ਖ਼ਬਰਾਂ |

ਤਾਜ਼ਾ |

ਮੁਹਾਲੀ 'ਚ ਪੁਲਿਸ ਚੌਕੀ 'ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਅੱਗ 'ਤੇ ਪਾਇਆ ਕਾਬੂ

By : GAGANDEEP

Published : Oct 13, 2023, 2:16 pm IST
Updated : Oct 13, 2023, 4:07 pm IST
SHARE ARTICLE
photo
photo

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਨਹੀਂ ਹੋਇਆ ਖੁਲਾਸਾ

 

ਮੁਹਾਲੀ: ਮੁਹਾਲੀ ਦੇ ਥਾਣਾ ਖਰੜ ਅਧੀਨ ਪੈਂਦੀ ਪੁਲਿਸ ਚੌਕੀ ਸੰਨੀ ਇਨਕਲੇਵ 'ਚ ਅੱਗ ਲੱਗ ਗਈ। ਅੱਗ ਬਹੁਤ ਤੇਜ਼ੀ ਨਾਲ ਫੈਲ ਗਈ। ਧੂੰਏਂ ਦੇ ਬੱਦਲ ਦੂਰ-ਦੂਰ ਤੱਕ ਦਿਖਾਈ ਦੇ ਰਹੇ ਹਨ। ਫਾਇਰ ਵਿਭਾਗ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ। ਅੱਗ 'ਤੇ ਲਗਭਗ ਕਾਬੂ ਪਾ ਲਿਆ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ 'ਤੇ ਮੌਜੂਦ ਹਨ।

ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਾਈ ਟੈਂਸ਼ਨ ਬਿਜਲੀ ਦੀ ਲਾਈਨ ਪੁਲੀਸ ਚੌਕੀ ਦੇ ਉਪਰੋਂ ਲੰਘ ਰਹੀ ਹੈ। ਉਹ ਹੇਠਾਂ ਡਿੱਗ ਪਈ ਸੀ। ਇਸ ਕਾਰਨ ਉਥੇ ਖੜ੍ਹੇ ਵਾਹਨਾਂ ਨੂੰ ਅੱਗ ਲੱਗ ਗਈ।

ਪੁਲਿਸ ਚੌਕੀ ਵਿਚ ਵੱਖ-ਵੱਖ ਕੇਸਾਂ ਨਾਲ ਸਬੰਧਤ ਕਈ ਵਾਹਨ ਖੜ੍ਹੇ ਸਨ। ਇਸ ਅੱਗ ਤੋਂ ਬਾਅਦ ਉਹ ਸੜ ਕੇ ਸੁਆਹ ਹੋ ਗਏ। ਇਸ ਹਾਦਸੇ 'ਚ ਕਿੰਨੇ ਵਾਹਨ ਤਬਾਹ ਹੋਏ ਹਨ, ਇਸ ਦਾ ਅਜੇ ਤੱਕ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਵਾਹਨਾਂ ਦੇ ਨਾਲ ਜ਼ਬਤ ਕੀਤੀ ਨਾਜਾਇਜ਼ ਸ਼ਰਾਬ ਦੇ ਕੁਝ ਡਰੰਮ ਵੀ ਰੱਖੇ ਹੋਏ ਸਨ। ਇਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਲੋਕਸਭਾ ਮੈਂਬਰੀ ਅਤੇ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅੰਮ੍ਰਿਤਪਾਲ ਦੀ ਕਾਨੂੰਨੀ ਭੂਮਿਕਾ 'ਤੇ ਵਕੀਲ ਨਾਲ ਖਾਸ ਗੱਲਬਾਤ

22 Apr 2026 12:40 PM

Chandigarh University ਹੋਣ ਹਰ ਵਿਦਿਆਰਥੀਆਂ ਨੂੰ ਦੇਵੇਗੀ 200 ਕਰੋੜ ਦੀ Scholarship !

22 Apr 2026 12:39 PM

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM
Advertisement