
ਦੋ ਵਿਅਕਤੀ ਗੰਭੀਰ ਜ਼ਖ਼ਮੀ
ਤਲਵੰਡੀ ਸਾਬੋ: ਤਲਵੰਡੀ ਸਾਬੋ ਦੇ ਪਿੰਡ ਸ਼ੇਖਪੁਰਾ ’ਚ ਝੋਨੇ ਦੇ ਖ਼ੇਤ ’ਚ ਸਪਰੇਅ ਕਰਨ ਸਮੇਂ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਸਪ੍ਰੀਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਮਜ਼ਦੂਰ ਝੋਨੇ ਦੇ ਖੇਤ ਵਿਚ ਸਪਰੇਅ ਕਰ ਰਿਹਾ ਸੀ।
ਇਹ ਵੀ ਪੜ੍ਹੋ: ਮੁਹਾਲੀ 'ਚ ਪੁਲਿਸ ਚੌਕੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ
ਇਸ ਦੌਰਾਨ ਉਸ 'ਤੇ ਬਿਜਲੀ ਦੀ ਤਾਰ ਡਿੱਗ ਗਈ। ਜਿਸ ਨਾਲ ਮਜ਼ਦੂਰ ਜਸਪ੍ਰੀਤ ਸਿੰਘ ਦੀ ਮੌਤ ਹੋ ਗਈ, ਜਦਕਿ ਖ਼ੇਤ ਮਾਲਕ ਸੀਰਾ ਸਿੰਘ ਅਤੇ ਮਜ਼ਦੂਰ ਸੋਨੀ ਸਿੰਘ ਜ਼ਖ਼ਮੀ ਹੋ ਗਏ, ਜੋ ਤਲਵੰਡੀ ਸਾਬੋ ਦੇ ਇਕ ਹਸਪਤਾਲ ’ਚ ਜ਼ੇਰੇ ਇਲਾਜ਼ ਹਨ। ਬਸਪਾ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਨਿੱਕਾ ਨੇ ਇਸ ਘਟਨਾ ਦਾ ਜ਼ਿੰਮੇਵਾਰ ਬਿਜਲੀ ਮਹਿਕਮੇ ਨੂੰ ਦੱਸਦਿਆਂ ਮ੍ਰਿਤਕ ਲਈ ਮੁਆਵਜ਼ੇ ਦੀ ਮੰਗ ਰੱਖੀ ਹੈ।
ਇਹ ਵੀ ਪੜ੍ਹੋ: ਅਬੋਹਰ 'ਚ ਟਰੇਨ ਅੱਗੇ ਛਾਲ ਮਾਰ ਕੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ