
ਕਿਸਾਨਾਂ ਦੇ ਪ੍ਰਦਰਸ਼ਨ ਨੂੰ ਵੇਖ ਕੇ ਮਨ ਭਰ ਆਉਂਦਾ ਹੈ :ਬੀਰ ਸਿੰਘ
ਨਵੀਂ ਦਿੱਲੀ, 12 ਦਸੰਬਰ (ਅਰਪਨ ਕੌਰ) : ਦਿੱਲੀ ਮੋਰਚੇ ਦੀ ਲੰਮੇ ਸਮੇਂ ਤੋਂ ਲਾਮਬੰਦੀ ਕਰ ਰਹੇ ਬੀਰ ਸਿੰਘ ਨਾਲ ਸਪੋਕਸਮੈਨ ਨਾਲ ਗੱਲਬਾਤ ਕੀਤੀ ਗਈ। ਬੀਰ ਸਿੰਘ ਨੇ ਗੱਲਬਾਤ ਦੌਰਾਨ ਕਿਹਾ ਕਿ ਹੁਣ ਗੱਲ ਇਕੱਲੀ ਕਿਸਾਨੀ ਬਿਲਾਂ ਦੀ ਨਹੀਂ ਰਹੀ ਉਸਤੋਂ ਵੀ ਅੱਗੇ ਚਲੀ ਗਈ ਹੈ। ਹੁਣ ਸਾਡੀ ਨੌਜਵਾਨ ਪੀੜ੍ਹੀ ਜਾਗਰੂਕ ਹੋ ਗਈ ਹੈ। ਹੁਣ ਪਤਾ ਲਗਣਾ ਸ਼ੁਰੂ ਹੋ ਗਿਆ ਕਿ ਲੋਕਤੰਤਰ ਦਾ ਅਸਲ ਮਤਲਬ ਕੀ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਦੀ ਸੱਭ ਤੋਂ ਸੋਹਣੀ ਗੱਲ ਇਹ ਹੈ ਕਿ ਲੋਕ ਸਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਲੰਗਰ ਚੱਲ ਰਹੇ ਹਨ ਇਸ ਤਰ੍ਹਾਂ ਨਹੀਂ ਲੱਗ ਰਿਹਾ ਕਿ ਲੋਕ ਫ਼ਿਕਰ ਵਿਚ ਬੈਠੇ ਹਨ ਸਗੋਂ ਇਸ ਤਰ੍ਹਾਂ ਲੱਗ ਰਿਹਾ ਹੈ ਲੋਕ ਮੇਲੇ ਵਿਚ ਹਨ।
ਉਨ੍ਹਾਂ ਕਿਹਾ ਲੋਕਾਂ ਦੋ ਹੌਸਲੇ ਬੁਲੰਦ ਵੇਖ ਕੇ ਵਾਰ ਵਾਰ ਮਨ ਭਰ ਆਉਂਦਾ ਹੈ, ਰੌਣ ਨੂੰ ਦਿਲ ਕਰ ਆਉਂਦਾ ਹੈ। ਬੀਰ ਸਿੰਘ ਨੇ ਕਿਹਾ ਕਿ ਹੁਣ ਪੰਜਾਬ ਦੇ ਲੋਕਾਂ ਨੇ ਚਰਿੱਤਰ ਸਮਝਣੇ ਸ਼ੁਰੂ ਕਰ ਦਿਤੇ ਹਨ। ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਬਦਲਾਵ ਲੈ ਕੇ ਆਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਨੀਂਦਰਾਂ ਉੱਡੀਆਂ ਨੇ, ਉਨ੍ਹਾਂ 'ਤੇ ਬਹੁਤ ਪ੍ਰੈਸ਼ਰ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਵਿਚ ਅਪਣਾ ਯੋਗਦਾਨ ਪਾਉਣ, ਜੇਕਰ ਉਹ ਇਥੇ ਨਹੀਂ ਆ ਸਕਦੇ ਤਾਂ ਸ਼ੋਸਲ ਮੀਡੀਆ ਤੇ ਆ ਕੇ ਅਪਣੇ imageਵਿਚਾਰ ਸਾਂਝੇ ਕਰਨ।