
ਸਤਿੰਦਰਪਾਲ ਸਿੰਘ ਗਿੱਲ ਪੰਜਾਬ ਜੈਨਕੋ ਦੇ ਚੇਅਰਮੈਨ ਨਿਯੁਕਤ
ਸਾਹਨੇਵਾਲ, 12 ਨਵੰਬਰ (ਜੀਵਨ ਕੁਮਾਰ) : ਪੰਜਾਬ ਸਰਕਾਰ ਨੇ ਸਤਿੰਦਰਪਾਲ ਗਿੱਲ ਨੂੰ ਪੰਜਾਬ ਜੈਨਕੋ ਲਿਮਟਿਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਇਸ ਮੋਕੇ ਸਤਿੰਦਰਪਾਲ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੈਨੂੰ ਚੇਅਰਮੈਨ ਬਣਾ ਕੇ ਜ਼ਿਲਾਂ ਲੁਧਿਆਣਾ ਨੂੰ ਮਾਣ ਬਖ਼ਸਿਆ ਹੈ। ਉਨਾਂ ਕਿਹਾ ਕਿ ਜੋ ਮੈਨੂੰ ਜ਼ਿੰਮੇਵਾਰੀ ਮਿਲੀ ਹੈ, ਮੈਂ ਉਸ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਵਾਗਾਂ। ਇਸ ਮੌਕੇ ਉਨ੍ਹਾਂ ਮਾਣਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਯੁਵਰਾਜ ਰਣਇੰਦਰ ਸਿੰਘ ਦਾ ਚੇਅਰਮੈਨ ਬਣਾਉਣ ਲਈ ਧਨਵਾਦ ਕੀਤਾ। ਸਤਿੰਦਰਪਾਲ ਗਿੱਲ ਸਾਬਕਾਂ ਮੰਤਰੀ ਜਗਦੇਵ ਸਿੰਘ ਤਾਜਪੁਰੀ ਦੇ ਸਪੁੱਤਰ ਹਨ। ਉਨਾਂ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਅਤੇ ਪੰਜਾਬ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਵਜੋ ਸੇਵਾਵਾਂ ਨਿਭਾਈਆਂ ਹਨ।