
Phillaur News : ਬੱਸ ਵਿੱਚ ਸਵਾਰ 6 ਤੋ 7 ਸਵਾਰੀਆਂ ਨੂੰ ਵੱਜੀਆਂ ਸੱਟਾਂ
Phillaur News : ਬੀਤੀ ਰਾਤ ਸੰਘਣੀ ਧੁੰਦ ਕਾਰਨ ਫਿਲੌਰ ਬੱਸ ਅੱਡੇ ਤੋਂ ਲੁਧਿਆਣਾ ਵੱਲ ਜਾਣ ਵਾਲੀ ਸੜਕ ਤੇ ਇੱਕ ਪ੍ਰਾਈਵੇਟ ਬੱਸ ਅਤੇ ਇੱਕ ਟਰੱਕ ਵਿਚਕਾਰ ਮੋੜ ਕਟਦੇ ਸਮੇਂ ਟੱਕਰ ਹੋ ਗਈ। ਜਿਸ ਕਾਰਨ ਟਰੱਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਬੱਸ ਨੂੰ ਵੀ ਨੁਕਸਾਨ ਪੁੱਜਾ।
ਇਹ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਸ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਦੁਰਘਟਨਾ ਰਾਤ 11 ਵਜੇ ਦੇ ਕਰੀਬ ਸੰਘਣੀ ਧੁੰਦ ਕਾਰਨ ਫਿਲੌਰ ਤੋਂ ਲੁਧਿਆਣਾ ਜਾਣ ਵਾਲੇ ਬੱਸ ਅੱਡੇ ’ਤੇ ਵਾਪਰੀ ਹੈ। ਜਿਸ ਕਾਰਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਬੱਸ ਵਿੱਚ ਸਵਾਰ 6 ਤੋ 7 ਸਵਾਰੀਆਂ ਨੂੰ ਮਾਮੂਲੀ ਸੱਟਾਂ ਵੱਜੀਆਂ ਜੋ ਫਸਟ ਏਡ ਲੈਣ ਤੋਂ ਬਾਅਦ ਆਪਣੇ ਆਪਣੇ ਘਰਾਂ ਨੂੰ ਰਵਾਨਾ ਹੋ ਗਏ। ਦੋਵੇਂ ਵਾਹਨਾਂ ਨੂੰ ਇੱਕ ਪਾਸੇ ਕਰਕੇ ਟਰੈਫਿਕ ਚਾਲੂ ਕਰ ਦਿੱਤਾ ਗਿਆ।
(For more news apart from During collision between bus and truck due to thick fog 6 injured News in Punjabi, stay tuned to Rozana Spokesman)