
ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਮੋਰਚੇ ਦੇ ਆਗੂਆਂ ਦੇ ਮਤਭੇਦ ਜੱਗ ਜਾਹਿਰ ਹੋ ਗਏ ਹਨ ਅਤੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ....
ਅੰਮ੍ਰਿਤਸਰ (ਭਾਸ਼ਾ) : ਬਰਗਾੜੀ ਮੋਰਚੇ ਦੀ ਸਮਾਪਤੀ ਤੋਂ ਬਾਅਦ ਮੋਰਚੇ ਦੇ ਆਗੂਆਂ ਦੇ ਮਤਭੇਦ ਜੱਗ ਜਾਹਿਰ ਹੋ ਗਏ ਹਨ ਅਤੇ ਮੁਤਵਾਜ਼ੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਵੱਲੋਂ ਜਤਾਈ ਗਈ ਨਰਾਜ਼ਗੀ ਬਾਰੇ ਬੋਲਦੇ ਹੋਏ ਧਿਆਨ ਸਿੰਘ ਮੰਡ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਸਾਡੇ ਦੋਹਾਂ ਵਿਚ ਕੋਈ ਵੀ ਨਰਾਜ਼ਗੀ ਨਹੀਂ ਹੈ ਅਤੇ ਜੇਕਰ ਕੋਈ ਮਸਲਾ ਹੈ ਵੀ ਉਹ ਖੁਦ ਸੁਲਝਾ ਲੈਣਗੇ। ਜਲਦੀ ਮੋਰਚਾ ਖਤਮ ਕਰਨ ਬਾਰੇ ਬੋਲਦੇ ਹੋਏ ਮੰਡ ਨੇ ਕਿਹਾ ਕਿ ਇਹ ਸਾਡਾ ਅੰਦਰੂਨੀ ਮਸਲਾ ਹੈ।
ਧਿਆਨ ਸਿੰਘ ਮੰਡ ਅਤੇ ਬਲਜੀਤ ਸਿੰਘ ਦਾਦੂਵਾਲ
ਦੱਸ ਦੇਈਏ ਕਿ ਬੀਤੇ ਦਿਨੀ ਸਰਕਾਰ ਨਾਲ ਸਮਝੌਤਾ ਕਰ ਬਰਗਾੜੀ ਮੋਰਚਾ ਸਮਾਪਤ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਬਲਜੀਤ ਸਿੰਘ ਦਾਦੂਵਾਲ ਨੇ ਮੰਡ ਉਪਰ ਦੋਸ਼ ਲਗਾਏ ਸਨ ਕਿ ਉਨ੍ਹਾਂ ਨੇ ਸੰਗਤ ਨੂੰ ਭਰੋਸੇ ਵਿਚ ਲਏ ਬਗੈਰ ਹੀ ਮੋਰਚਾ ਖਤਮ ਕਰ ਦਿੱਤਾ। ਖੈਰ 20 ਦਿਸੰਬਰ ਨੂੰ ਇਸ ਮੋਰਚੇ ਦੇ ਅਗਲੇ ਪੜਾਅ ਦੀ ਬੈਠਕ ਬੁਲਾਈ ਗਈ ਹੈ ਅਤੇ ਦੇਖਣਾ ਇਹ ਹੈ ਕਿ ਬਲਜੀਤ ਸਿੰਘ ਦਾਦੂਵਾਲ ਇਸ ਬੈਠਕ ਵਿਚ ਹਾਜਿਰ ਹੁੰਦੇ ਹਨ ਜਾਂ ਨਹੀਂ ਅਤੇ ਹੋਰ ਕਿਹੜਾ ਨਵਾਂ ਫੈਸਲਾ ਲਿਆ ਜਾਂਦਾ ਹੈ।