
ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੱਢੇ ਗਏ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅੱਜ...
ਅਜਨਾਲਾ (ਪੀਟੀਆਈ) : ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਕੱਢੇ ਗਏ ਅਜਨਾਲਾ ਤੋਂ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਅੱਜ ਅਜਨਾਲਾ ਦੇ ਪਿੰਡ ਘੁਕੇਵਾਲੀ (ਗੁਰੂ ਦਾ ਬਾਗ) ਵਿਚ ਅਪਣੇ ਅਕਾਲੀ ਵਰਕਰਾਂ ਦੇ ਨਾਲ ਮੀਟਿੰਗ ਕੀਤੀ। ਬੋਨੀ ਅਜਨਾਲਾ ਨੇ ਕਿਹਾ ਕਿ ਸੁਖਬੀਰ ਬਾਦਲ ਅਤੇ ਬਿਕਰਮ ਮਜੀਠੀਆ ਨੇ ਜਿਹੜਾ ਨਾਦਰਸ਼ਾਹੀ ਫ਼ਰਮਾਨ ਜ਼ਾਰੀ ਕਰਵਾਇਆ ਹੈ। ਸਾਨੂੰ ਇਸਦਾ ਕੋਈ ਅਫ਼ਸੋਸ ਨਹੀਂ ਹੈ। ਉਹਨਾਂ ਕਿ ਸਾਨੂੰ ਖ਼ਸ਼ੀ ਹੈ ਕਿ ਬੇਅਦਬੀ ਦੇ ਦੋਸ਼ੀਆਂ ਤੋਂ ਸਾਨੂੰ ਛੁਟਕਾਰਾ ਮਿਲ ਗਿਆ ਹੈ ਅਤੇ ਮੈਂ ਕਹਿੰਦਾ ਹਾਂ ਕਿ ਜੀਜਾ-ਸਾਲਾ ਭਜਾਓ ਅਤੇ ਮਾਝਾ ਬਚਾਓ।
Ratan Singh Ajnala and Brahmpura
ਉਹਨਾਂ ਨੇ ਕਿਹਾ ਕਿ ਉਹਨਾਂ ਦੇ ਪਿਤਾ ਡਾ.ਰਤਨ ਸਿੰਘ ਅਜਨਾਲਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਾਨ ਸਤਕਾਰ ਦੇ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਸਿੱਖ ਪੰਥ ਦੀ ਇੱਜਤ ਲਈ ਅਜਿਹੇ ਅਹੁਦਿਆਂ ਨੂੰ ਕੁਰਬਾਨ ਕਰਨਾ ਸਾਡੇ ਲਈ ਕੋਈ ਔਖਾ ਨਹੀਂ ਹੈ। ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਵਾਰ ਦਾ ਨਹੀਂ ਹੈ। ਇਹ ਲੋਕਾਂ ਦਾ ਹੈ। ਇਸ ਨੂੰ ਸਾਡੇ ਵੱਡਿਆਂ ਨੇ ਕਈ ਕੁਰਬਾਨੀਆਂ ਦੇ ਕੇ ਬਣਾਇਆ ਹੈ। ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਪ੍ਰਤੀ ਪਿਆਰ ਹੈ ਜਿਸ ਕਰਕੇ ਉਹ ਬੋਲ ਨਹੀਂ ਸਕਦੇ।
Rattan Singh Ajnala
ਇਸ ਮੌਕੇ ਇਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇਕ ਹਾ ਉਹ ਡਾ. ਰਤਨ ਸਿੰਘ ਅਜਨਾਲਾ ਪਰਵਾਰ ਦੇ ਸਾਫ਼ ਸੁਥਰੇ ਅਕਸ਼ ਅਤੇ ਕਰਵਾਏ ਵਿਕਾਸ ਦੀ ਬਦੌਲਤ ਉਹਨਾਂ ਦੇ ਨਾਲ ਚਟਾਨ ਬਣ ਕੇ ਖੜ੍ਹੇ ਹਨ। ਇਸ ਮੌਕੇ ਤੇ ਸਵਿੰਦਰ ਸਿੰਘ, ਹਰਿੰਦਰ ਸਿੰਘ ਨਿਜਾਮਪੁਰਾ, ਦਵਿੰਦਰ ਸਿੰਘ, ਅਮਰਜੀਤ ਸਿੰਘ, ਧਨਵੀਰ ਸਿੰਘ, ਅਜੈਬ ਸਿੰਘ, ਸਾਬੀ ਮਹਿਲਾਵਾਲਾ, ਗੁਰਨਾਮ ਸਿੰਘ, ਪੂਰਨ ਸਿੰਘ, ਸੁਖਦੇਵ ਸਿੰਘ, ਚਰਨ ਸਿੰਘ, ਪੂਰਨ ਸਿੰਘ, ਬਲਵੰਤ ਸਿੰਘ, ਰਾਜਿੰਦਰ ਸਿੰਘ ਵੀ ਸੀ।