
ਕੈਪਟਨ ਸੰਦੀਪ ਦੇ ਚੋਣ ਪ੍ਰਚਾਰ ਲਈ ਪਹੁੰਚੇ ਸਨ ਜ਼ੀਰਾ
ਜ਼ੀਰਾ: ਜ਼ੀਰਾ ਦੇ MLA ਕੁਲਬੀਰ ਸਿੰਘ ਜੀਰਾ ਨੇ ਹਲਕਾ ਦਾਖਾ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸੰਦੀਪ ਸਿੰਘ ਸੰਧੂ ਨੂੰ ਜੇਤੂ ਬਣਾਉਣ ਤਾਂਕਿ ਲੋਕਾਂ ਦਾ ਅਤੇ ਹਲਕੇ ਦਾ ਵਿਕਾਸ ਪੁਰਜ਼ੋਰ ਕੀਤਾ ਜਾ ਸਕੇ। ਕੈਪਟਨ ਸੰਦੀਪ ਸੰਧੂ ਦੇ ਹੱਕ ਵਿਚ ਗੱਲ ਕਰਨ ਦੇ ਨਾਲ ਨਾਲ ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠਿਆ ਤੇ ਵੀ ਤਿੱਖੇ ਨਿਸ਼ਾਨੇ ਸਾਧੇ।
Kulbir Singh Jira
ਕਲਬੀਰ ਸਿੰਘ ਜ਼ੀਰਾ ਨੇ ਅਕਾਲੀ ਦਲ ਨੂੰ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕੈਪਟਨ ਸੰਦੀਪ ਸੰਧੂ ਨੂੰ ਜਿਤਾ ਕੇ ਅਕਾਲੀਆਂ ਨੂੰ ਦਿਖਾਓ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ। ਉਹਨਾਂ ਅਕਾਲੀਆਂ ਨੂੰ ਕਿਹਾ ਕਿ ਉਹ ਉਹਨਾਂ ਦੀਆਂ ਗੱਲਾਂ ਦੇ ਜਵਾਬ ਦੇਣ। ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਬਾਰੇ ਬਹੁਤ ਕੌੜੇ ਸ਼ਬਦ ਬੋਲੇ ਹਨ। ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਉਹ ਉਹਨਾਂ ਨੂੰ ਲਿਆ ਕੇ ਕਚਿਹਰੀਆਂ ਚ ਖੜ੍ਹਾ ਕਰੇਗਾ।
Kulbir Singh Jira
ਅਕਾਲੀਆਂ ਨੇ ਕਿਹਾ ਹੈ ਕਿ ਉਹ ਨਸ਼ਾ ਕਰਦੇ ਹਨ ਪਰ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਹਫ਼ਤਾ ਹੋ ਗਿਆ ਹੈ ਕਸੌਲੀ ਗਿਆ ਨੂੰ, ਉਹਨਾਂ ਹੁਣ ਤਕ ਕਿਸੇ ਦੇ ਘਰ ਤੋਂ ਕੁੱਝ ਨਹੀਂ ਖਾਧਾ। ਉਹਨਾਂ ਤੇ ਝੂਠੇ ਇਲਜ਼ਾਮ ਲਗਾਉਂਦੇ ਹਨ। ਕੈਪਟਨ ਸੰਦੀਪ ਸੰਧੂ ਨੇ ਪੰਜਾਬ ਚ ਚੱਲ ਰਹੇ ਨਸ਼ਿਆਂ ਬਾਰੇ ਕਿਹਾ ਕਿ 10 ਸਾਲ ਪਿਛੇ ਜਾਕੇ ਦੇਖ ਲਓ ਕਿ ਪੰਜਾਬ ਚ ਨਸ਼ਾ ਕੌਣ ਲੈਕੇ ਆਇਆ ਸੀ।
ਦੱਸ ਦਈਏ ਕਿ ਆਉਣ ਵਾਲੀ 21 ਅਕਤੂਬਰ ਨੂੰ ਪੰਜਾਬ ਦੀਆਂ 4 ਸੀਟਾਂ ਤੋਂ ਇਮਣੀ ਚੋਣਾਂ ਹੋਣ ਜਾ ਰਹੀਆਂ ਹਨ ਜਿਨ੍ਹਾਂ ਨੂੰ ਲੈਕੇ ਸਿਆਸਤ ਕਾਫੀ ਗਰਮੀ ਹੋਈ ਹੈ ਅਤੇ ਹਰ ਇੱਕ ਉਮੀਦਵਾਰ ਨੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਹੋਇਆ ਹੈ ਪਰ ਦੇਖਣਾ ਹੋਵੇਗਾ ਕਿ ਜਿੱਤ ਦਾ ਸਿਹਰਾ ਕਿਸ ਉਮੀਦਵਾਰ ਦੇ ਸਿਰ ਆਉਂਦਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।