ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਲ ਪਾਣੀਆਂ ਬਾਰੇ ਗੱਲਬਾਤ ਸਮੇਂ ਦਿੱਲੀ ਦੇ ਮੁੱਖ ਮੰਤਰੀ ਤੇ ਹਰਿਆਣਵੀ ਨੇਤਾਵਾਂ ਦੇ ਪ੍ਰਭਾਵ 'ਚ ਨਾ ਆਉਣ
Published : Oct 13, 2022, 12:27 am IST
Updated : Oct 13, 2022, 12:27 am IST
SHARE ARTICLE
image
image

ਭਗਵੰਤ ਮਾਨ ਹਰਿਆਣਾ ਦੇ ਮੁੱਖ ਮੰਤਰੀ ਨਾਲ ਪਾਣੀਆਂ ਬਾਰੇ ਗੱਲਬਾਤ ਸਮੇਂ ਦਿੱਲੀ ਦੇ ਮੁੱਖ ਮੰਤਰੀ ਤੇ ਹਰਿਆਣਵੀ ਨੇਤਾਵਾਂ ਦੇ ਪ੍ਰਭਾਵ 'ਚ ਨਾ ਆਉਣ : ਰਵੀਇੰਦਰ ਸਿੰਘ

ਚੰਡੀਗੜ੍ਹ, 12 ਅਕਤੂਬਰ (ਭੁੱਲਰ): ਅਕਾਲੀ ਦਲ 1920 ਦੇ ਪ੍ਰਧਾਨ ਰਵੀਇੰਦਰ ਸਿੰਘ ਸਾਬਕਾ ਸਪੀਕਰ  ਵਿਧਾਨ ਸਭਾ ਨੇ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਸਲੇ ਨੂੰ  ਗੰਭੀਰ ਕਰਾਰ ਦਿੰਦਿਆਂ ਸੂਬੇ ਦੇ ਸਮੂਹ ਨੇਤਾਵਾਂ ਨੂੰ  ਇਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਮੁੱਖ ਮੰਤਰੀ  ਭਗਵੰਤ ਮਾਨ ਨੂੰ  ਸੁਚੇਤ ਕੀਤਾ ਹੈ ਕਿ ਉਹ ਹਰਿਆਣਾ ਦੇ ਮੁੱਖ-ਮੰਤਰੀ ਨਾਲ ਗੱਲਬਾਤ ਕਰਨ ਸਮੇਂ ਹਰਿਆਣਵੀ ਨੇਤਾ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਪ੍ਰਭਾਵ ਹੇਠ ਨਾ ਆਉਣ | ਸਾਬਕਾ ਸਪੀਕਰ ਨੇ ਸਪਸ਼ਟ ਕੀਤਾ ਕਿ 14 ਅਕਤੂਬਰ ਨੂੰ  ਦੋਹਾਂ ਸੂਬਿਆਂ ਦੇ ਮੁੱਖ-ਮੰਤਰੀ ਬੜੀ ਅਹਿਮ ਬੈਠਕ ਕਰਨ ਜਾ ਰਹੇ ਹਨ ਜਦ ਖੇਤੀ ਪ੍ਰਧਾਨ ਸੂਬੇ ਪੰਜਾਬ ਕੋਲ ਇਕ ਬੂੰਦ ਪਾਣੀ ਦੇਣ ਜੋਗਾ ਨਹੀਂ ਰਿਹਾ | 80 ਫ਼ੀ ਸਦੀ ਦੇ ਪੰਜਾਬ  ਦੀ ਖੇਤੀ ਕੋਲ ਦਰਿਆਈ ਪਾਣੀਆਂ ਦੇ ਸਿਵਾਏ ਹੋਰ ਕੋਈ ਵੀ ਕੁਦਰਤੀ ਸਾਧਨ ਨਹੀਂ ਪਰ ਕੇਂਦਰੀ ਹਾਕਮਾਂ ਇਕ ਗਿਣੀ ਮਿਣੀ ਸਾਜ਼ਸ਼ ਹੇਠ ਸਾਡੇ ਪਾਣੀ ਖੋਹੇ | ਪੰਜਾਬ ਦੀ ਵੰਡ ਸਮੇਂ ਹਰਿਆਣਾ, ਹਿਮਾਚਲ-ਪ੍ਰਦੇਸ਼ ਅਤੇ ਰਾਜਸਥਾਨ ਨੂੰ  ਪੰਜਾਬੀਆਂ ਦੇ ਹੱਕ ਖੋਹ ਕੇ ਪਾਣੀ ਦੇ ਦਿਤਾ ਗਿਆ | ਸੂਬੇ ਦਾ ਪਾਣੀ ਪ੍ਰਦੂਸ਼ਤ ਹੋ ਚੁੱਕਾ ਹੈ | ਪੰਜਾਬ ਦੇ ਬਲਾਕ ਡਾਰਕ ਜ਼ੋਨ ਬਣ ਗਏ ਹਨ | ਇਸ ਵੇਲੇ ਹਰਿਆਣਾ ਤੇ ਗੁਜਰਾਤ 'ਚ ਚੋਣ ਹੋ ਰਹੀ ਹੈ | ਭਾਜਪਾ ਤੇ 'ਆਪ' ਪਾਰਟੀ ਚੋਣਾਂ ਜਿੱਤਣ ਲਈ ਪੱਬਾਂ ਭਾਰ ਹਨ ਜੋ ਪੰਜਾਬ ਨੂੰ  ਦਾਅ 'ਤੇ ਲਾਉਣਾ ਚਾਹੁੰਦੀਆਂ ਹਨ | ਮੌਜੂਦਾ ਸਿਆਸੀ ਹਾਲਾਤ ਅਤੇ ਅਤੀਤ ਦੇ ਰਾਜਨੀਤਕ ਹਾਲਾਤ ਸੁਚੇਤ ਕਰਦੇ ਹਨ ਕਿ ਪੰਜਾਬ ਨਾਲ ਸ਼ੁਰੂ ਤੋਂ ਧੋਖਾ ਹੁੰਦਾ ਰਿਹਾ ਹੈ ਤੇ ਕਿਸੇ ਵੀ ਸਿਆਸਤਦਾਨ ਤੇ ਹੁਕਮਰਾਨ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ | ਇਸ ਲਈ ਉਹ ਮੰਗ ਕਰਦੇ ਹਨ ਕਿ ਹਰਿਆਣਾ ਯਮੁਨਾ ਦਰਿਆ ਵਿਚੋਂ ਪੰਜਾਬ ਨੂੰ  ਪਾਣੀ ਦੇਵੇ ਜੋ 1966 ਤੋਂ ਸੂਬੇ ਦਾ ਪਾਣੀ ਵਰਤ ਰਿਹਾ ਹੈ |      
 

SHARE ARTICLE

ਏਜੰਸੀ

Advertisement

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM

ਅਰਵਿੰਦ ਕੇਜਰੀਵਾਲ ਨਹੀਂ ਰੋਕ ਸਕੇ ਰੋਣਾ, ਸ਼ਰਾਬ ਘੁਟਾਲੇ ਮਾਮਲੇ 'ਚੋਂ ਹੋਏ ਬਰੀ,

27 Feb 2026 2:22 PM

ਕੇਜਰੀਵਾਲ ਦੇ ਬਰੀ ਹੋਣ 'ਤੇ ਮੰਤਰੀ ਹਰਦੀਪ ਮੁੰਡੀਆਂ ਨੇ ਘੇਰ ਲਏ ਵਿਰੋਧੀ

27 Feb 2026 2:22 PM

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM
Advertisement