
ਓਟਸੀ ਅਧੀਨ ਦਸੰਬਰ 'ਚ ਹੋਵੇਗੀ ਪ੍ਰੀਖਿਆ
ਮੁਹਾਲੀ : ਰਾਜ ਵਿੱਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਪੰਜਾਬ ਵੱਲੋਂ ਆਰਟ ਐਂਡ ਕਰਾਫਟ ਅਧਿਆਪਕਾਂ ਲਈ ਟੈੱਟ ਪ੍ਰੀਖਿਆ ਲੈਣ ਸਬੰਧੀ ਸਿਲੇਬਸ ਤਿਆਰ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਪ੍ਰੀਖਿਆ ਓਟੀਸੀ ਅਧੀਨ ਦਸੰਬਰ ’ਚ ਕਰਵਾਈ ਜਾਵੇਗੀ। ਜਾਰੀ ਪੱਤਰ ਵਿਚ ਕਿਹਾ ਗਿਆ ਕਿ ਨਵੇਂ ਨਿਯਮਾਂ ਤਹਿਤ ਓਟੀਸੀ ਕਾਡਰ ਅਧੀਨ ਆਉਂਦੇ ਆਰਟ ਐਂਡ ਕਰਾਫ਼ਟ ਅਧਿਆਪਕਾਂ ਦੀ ਨਿਰੋਲ ਸਿੱਧੀ ਭਰਤੀ ਕੀਤੀ ਜਾਵੇਗੀ।
ਇਸ ਸਬੰਧੀ ਸਿਲੇਬਸ ਤਿਆਰ ਕਰਾਉਣ ਲਈ ਜਲੰਧਰ, ਮੋਹਾਲੀ ਤੇ ਪਟਿਆਲਾ ਦੇ ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਲਗਾਈ ਗਈ ਹੈ, ਉਨ੍ਹਾਂ ਨੂੰ ਹਦਾਇਤ ਕੀਤੀ ਗਈ ਕਿ ਉਹ 14 ਅਕਤੂਬਰ ਸਵੇਰੇ 10 ਵਜੇ ਤਕ ਐਸਸੀਈਆਰਟੀ ਪੰਜਾਬ ਵਿਖੇ ਸਮੇਂ ਸਿਰ ਸਿਲਬੇਸ ਤਿਆਰ ਕਰਕੇ ਭੇਜਣਾ ਯਕੀਨੀ ਬਣਾਉਣ।