
ਬਿਕਰਮ ਮਜੀਠੀਆ ਨੇ ਸਰਕਾਰ ਦੀ ਕਾਰਗੁਜ਼ਾਰੀ 'ਤੇ ਚੁੱਕੇ ਸਵਾਲ
ਚੰਡੀਗੜ੍ਹ : ਬਿਕਮਜੀਤ ਮਜੀਠੀਆ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ 'ਤੇ ਸਵਾਲ ਚੁੱਕਦਿਆਂ ਕਾਂਗਰਸ ‘ਤੇ ਜਮ ਕੇ ਨਿਸ਼ਾਨੇ ਲਗਾਏ।ਉਨ੍ਹਾਂ ਕਿਹਾ ਕਿ ਸੂਬੇ ਵਿਚ ਕਾਂਗਰਸੀਆਂ ਅਤੇ ਗੈਂਗਸਟਰਾਂ ਦਾ ਗੱਠਜੋੜ ਹੈ ਅਤੇ ਜਦੋਂ ਤੱਕ ਇਹ ਮਿਲੀ ਭੁਗਤ ਖਤਮ ਨਹੀਂ ਹੁੰਦੀ ਪੰਜਾਬ ਵਿਚ ਸੁਧਾਰ ਨਹੀਂ ਹੋ ਸਕਦਾ।
file photo
ਮਜੀਠਾ ਵਿਚ ਬਲਾਕ ਸੰਮਤੀ ਦੇ ਨਵੇਂ ਚੁਣੇਂ ਚੇਅਰਪਰਸਨ ਅਤੇ ਉਪ ਚੇਅਰਪਰਸਨ ਅਮਰਜੀਤ ਕੌਰ ਦਾਦੂਪੁਰ 'ਤੇ ਕਰਮਜੀਤ ਕੌਰ ਸ਼ਹਿਜ਼ਾਦਾ ਦੀ ਤਾਜਪੋਸ਼ੀ ਕਰਨ ਪਹੁੰਚੇ ਮਜੀਠੀਆ ਨੇ ਕਿਹਾ ਕਿ ਜੱਗੂ ਭਗਵਾਨਪੂਰੀਆ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਦੀ ਬੋਲੀ ਬੋਲ ਰਿਹਾ ਹੈ ਅਤੇ ਉਸੇ ਦੇ ਇਸ਼ਾਰੇ ਦੇ ਕਹਿਣ 'ਤੇ ਉਸ ਨੇ ਪਟੀਸ਼ਨ ਦਾਖਲ ਕੀਤੀ ਹੈ।ਮਜੀਠੀਆ ਮੁਤਾਬਕ ਸੂਬੇ ਵਿਚ ਸਰਕਾਰ ਦੀ ਕਾਰਗੁਜ਼ਾਰੀ ਸਿਫਰ 'ਤੇ ਹੈ ਅਤੇ ਕਾਂਗਰਸ ਆਪਣੀ ਸਰਕਾਰ ਦੀ ਨਾਕਾਮੀਆ ਛਿਪਾਉਣ ਲਈ ਪਿਛਲੀ ਅਕਾਲੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਦੱਸ ਰਹੀ ਹੈ।
file photo
ਮਜੀਠੀਆ ਨੇ ਸੂਬੇ ਵਿਚ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੇ ਮਾਈਨਿੰਗ ਦੀ ਗੱਲ ਕਰਦਿਆ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਚੂਨਾ ਤਾਂ ਲੱਗ ਹੀ ਰਿਹਾ ਹੈ ਨਾਲ ਹੀ ਵਾਤਾਵਰਣ ਨਾਲ ਖਿਲਵਾੜ ਵੀ ਹੋ ਰਿਹਾ ਹੈ।
file photo
ਬਿਕਰਮਜੀਤ ਮਜੀਠੀਆ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਆਲੋਚਨਾ ਕਰਦਿਆ ਕਿਹਾ ਕਿ ਸਰਕਾਰ ਨੇ ਨਵੀਆਂ ਨੌਕਰੀਆਂ ਤਾਂ ਕੀ ਦੇਣੀਆ ਸਗੋਂ ਤਨਖਾਹਾ ਖੁਰਦ-ਬੁਰਦ ਕਰਨ ਅਤੇ ਪ੍ਰਫੈਸ਼ਨਲ ਟੈਕਸ ਦਾ ਬੋਝ ਪਾਉਂਦਿਆਂ ਜਜ਼ੀਆਂ ਲਾਉਣ ਵਿਚ ਲੱਗੀ ਹੋਈ ਹੈ। ਮਜੀਠੀਆ ਅਨੁਸਾਰ ਸੂਬੇ ਵਿਚ ਬਿਜਲੀ ਸ੍ੱਭ ਤੋਂ ਮਹਿੰਗੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਥਰਮਲ ਪਲਾਂਟ ਦੀ ਥਾਂ ਲੋਕਾਂ ਦਾ ਧੂੰਆ ਕੱਢਿਆ ਹੈ।ਅਕਾਲੀ ਆਗੂ ਸੁਖਦੇਵ ਢੀਂਡਸਾ ਦੀ ਨਾਰਾਜ਼ਗੀ ਦੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਕਿਹਾ ਕਿ ਇਹ ਅਕਾਲੀ ਦਲ ਦਾ ਅੰਦਰੂਨੀ ਪਰਿਵਾਰਕ ਮਾਮਲਾ ਹੈ, ਜੋ ਛੇਤੀ ਹੱਲ ਕਰ ਲਿਆ ਜਾਵੇਗਾ।