
ਕਰਾਚੀ ਦੀ ਮਲੇਰ ਲਾਂਡੀ ਜੇਲ੍ਹ ਵਿੱਚ ਬੰਦ ਸਨ ਦੋਵੇਂ ਮਛੇਰੇ
ਕਰਾਚੀ : ਪਾਕਿਸਤਾਨ ਸਥਿਤ ਕਰਾਚੀ ਦੀ ਮਲੇਰ ਲਾਂਡੀ ਜੇਲ੍ਹ ਵਿੱਚ ਬੰਦ ਦੋ ਭਾਰਤੀ ਮਛੇਰਿਆਂ ਦੀ ਮੌਤ ਹੋ ਗਈ ਜਿਸ ਮਗਰੋਂ ਉਨ੍ਹਾਂ ਦੀਆਂ ਦੇਹਾਂ ਵਾਹਗਾ-ਅਟਾਰੀ ਸਰਹੱਦ ਰਸਤੇ ਭਾਰਤ ਭੇਜ ਦਿੱਤੀਆਂ ਗਈਆਂ ਹਨ।
ਮ੍ਰਿਤਕਾਂ ਦੀ ਪਛਾਣ ਜੀਤਨ (35) ਪੁੱਤਰ ਜੀਵਾ ਵਾਸੀ ਕੋਟਡਾ ਗੁਜਰਾਤ ਅਤੇ ਉਕਾਭਾਈ ਗੋਵਿੰਦ ਭਾਈ ਸੋਲੰਕੀ (40) ਪੁੱਤਰ ਸੋਲੰਕੀ ਗੋਵਿੰਦ ਭਾਈ ਵਾਸੀ ਪਿੰਡ ਸੋਖਦਾ, ਗਿਰ ਸੋਮਨਾਥ, ਗੁਜਰਾਤ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਉਕਤ ਭਾਰਤੀ ਮਛੇਰੇ ਸਮੁੰਦਰ ’ਚ ਮੱਛੀਆਂ ਫੜਨ ਵੇਲੇ ਪਾਕਿਸਤਾਨ ਦੀ ਹੱਦ ਵਿਚਲੇ ਪਾਣੀਆਂ ਵਿੱਚ ਦਾਖ਼ਲ ਹੋ ਗਏ ਸਨ।
ਉਸ ਸਮੇਂ ਉਨ੍ਹਾਂ ਦੋਵਾਂ ਨੂੰ ਪਾਕਿਸਤਾਨੀ ਫੌਜ ਨੇ ਗ੍ਰਿਫ਼ਤਾਰ ਕਰਕੇ ਕਰਾਚੀ ਦੀ ਮਲੇਰ ਲਾਂਡੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ। ਹੁਣ ਉਨ੍ਹਾਂ ਦੀ ਮੌਤ ਹੋਣ ਮਗਰੋਂ ਉਨ੍ਹਾਂ ਦੀਆਂ ਲਾਸ਼ਾਂ ਭਾਰਤ ਹਵਾਲੇ ਕਰ ਦਿਤੀਆਂ ਗਈਆਂ ਹਨ। ਜਾਣਕਾਰੀ ਅਨੁਸਾਰ ਪਾਕਿਸਤਾਨ ਰੇਂਜਰਜ਼ ਦੇ ਇੰਸਪੈਕਟਰ ਅਬਦੁਲ ਨਾਸਿਰ ਨੇ ਦੋਵੇਂ ਦੇਹਾਂ ਸਰਹੱਦ ’ਤੇ ਸੀਮਾ ਸੁਰੱਖਿਆ ਬਲ ਦੇ ਸਬ-ਇੰਸਪੈਕਟਰ ਰਾਮ ਦੇਵ ਨੂੰ ਸੌਂਪੀਆਂ।