ਜਨਤਾ ਨੇ ਸਾਨੂੰ ਜਿਤਾਇਆ, ਚੋਣ ਕਮਿਸ਼ਨ ਨੇ ਨਤੀਜਾ ਐਨਡੀਏ ਦੇ ਹੱਕ 'ਚ ਦਿਤਾ : ਤੇਜਸਵੀ
Published : Nov 13, 2020, 6:39 am IST
Updated : Nov 13, 2020, 6:39 am IST
SHARE ARTICLE
image
image

ਜਨਤਾ ਨੇ ਸਾਨੂੰ ਜਿਤਾਇਆ, ਚੋਣ ਕਮਿਸ਼ਨ ਨੇ ਨਤੀਜਾ ਐਨਡੀਏ ਦੇ ਹੱਕ 'ਚ ਦਿਤਾ : ਤੇਜਸਵੀ

ਤੇਜਸਵੀ ਨੇ ਦੋਸ਼ ਲਾਇਆ ਕਿ ਨਿਤੀਸ਼ ਕੁਮਾਰ ਸੱਤਾ ਹਥਿਆਉਣਾ ਚਾਹੁੰਦੇ ਸਨ



ਪਟਨਾ, 12 ਨਵੰਬਰ: ਬਿਹਾਰ ਚੋਣਾਂ ਦੇ ਨਤੀਜਿਆਂ ਨੂੰ ਵੀਰਵਾਰ ਨੂੰ ਮਹਾਂ ਗਠਜੋੜ ਨੇ ਮੰਥਨ ਕੀਤਾ। ਪਟਨਾ ਵਿਚ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੀ ਰਿਹਾਇਸ਼ 'ਤੇ ਹੋਈ ਬੈਠਕ ਵਿਚ ਰਾਜਦ ਨੇਤਾ ਤੇਜਸਵੀ ਯਾਦਵ ਨੂੰ ਨੇਤਾ ਚੁਣਿਆ ਗਿਆ। ਇਸ ਤੋਂ ਬਾਅਦ ਤੇਜਸਵੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਸੀਂ ਹਾਰਨ ਵਾਲੇ ਨਹੀਂ, ਪਰ ਅਸੀਂ ਜਿੱਤੇ ਹਾਂ। ਲੋਕਾਂ ਦਾ ਫ਼ੈਸਲਾ ਮਹਾਂ ਗਠਜੋੜ ਦੇ ਹੱਕ ਵਿਚ ਆਇਆ ਹੈ। ਚੋਣ ਕਮਿਸ਼ਨ ਦਾ ਨਤੀਜਾ ਐਨਡੀਏ ਦੇ ਹੱਕ ਵਿਚ ਆਇਆ ਹੈ। ਇਹ ਲੋਕ ਧੋਖੇ ਨਾਲ ਸਰਕਾਰ ਬਣਾ ਰਹੇ ਹਨ।
ਤੇਜਸਵੀ ਯਾਦਵ ਨੇ ਕਿਹਾ ਕਿ 2015 ਵਿਚ ਵੀ ਫ਼ੈਸਲਾ ਸਾਡੇ ਹੱਕ ਵਿਚ ਆਇਆ ਸੀ, ਪਰ ਭਾਜਪਾ ਚੋਰ ਦਰਵਾਜ਼ੇ ਰਾਹੀਂ ਸਰਕਾਰ ਵਿਚ ਆਈ ਸੀ। ਇਸ ਚੋਣ ਵਿਚ ਅਸੀਂ ਗ਼ਰੀਬੀ, ਭੁੱਖਮਰੀ, ਰੁਜ਼ਗਾਰ, ਨੌਕਰੀਆਂ ਦਾ ਮੁੱਦਾ ਚੁੱਕਿਆ। ਉਨ੍ਹਾਂ ਦੋਸ਼ ਲਾਇਆ ਕਿ ਨਿਤੀਸ਼ ਕੁਮਾਰ ਸੱਤਾ ਹਥਿਆਉਣਾ ਚਾਹੁੰਦੇ ਸਨ।
ਰਾਜਦ ਨੇਤਾ ਨੇ ਕਿਹਾ, ਮੇਰੀ ਸੀਟ 'ਤੇ 3 ਵਜੇ ਤਕ ਗਿਣਤੀ ਦੀ ਪ੍ਰਕਿਰਿਆ ਪੂਰੀ ਹੋ ਗਈ ਸੀ, ਪਰ ਨਤੀਜਾ ਸਰਟੀਫ਼ਿਕੇਟ ਅੱਧੀ ਰਾਤ ਨੂੰ ਦਿਤਾ ਗਿਆ ਸੀ। ਉਨ੍ਹਾਂ ਨੇ ਕਿਹਾ, ਗਿਣਤੀ ਤੋਂ ਇਕ ਰਾਤ ਪਹਿਲਾਂ ਇਕ ਕਾਰ ਬਾਹਰ ਆਈ। ਜਦੋਂ ਇਸ ਬੈਲਟ ਪੇਪਰ ਨੂੰ ਇਸ ਕਾਰ ਵਿਚ ਲਿਜਾਇਆ ਜਾ ਰਿਹਾ ਸੀ, ਚੋਣ ਕਮਿਸ਼ਨ ਦਾ ਨਿਯਮ ਹੈ ਕਿ ਪੋਸਟਲ ਬੈਲਟ ਨੂੰ ਪਹਿਲਾਂ ਗਿਣਿਆ ਜਾਂਦਾ ਹੈ, ਪਰ ਇਸ ਵਾਰ ਪੋਸਟਲ ਬੈਲਟ ਦੀ ਗਿਣਤੀ ਬਾਅਦ ਵਿਚ ਕੀਤੀ ਗਈ ਸੀ।
ਤੇਜਸ਼ਵੀ ਨੇ ਇਹ ਵੀ ਕਿਹਾ ਕਿ ਦੇਸ਼ ਦੇ ਨੌਜਵਾਨ, ਕਿਸਾਨ ਅਤੇ ਮਜ਼ਦੂਰ ਗੁੱਸੇ ਵਿਚ ਹਨ। ਇਸ ਚੋਣ ਵਿਚ ਇਕ ਪਾਸੇ ਸੀਨੀਅਰ ਨੇਤਾਵਾਂ ਦੀ ਟੀਮ ਸੀ, ਜਿਸ ਵਿਚ ਸੀਐਮ ਸਣੇ ਬਹੁਤ ਸਾਰੇ ਲੋਕ ਸਨ। ਪਰ ਇਹ ਲੋimageimageਕ ਮਿਲ ਕੇ 31 ਸਾਲਾਂ ਦੇ ਨੌਜਵਾਨ ਨੂੰ ਰੋਕਣ ਵਿਚ ਸਫ਼ਲ ਨਹੀਂ ਹੋ ਸਕੇ। ਆਰਜੇਡੀ ਨੂੰ ਸਭ ਤੋਂ ਵੱਡੀ ਪਾਰਟੀ ਬਣਨ ਤੋਂ ਕੋਈ ਰੋਕ ਨਹੀਂ ਸਕਿਆ।        (ਏਜੰਸੀ)

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement