
ਉਤਰਾਖੰਡ ਤੋਂ ਭਾਜਪਾ ਵਿਧਾਇਕ ਸੁਰੇਂਦਰ ਜੀਨਾ ਦਾ ਦਿਹਾਂਤ
ਕੁੱਝ ਦਿਨ ਪਹਿਲਾਂ ਹੋਈ ਸੀ ਪਤਨੀ ਦੀ ਮੌਤ
ਨਵੀਂ ਦਿੱਲੀ, 12 ਨਵੰਬਰ: ਉੱਤਰਾਖੰਡ ਤੋਂ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਸੁਰੇਂਦਰ ਸਿੰਘ ਜੀਨਾ ਦੀ ਦਿੱਲੀ ਦੇ ਸਰ ਗੰਗਾਰਾਮ ਹਸਪਤਾਲ ਵਿਚ ਮੌਤ ਹੋ ਗਈ ਹੈ। ਉਨ੍ਹਾਂ ਦਾ ਇਸ ਹਸਪਤਾਲ ਵਿਚ ਕੋਰੋਨਾ ਦਾ ਇਲਾਜ ਚੱਲ ਰਿਹਾ ਸੀ। ਜੀਨਾ ਅਲਮੋੜਾ ਜ਼ਿਲ੍ਹੇ ਦੇ ਸਲਟ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਪਤਨੀ ਦੀ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ ਸੀ।
ਭਾਜਪਾ ਦੇ ਸੂਬਾ ਪ੍ਰਧਾਨ ਬੰਸ਼ੀ ਧਰ ਭਗਤ ਨੇ ਭਾਜਪਾ ਵਿਧਾਇਕ ਸੁਰੇਂਦਰ ਸਿੰਘ ਜੀਨਾ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਭਗਤ ਨੇ ਕਿਹਾ, ''ਜੀਨਾ ਸਾਡੇ ਜਵਾਨ, ਊਰਜਾਵਾਨ ਅਤੇ ਸਮਰੱਥ ਵਰਕਰ ਅਤੇ ਵਿਧਾਇਕ ਸਨ ਅਤੇ ਹਮੇਸ਼ਾ ਸੰਗਠਨ ਅਤੇ ਲੋਕ ਹਿੱਤ ਵਿਚ ਸਰਗਰਮ ਰਹਿੰਦੇ ਸਨ। ਉਹ ਇਕ ਨੇਕ ਇਨਸਾਨ ਸਨ ਅਤੇ ਹਰ ਵਰਗ ਵਿਚ ਪ੍ਰਸਿੱਧ ਸਨ। ਉਨ੍ਹਾਂ ਦੀ ਮੌਤ ਨੇ ਪਾਰਟੀ ਅਤੇ ਸਮਾਜ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਪਹੁੰਚਾਇਆ।
ਉਨ੍ਹਾਂ ਕਿਹਾ ਕਿ ਪ੍ਰਮਾਤਮਾ ਉਨ੍ਹਾਂ ਦੀimage ਆਤਮਾ ਨੂੰ ਸ਼ਾਂਤੀ ਦੇਵੇ ਅਤੇ ਉਨ੍ਹਾਂ ਦੇ ਪਰਵਾਰ ਨੂੰ ਇਸ ਦੁੱਖ ਨੂੰ ਸਹਿਣ ਦੀ ਤਾਕਤ ਦੇਣ। ਉਨ੍ਹਾਂ ਦੀ ਪਤਨੀ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ ਅਤੇ ਹੁਣ ਉਨ੍ਹਾਂ ਦੀ ਮੌਤ ਨੇ ਪਰਵਾਰ ਵਿਚ ਇਕ ਵਾਰ ਮੁੜ ਸੋਗ ਦੀ ਲਹਿਰ ਦੌੜ ਗਈ। ਪ੍ਰਮਾਤਮਾ ਇਸ ਪਰਵਾਰ ਨੂੰ ਇਸ ਦੋਹਰੇ ਦੁੱਖ ਨੂੰ ਸਹਿਣ ਦੀ ਤਾਕਤ ਦੇਵੇ। (ਏਜੰਸੀ)