
ਪਾਲਤੂ ਜਾਨਵਰ ਦੇ ਮਾਲਕ ਨੂੰ ਦੇਣਾ ਪਵੇਗਾ ਜ਼ਖ਼ਮੀ ਵਿਅਕਤੀ/ਜਾਨਵਰ ਦਾ ਡਾਕਟਰੀ ਖ਼ਰਚਾ
ਪਾਲਤੂ ਕੁੱਤੇ/ਬਿੱਲੀ ਕਾਰਨ ਵਾਪਰੀ ਦੁਰਘਟਨਾ ਦੇ ਮਾਮਲੇ 'ਚ ਲਗੇਗਾ 10 ਹਜ਼ਾਰ ਰੁਪਏ ਜੁਰਮਾਨਾ
ਨੋਇਡਾ ਅਥਾਰਟੀ ਦੀ 207ਵੀਂ ਬੋਰਡ ਮੀਟਿੰਗ ਵਿਚ ਲਿਆ ਗਿਆ ਫ਼ੈਸਲਾ
ਨੋਇਡਾ: ਉੱਤਰ ਪ੍ਰਦੇਸ਼ 'ਚ ਪਾਲਤੂ ਕੁੱਤੇ/ਬਿੱਲੀ ਕਾਰਨ ਜੇਕਰ ਕੋਈ ਹਾਦਸਾ ਪੇਸ਼ ਆਉਂਦਾ ਹੈ ਤਾਂ ਉਸ ਲਈ ਮਾਲਕ ਨੂੰ ਹਰਜਾਨਾ ਭਰਨਾ ਪਵੇਗਾ। ਇਹ ਫ਼ੈਸਲਾ ਨੋਇਡਾ ਅਥਾਰਟੀ ਦੀ 207ਵੀਂ ਬੋਰਡ ਮੀਟਿੰਗ ਵਿਚ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ਪਾਲਤੂ ਜਾਨਵਰ ਕਾਰਨ ਵਾਪਰੇ ਹਾਦਸੇ ਦੇ ਮਾਮਲੇ ਵਿਚ 10 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਜਾਵੇਗਾ ਜਿਸ ਦੀ ਅਦਾਇਗੀ ਪਾਲਤੂ ਜਾਨਵਰ ਦੇ ਮਾਲਕ ਨੂੰ ਕਰਨੀ ਪਵੇਗੀ। ਇਸ ਦੇ ਨਾਲ ਹੀ ਹਾਦਸੇ ਵਿਚ ਜੇਕਰ ਕੋਈ ਵਿਅਕਤੀ ਜਾਂ ਜਾਨਵਰ ਜ਼ਖ਼ਮੀ ਹੋ ਜਾਂਦਾ ਹੈ ਤਾਂ ਉਸ ਦਾ ਡਾਕਟਰੀ ਖਰਚਾ ਵੀ ਹਾਦਸੇ ਦੇ ਜ਼ਿੰਮੇਵਾਰ ਪਾਲਤੂ ਜਾਨਵਰ ਦੇ ਮਾਲਕ ਵਲੋਂ ਹੀ ਦਿੱਤਾ ਜਾਵੇਗਾ।