ਭਾਰਤ ਅਤੇ ਆਸੀਆਨ ਵਿਚਕਾਰ ਸਾਂਝ ਇਤਿਹਾਸਕ ਅਤੇ ਸਭਿਆਚਾਰਕ ਵਿਰਾਸਤ 'ਤੇ ਆਧਾਰਤ: ਮੋਦੀ
ਨਵੀਂ ਦਿੱਲੀ, 12 ਨਵੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਅਤਨਾਮ ਦੇ ਹਮਰੁਤਬਾ ਗਯੁਯੇਨ ਤਨ ਜੁੰਗ ਦੇ ਨਾਲ ਵੀਰਵਾਰ ਨੂੰ 17ਵੇਂ ਭਾਰਤ-ਆਸੀਅਨ ਸਿਖਰ ਸੰਮੇਲਨ ਦੀ ਪ੍ਰਧਾਨਗੀ ਕੀਤੀ। ਵਰਚੁਅਲ ਕਾਨਫ਼ਰੰਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਅਤੇ ਆਸੀਆਨ ਦਰਮਿਆਨ ਰਣਨੀਤਕ ਭਾਈਵਾਲੀ ਸਾਡੀ ਸਾਂਝੀ ਇਤਿਹਾਸਕ, ਭੂਗੋਲਿਕ ਅਤੇ ਸਭਿਆਚਾਰਕ ਵਿਰਾਸਤ 'ਤੇ ਆਧਾਰਤ ਹੈ। ਆਸੀਆਨ ਸਮੂਹ ਸ਼ੁਰੂ ਤੋਂ ਹੀ ਭਾਰਤ ਦੀ 'ਐਕਟ ਈਸਟ ਪਾਲਿਸੀ' ਦਾ ਮੂਲ ਕੇਂਦਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ 'ਇੰਡੋ-ਪੈਸੀਫਿਕ ਪਹਿਲਕਦਮੀ' ਅਤੇ ਆਸੀਆਨ ਦੇ ਆਊਟਲੁੱਕ ਆਨ ਇੰਡੋ ਪੈਸੀਫ਼ਿਕ ਦੇ ਵਿਚਕਾਰ ਕਈ ਸਮਾਨਤਾਵਾਂ ਹਨ। ਭਾਰਤ ਅਤੇ ਆਸੀਆਨ ਵਿਚਕਾਰ ਹਰ ਤਰ੍ਹਾਂ ਦੇ ਸੰਪਰਕ ਨੂੰ ਵਧਾਉਣਾ ਸਾਡੀ ਸਰਕਾਰ ਦੀ ਮਹੱਤਵਪੂਰਨ ਪਹਿਲ ਹੈ। ਇਨ੍ਹਾਂ ਵਿਚ ਸਰੀਰਕ, ਆਰਥਕ, ਸਮਾਜਕ, ਡਿਜੀਟਲ, ਕਮਿਊਨਿਟੀ ਆਦਿ ਸੰਪਰਕ ਸ਼ਾਮਲ ਹਨ। ਪਿਛਲੇ ਕੁਝ ਸਾਲਾਂ ਵਿਚ ਅਸੀਂ ਇਨ੍ਹਾਂ ਸਾਰੇ ਖੇਤਰਾਂ (ਸਰੀਰਕ, ਆਰਥਕ, ਸਮਾਜਕ, ਡਿਜੀਟਲ, ਕਮਿਊਨਿਟੀ) ਦੇ ਨੇੜੇ ਆ ਚੁੱਕੇ ਹਾਂ। ਇਸ ਸੰਮੇਲਨ ਵਿਚ ਸਾਰੇ ਦਸ ਆਸੀਆਨ ਮੈਂਬਰ ਦੇਸ਼ਾਂ ਦੇ ਨੇਤਾਵਾਂ ਨੇ ਵੀ ਹਿੱਸਾ ਲਿਆ। ਇਸ ਸਮੇਂ ਭਾਰਤ, ਚੀਨ, ਜਾਪਾਨ ਅਤੇ ਆਸਟਰੇਲੀਆ ਇ
ਸ ਦੇ ਸੰਵਾਦ ਸਾਂਝੇਦਾਰ ਹਨ।