ਪੰਜਾਬ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ: ਗੈਂਗਸਟਰ ਮਨਪ੍ਰੀਤ ਮੰਨਾ ਗੈਂਗ ਦੇ 7 ਗੁਰਗੇ ਕਾਬੂ
Published : Oct 13, 2022, 6:58 pm IST
Updated : Oct 13, 2022, 6:58 pm IST
SHARE ARTICLE
Punjab Police got a big success: 7 gangsters of gangster Manpreet Manna gang were arrested
Punjab Police got a big success: 7 gangsters of gangster Manpreet Manna gang were arrested

ਤਲਵੰਡੀ ਸਾਬੋ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਤੋਂ ਮੰਗਦੇ ਸਨ ਫ਼ਿਰੌਤੀ 

ਅਸਲਾ ਅਤੇ 20 ਲੱਖ ਤੋਂ ਵੱਧ ਨਕਦੀ ਵੀ ਬਰਾਮਦ 
ਬਠਿੰਡਾ :
ਤਲਵੰਡੀ ਸਾਬੋ ਅਤੇ ਬਠਿੰਡਾ ਦੇ ਦੁਕਾਨਦਾਰਾਂ ਅਤੇ ਕਾਰੋਬਾਰੀਆਂ ਤੋਂ ਫ਼ਿਰੌਤੀ ਮੰਗਣ ਵਾਲੇ ਗੈਂਗਸਟਰ ਮਨਪ੍ਰੀਤ ਮੰਨ ਦੇ ਗੁਰਗੇ ਗ੍ਰਿਫ਼ਤਾਰ ਕਰਨ ਵਿਚ ਬਠਿੰਡਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਇਸ ਸਬੰਧੀ ਬਠਿੰਡਾ ਦੇ IG ਅਤੇ ਐਸਐਸਪੀ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿਤੀ ਹੈ। ਜਾਣਕਾਰੀ ਦਿੰਦੇ ਹੋਏ IG ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਤਲਵੰਡੀ ਦੇ ਵਿਜੈ ਕੁਮਾਰ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਮਨਪਰੀਤ ਮੰਨ ਦੇ ਆਦਮੀ ਉਸ ਨੂੰ ਧਮਕੀ ਦੇ ਕੇ ਫਿਰੌਤੀ ਮੰਗਦੇ ਹਨ।

ਉਸ ਨੇ ਪੁਲਿਸ ਨੂੰ ਦੱਸਿਆ ਕਿ ਗੈਂਗਸਟਰ ਮੰਨਾ ਦੇ ਗੁਰਗੇ 7 ਅਕਤੂਬਰਨੂੰ ਉਸ ਕੋਲ ਆਏ ਅਤੇ ਫੋਨ ਕੰਨ ਨੂੰ ਲਗਾ ਕੇ ਮੰਨੇ ਨਾਲ ਗੱਲ ਕਰਵਾਈ ਜਿਸ ਮਗਰੋਂ 4 ਲੱਖ ਦੀ ਫਿਰੌਤੀ ਲੈ ਗਏ। ਇਸ ਘਟਨਾ ਤੋਂ ਬਾਅਦ 8 ਅਕਤੂਬਰ 2022 ਨੂੰ ਫਿਰ 6 ਲੱਖ ਰੁਪਏ ਲੈ ਗਏ ਜਿਸ ਤੋਂ ਬਾਅਦ  ਪੁਲਿਸ ਵੱਲੋਂ ਗੈਂਗਸਟਰ ਮਨਪ੍ਰੀਤ ਮੰਨ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛ ਗਿੱਛ ਕੀਤੀ ਤਾਂ ਸਾਹਮਣੇ ਆਇਆ ਕੀ ਮੰਨੇ ਦਾ ਸਾਥੀ 6 ਗੁਰਗੇ ਗੁਰਪ੍ਰੀਤ ਸਿੰਘ, ਸਮੇਤ 7 ਬੰਦਿਆ ਨੂੰ ਗ੍ਰਿਫ਼ਤਾਰ ਕੀਤਾ ਜਿਹਨਾਂ ਕੋਲੋਂ 4 ਰਿਵਾਲਵਰ ਅਤੇ 20 ਲੱਖ ਤੋਂ ਵੱਧ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ।  

ਇਸ ਮੌਕੇ ਆਈ.ਜੀ. ਮੁਖਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਇਨ੍ਹਾਂ ਨੇ ਰਾਮਾਂ ਮੰਡੀ ਦੇ ਕਾਰੋਬਾਰੀਆਂ ਤੋਂ 1 ਕਰੋੜ ਦੀ ਫਿਰੌਤੀ ਮੰਗੀ ਗਈ ਸੀ ਜਿਸ ਸੰਬੰਧ ਵਿੱਚ ਦਿੱਲੀ ਪੁਲੀਸ ਨੇ ਦੋ ਬੰਦੇ ਗ੍ਰਿਫਤਾਰ ਕੀਤੇ ਹੈ ਜਿਹਨਾਂ ਨੂੰ ਪੁੱਛਗਿੱਛ ਲਈ ਪੰਜਾਬ ਲਿਆਂਦਾ ਜਾ ਰਿਹਾ ਹੈ ਅਤੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ।  ਇਸ ਤੋਂ ਇਲਾਵਾ ਆਈ ਜੀ ਛੀਨਾ ਨੇ ਦੱਸਿਆ ਕਿ ਮਾਨਸਾ CIA ਦੀ ਗਿਰਫ਼ਤ ਤੋਂ ਫ਼ਰਾਰ ਹੋਏ ਗੈਂਗਸਟਰ ਟੀਨੂੰ ਦੇ ਮਾਮਲੇ ਵਿੱਚ ਕਿ ਉਸ ਦੀ ਮਹਿਲਾ ਮਿੱਤਰ ਫੜੀ ਜਾ ਚੁੱਕੀ ਹੈ ਪਰ ਗੈਂਗਸਟਰ ਟੀਨੂੰ ਦੇ ਵਿਦੇਸ਼ ਭਜ ਜਾਣ ਬਾਰੇ ਕੋਈ ਸਬੂਤ ਨਹੀਂ ਹੈ।  ਮੀਡੀਆ ਰਿਪੋਰਟ ਦੇ ਜਰੀਏ ਹੀ ਗਲ ਸਾਹਮਣੇ ਆਈ ਹੈ ਜਿਸ ਦੀ ਪੁਸ਼ਟੀ ਨਹੀਂ ਕੀਤੀ ਗਈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement