
ਖੇਤੀਬਾੜੀ ਸੁਧਾਰਾਂ ਦਾ ਕਿਸਾਨਾਂ ਨੂੰ ਮਿਲੇਗਾ ਲਾਭ, ਸਰਕਾਰ ਕਿਸਾਨਾਂ ਦੇ ਹਿੱਤ ਦੀ ਰਖਿਆ ਲਈ ਵਚਨਬੱਧ : ਮੋਦੀ
ਉਦਯੋਗਪਤੀਆਂ ਨੂੰ ਖੇਤੀਬਾੜੀ ਖੇਤਰ 'ਚ ਨਿਵੇਸ਼ ਕਰਨ ਲਈ ਕਿਹਾ
ਨਵੀਂ ਦਿੱਲੀ, 12 ਦਸੰਬਰ : ਨਵੇਂ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਸਪਸ਼ਟ ਸੰਦੇਸ਼ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਖੇਤੀਬਾੜੀ ਖੇਤਰ 'ਚ ਕੀਤੇ ਗਏ ਸੁਧਾਰਾਂ ਨਾਲ ਉਨ੍ਹਾਂ ਨੂੰ ਨਵੇਂ ਬਾਜ਼ਾਰ ਉਪਲੱਬਧ ਹੋਣਗੇ ਅਤੇ ਉਨ੍ਹਾਂ ਦੀ ਆਮਦਨ ਵਧੇਗੀ। ਉਨ੍ਹਾਂ ਕਿਹਾ ਕਿ ਨਵੇਂ ਖੇਤੀਬਾੜੀ ਕਾਨੂੰਨਾਂ ਰਾਹੀਂ ਖੇਤੀਬਾੜੀ ਖੇਤਰ 'ਚ ਪੇਸ਼ ਹੋ ਰਹੀਆਂ ਰੁਕਾਵਟਾਂ ਨੂੰ ਹਟਾਉਣ ਦਾ ਕੰਮ ਕੀਤਾ ਗਿਆ ਹੈ। ਇਸ ਨਾਲ ਖੇਤਰ 'ਚ ਨਵੀਂ ਟੈਕਨੋਲਾਜੀ ਆਵੇਗੀ ਅਤੇ ਨਿਵੇਸ਼ ਵਧੇਗਾ।
ਪ੍ਰਧਾਨ ਮੰਤਰੀ ਨੇ ਦੇਸ਼ ਦੇ ਪ੍ਰਮੱਖ ਉਦਯੋਗ ਮੰਡਲ ਫਿੱਕੀ ਦੀ 93ਵੀਂ ਸਾਲਾਨਾ ਆਮ ਬੈਠਕ ਦਾ ਵੀਡੀਉ ਕਾਨਫ਼ਰੰਸਿੰਗ ਰਾਹੀਂ ਉਦਘਾਟਨ ਕਰਦੇ ਹੋਏ ਇਹ ਗੱਲ ਕਹੀ। ਉਨ੍ਹਾਂ ਉਦਯੋਗਪਤੀਆਂ ਨੂੰ ਖੇਤੀਬਾੜੀ ਖੇਤਰ 'ਚ ਨਿਵੇਸ਼ ਕਰਨ ਦੀ ਅਪੀਲ ਕਰਦੇ ਹੋਏ
ਕਿਹਾ ਕਿ ਇਸ ਖੇਤੀਬਾੜੀ ਖੇਤਰ 'ਚ ਨਿੱਜੀ ਖੇਤਰ ਵਲੋਂ ਜਿਨ੍ਹਾਂ ਨਿਵੇਸ਼ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਵੱਖ ਵੱਖ ਫ਼ਸਲ ਅਤੇ ਫ਼ਲ ਸਬਜ਼ੀਆਂ ਨੂੰ ਉਗਾਉਣ ਵਾਲੇ ਕਿਸਾਨਾਂ ਨੂੰ ਆਧੁਨਿਕ ਤਕਨੀਕ ਦਾ ਜਿੰਨਾਂ ਸਮਰਥਨ ਮਿਲੇਗਾ ਉਨਾਂ ਹੀ ਉਨ੍ਹਾਂ ਦੀ ਆਮਦਨ ਵਧੇਗੀ।
ਮੋਦੀ ਨੇ ਇਹ ਗੱਲ ਅਜਿਹੇ ਸਮੇਂ ਕਹੀ ਹੈ ਕਿ ਜਦੋਂ ਕਿਸਾਨ ਸੰਗਠਨ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਹੋਏ ਹਨ ਅਤੇ ਸਰਕਾਰ ਤੋਂ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕੀਤੇ ਜਾਣ ਦੀ ਮੰਗ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਖੇਤਰ 'ਚ ਕੀਤੇ ਗਏ ਸੁਧਾਰਾਂ ਨਾਲ ਇਸ ਖੇਤਰ 'ਚ ਖੜ੍ਹੀਆਂ ਕੰਧਾਂ ਨੂੰ ਹਟਾਉਣ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਕਿਹਾ, ''ਖੇਤੀਬਾੜੀ ਖੇਤਰ 'ਚ ਜ਼ਰੂਰੀ ਢਾਂਚਾਗਤ ਸੁਵੀਧਾਵਾਂ ਹੋਵੇ, ਫੂਡ ਪ੍ਰੋਸੈਸਿੰਗ ਖੇਤਰ ਹੋਵੇ, ਬਿਹਤਰ ਭੰਡਾਰਣ ਸੁਵੀਧਾਵਾਂ ਦੀ ਗੱਲ ਹੋਵੇ ਤਾਂ ਇਨ੍ਹਾਂ ਸਾਰਿਆਂ ਵਿਚਕਾਰ ਕੰਧਾਂ ਸਨ ਜਿਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਰੁਕਾਵਟਾਂ ਹੱਟਣ ਨਾਲ ਕਿਸਾਨਾਂ ਨੂੰ ਅਪਣੀ ਉਪਜ ਵੇਚਣ ਲਈ ਨਵੇਂ ਬਾਜ਼ਾਰ ਮਿਲਣਗੇ, ਆਧੁਨਿਕ ਕੋਲਡ ਸਟੋਰੇਜ ਉਪਲੱਬਧ ਹੋਣਗੇ, ਨਿਵੇਸ਼ ਵਧੇਗਾ ਅਤੇ ਉਨ੍ਹਾਂ ਨੂੰ ਇਸ ਦਾ ਲਾਭ ਮਿਲੇਗਾ।'' ਪ੍ਰਧਾਨਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਲੇ ਪਿਛਲੇ ਕਈ ਸਾਲਾਂ ਦੌਰਾਨ ਅਰਥਵਿਵਸਥਾ ਦੇ ਵੱਖ ਵੱਖ ਖੇਤਰਾਂ ਦੇ ਵਿਚਕਾਰ ਖੜੀਆਂ ਕੰਧਾਂ ਨੂੰ ਹਟਾਉਣ ਲਈ ਕਈ ਕਦਮ ਚੁੱਕੇ ਹਨ।
image