮਰੱਥ ਜਾਪੇ।

Shiromani Akali DalShiromani Akali Dal

ਭਾਵੇਂ ਹੁਣ ਅਕਾਲੀ ਦਲ ਦੀ ਭਾਜਪਾ ਨਾਲ ਸਾਂਝ ਖ਼ਤਮ ਹੋ ਚੁੱਕੀ ਹੈ ਪਰ ਫਿਰ ਵੀ ਸ਼ਿਲਾਂਗ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਜਥੇਦਾਰਾਂ ਅਤੇ ਬਾਦਲ ਦਲ ਦੇ ਅਕਾਲੀਆਂ ਤੋਂ ਕੋਈ ਮਦਦ ਦੀ ਉਮੀਦ ਨਹੀਂ, ਕਿਉਂਕਿ ਅਕਸਰ ਅਖ਼ਬਾਰੀ ਬਿਆਨਬਾਜ਼ੀ ਤਕ ਸੀਮਿਤ ਰੱਖ ਕੇ ਲੀਡਰ ਲੋਕ ਮੁਸੀਬਤ ਵਿਚ ਘਿਰੇ ਸਿੱਖਾਂ ਨੂੰ ਰੱਬ ਆਸਰੇ ਛੱਡ ਕੇ ਹੌਲੀ ਹੌਲੀ ਉਕਤ ਮੁੱਦਾ ਭੁਲਾ ਜਾਂ ਤਿਆਗ ਦਿੰਦੇ ਹਨ। ਦੁਨੀਆਂ ਭਰ ਦੇ ਸਿੱਖਾਂ ਨੇ ‘ਸਪੋਕਸਮੈਨ’ ਦੀ ਟੀਮ ਵਲੋਂ ਸ਼ਿਲਾਂਗ ਵਿਖੇ ਮੌਕੇ ’ਤੇ ਪੁੱਜ ਕੇ ਤਿਆਰ ਕੀਤੀ ਰਿਪੋਰਟ ਦੀ ਪ੍ਰਸ਼ੰਸਾ ਕੀਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement