
ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਸਵੇਰੇ ਕਈ ਥਾਵਾਂ 'ਤੇ ਹਲਕੀ ਧੁੰਦ ਪਈ। ਇਸ ਕਾਰਣ ਸੜਕੀ ਆਵਾਜਾਈ 'ਤੇ ਕੁਝ ਘੰਟਿਆਂ...
ਚੰਡੀਗੜ੍ਹ: ਪੰਜਾਬ, ਹਰਿਆਣਾ ਤੇ ਨਾਲ ਲੱਗਦੇ ਇਲਾਕਿਆਂ 'ਚ ਮੰਗਲਵਾਰ ਸਵੇਰੇ ਕਈ ਥਾਵਾਂ 'ਤੇ ਹਲਕੀ ਧੁੰਦ ਪਈ। ਇਸ ਕਾਰਣ ਸੜਕੀ ਆਵਾਜਾਈ 'ਤੇ ਕੁਝ ਘੰਟਿਆਂ ਲਈ ਮਾੜਾ ਅਸਰ ਪਿਆ। ਸ਼ੁੱਕਰਵਾਰ ਤੱਕ ਮੌਸਮ ਦੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ, ਸ਼ਨੀਵਾਰ ਤੇ ਉਸ ਤੋਂ ਬਾਅਦ ਮੀਂਹ ਪੈ ਸਕਦਾ ਹੈ। ਪੰਜਾਬ ਵਿਚ ਜਲੰਧਰ ਨੇੜੇ ਆਦਮਪੁਰ ਤੇ ਫਰੀਦਕੋਟ ਵਿਚ ਘੱਟੋ-ਘੱਟ ਤਾਪਮਾਨ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਖੇਤਰ 'ਚ ਸਭ ਤੋਂ ਘੱਟ ਸੀ।
Coldest in Punjab
ਦੋਵੇਂ ਇਲਾਕੇ ਪੰਜਾਬ 'ਚ ਸਭ ਤੋਂ ਵੱਧ ਠੰਡੇ ਸਨ। ਹਰਿਆਣਾ ਦੇ ਕਰਨਾਲ ਤੇ ਹਿਸਾਰ 'ਚ ਵੀ ਘੱਟੋ-ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਵਿਖੇ 12, ਲੁਧਿਆਣਾ ਵਿਖੇ 11, ਬਠਿੰਡਾ ਵਿਖੇ 10, ਸ਼੍ਰੀਨਗਰ ਵਿਖੇ 1 ਅਤੇ ਜੰਮੂ ਵਿਖੇ 13 ਡਿਗਰੀ ਸੈਲਸੀਅਸ ਤਾਪਮਾਨ ਸੀ।
Coldest in Punjab
ਬਰਫਬਾਰੀ ਕਾਰਨ ਹਿਮਾਚਲ ਵਿਚ ਠੰਡ ਨੇ ਜ਼ੋਰ ਫੜ ਲਿਆ ਹੈ। ਮਨਾਲੀ ਵਿਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸ਼ਿਮਲਾ ਵਿਚ 10, ਸੁੰਦਰਨਗਰ ਵਿਚ 6, ਧਰਮਸ਼ਾਲਾ ਵਿਚ 12, ਕਲਪਾ 'ਚ 3 ਤੇ ਊਨਾ 'ਚ 11 ਡਿਗਰੀ ਸੈਲਸੀਅਸ ਤਾਪਮਾਨ ਸੀ। ਹਿਮਾਚਲ 'ਚ 14 ਤੋਂ 16 ਨਵੰਬਰ ਤੱਕ ਮੌਸਮ ਦੇ ਖਰਾਬ ਰਹਿਣ ਦੀ ਸੰਭਾਵਨਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।