
ਅਣਪਛਾਤੇ ਮਜ਼ੂਦਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਮੋਗਾ, 12 ਨਵੰਬਰ (ਅਰੁਣ ਗੁਲਾਟੀ) : ਸ਼ਹਿਰ ਦੇ ਮੁੱਖ ਸੈਰਗਾਹ ਨੇਚਰ ਪਾਰਕ ਵਿਚ ਇਕ ਪ੍ਰਵਾਸੀ ਮਜ਼ਦੂਰ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ। ਮੌਕੇ 'ਤੇ ਪੁੱਜੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੇ ਨੇਚਰ ਪਾਰਕ ਜਾ ਕੇ ਸ਼ੈੱਡ ਦੇ ਹੇਠਾਂ ਅਣਪਛਾਤੇ ਵਿਅਕਤੀ ਦੀ ਲਟਕ ਰਹੀ ਲਾਸ਼ ਨੂੰ ਉਤਰਵਾ ਕੇ ਉਸ ਦੀ ਪਛਾਣ ਕਰਨ ਦਾ ਯਤਨ ਕੀਤਾ। ਪਛਾਣ ਨਾ ਹੋਣ 'ਤੇ ਲਾਸ਼ ਨੂੰ 72 ਘੰਟੇ ਲਈ ਸਿਵਲ ਹਸਪਤਾਲ ਮੋਗਾ ਰਖਿਆ ਗਿਆ ਹੈ। ਮ੍ਰਿਤਕ ਦੀ ਉਮਰ 50 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਸਹਾਇਕ ਥਾਣੇਦਾਰ ਅਸ਼ੋਕ ਕੁਮਾਰ ਨੇ ਕਿਹਾ ਕਿ ਪਛਾਣ ਹੋ ਜਾਣ 72 ਘੰਟੇ ਬੀਤ ਜਾਣ ਦੇ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।