
ਸ਼੍ਰੋਮਣੀ ਅਕਾਲੀ ਦਲ ਵਿਚ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਉਥਲ-ਪੁਥਲ ਚਲ ਰਹੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ....
ਅੰਮ੍ਰਿਤਸਰ (ਪੀਟੀਆਈ) : ਸ਼੍ਰੋਮਣੀ ਅਕਾਲੀ ਦਲ ਵਿਚ ਪਿਛਲੇ ਕੁਝ ਸਮੇਂ ਤੋਂ ਕਾਫ਼ੀ ਉਥਲ-ਪੁਥਲ ਚਲ ਰਹੀ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਪਾਰਟੀ ਦੇ ਹੀ ਅਪਣੇ ਨੇਤਾ ਸਵਾਲ ਚੁੱਕੇ ਰਹੇ ਹਨ ਅਤੇ ਪਾਰਟੀ ਦੇ ਬਾਕੀ ਨੇਤਾਵਾਂ ਦੀ ਬਿਨ੍ਹਾ ਸਲਾਹ ਲੈਣ ਤੋਂ ਕਈਂ ਫੈਸਲੇ ਲੈਣ ਦਾ ਦੋਸ਼ ਲਗਾਇਆ ਹੈ। ਉਥੇ ਅੱਝ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਵਿਚ ਪਾਰਟੀ ਦੇ ਦੋ ਹੋਰ ਨੇਤਾਵਾਂ ਨੂੰ ਵੱਡਾ ਝਟਕਾ ਦਿਤਾ ਗਿਆ ਹੈ। ਅਕਾਲੀ ਦਲ ਤੋਂ ਹੁਣ ਤਕ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨੂੰ ਵੀ ਅਕਾਲੀ ਤੋਂ ਕੱਢ ਦਿਤਾ ਗਿਆ ਹੈ।
Rattan Singh Ajnala
ਇਨ੍ਹਾ ਹੀ ਨਹੀਂ ਰਤਨ ਸਿੰਘ ਅਜਨਾਲਾ ਦੇ ਬੇਟੇ ਅਮਰਪਾਲ ਸਿੰਘ ਬੋਨੀ ਅਤੇ ਰਾਣਜੀਤ ਸਿੰਘ ਦੇ ਬੇਟੇ ਰਵਿੰਦਰਪਾਲ ਸਿੰਘ ਬ੍ਰਹਮਪੁਰਾ ਨੂੰ ਵੀ ਪਾਰਟੀ ਤੋਂ ਬਾਹਰ ਕੱਢ ਦਿਤਾ ਗਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਅਕਾਲੀ ਦਲ ਨੇ ਪਾਰਟੀ ਤੋਂ ਸੇਵਾ ਸਿੰਘ ਸੇਖਵਾਂ ਨੂੰ ਕੱਢ ਦਿਤਾ ਸੀ। ਸੇਵਾ ਸਿੰਘ ਸੇਖਵਾਂ ਨੇ ਵੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਸਵਾਲ ਚੁੱਕੇ ਸੀ। ਇਸ ਦੇ ਨਾਲ ਹੀ ਅਜਨਾਲਾ ਅਤੇ ਬ੍ਰਹਮਪੁਰਾ ਨੇ ਪੀ ਪਾਰਟੀ ਦੇ ਪ੍ਰਧਾਨ ਉਤੇ ਸਵਾਲ ਚੁੱਕੇ ਸੀ।