ਸਰਕਾਰ ਸਾਜ਼ਿਸ਼ਾਂ ਰਚਣ 'ਚ ਮਾਹਿਰ ਪਰ ਅਸੀਂ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ-ਜਗਜੀਤ ਸਿੰਘ ਡੱਲੇਵਾਲ

By : GAGANDEEP

Published : Dec 13, 2020, 3:28 pm IST
Updated : Dec 13, 2020, 4:35 pm IST
SHARE ARTICLE
Jagjit Singh Dalewal
Jagjit Singh Dalewal

ਅੰਦੋਲਨ ਵਿਚ 70% ਨੌਜਵਾਨ

 ਨਵੀਂ ਦਿੱਲੀ: (ਹਰਦੀਪ ਸਿੰਘ ਭੋਗਲ) ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ  ਨੂੰ ਹਰ ਵਰਗ ਦੇ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। ਇਸ ਬਾਰੇ ਸਪੋਕਸਮੈਨ ਦੇ ਪੱਤਰਕਾਰ ਵੱਲੋਂ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕੀਤੀ ਗਈ।

Jagjit Singh Dalewal Jagjit Singh Dalewal

ਜਗਜੀਤ ਸਿੰਘ ਡੱਲੇਵਾਲ ਨੇ ਗੱਲਬਾਤ ਦੌਰਾਨ ਦੱਸਿਆ ਕਿ  ਸੰਘਰਸ਼ ਨੂੰ ਲੰਮਾ ਖਿੱਚਣ ਦੀ ਸਰਕਾਰ ਦੀ ਜੋ ਕੋਸ਼ਿਸ਼ ਹੈ ਉਸ ਵਿਚੋਂ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਹਨ ਪਹਿਲੀ ਸਾਰੀ ਦੁਨੀਆ ਇਸ ਗੱਲ ਤੋਂ  ਜਾਣੂ ਹੈ ਕਿ ਇਹ ਸਰਕਾਰ ਸਾਜ਼ਿਸ਼ਾਂ ਰਚਣ ਵਿਚ ਮਾਹਿਰ ਹੈ। ਜੋ ਵੀ ਇਹਨਾਂ ਦੇ ਖਿਲਾਫ ਬੋਲਦਾ ਹੈ ਜਾਂ ਇਹਨਾਂ ਦੇ ਖਿਲਾਫ ਜਾਂਦਾ ਹੈ ਉਸਨੂੰ ਇਹਨਾਂ ਨੇ ਦੇਸ਼ ਧ੍ਰੋਹੀ ਦਾ ਫਤਵਾ ਦੇ ਦੇਣਾ ਹੈ।

Jagjit Singh Dalewal Jagjit Singh Dalewal

ਉਸਨੂੰ ਪਾਕਿਸਤਾਨੀ ਕਹਿ ਦੇਣਾ ਜਾਂ ਇਹ ਚੀਨ ਦੇ ਲੋਕ ਹਨ। ਦੂਜਾ ਇਹਨਾਂ ਨੇ ਆਪਣੀਆਂ ਸਾਜ਼ਿਸਾਂ ਰਚਣ ਦੇ ਬਹੁਤ ਯਤਨ ਕੀਤੇ ਅਤੇ ਕਿਹਾ ਕਿ ਇਹ ਅੰਦੋਲਨ ਇਕੱਲੇ ਪੰਜਾਬ ਦੇ ਲੋਕਾਂ ਦਾ ਹੈ ਇਸ ਵਿਚ ਹੋਰ ਕਿਸੇ ਵੀ ਰਾਜ ਦੇ ਲੋਕ ਸਾਮਲ ਨਹੀਂ ਹਨ। ਹੁਣ ਵੀ ਸਰਕਾਰ ਇਸ ਗੱਲ ਤੇ ਜ਼ੋਰ ਲਾ ਰਹੀ ਹੈ ਕਿ ਇਹ ਅੰਦੋਲਨ ਕੇਵਲ ਪੰਜਾਬ ਦੇ ਲੋਕਾਂ ਦਾ ਹੈ ਪਰ ਇਸ ਅੰਦੋਲਨ ਵਿਚ ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਦੇ  ਕਿਸਾਨ ਵੀ ਸ਼ਾਮਲ ਹਨ। ਸਰਕਾਰ ਨੇ ਇੱਕ ਹੋਰ ਚਾਲ ਚੱਲਣੀ ਸ਼ੁਰੂ ਕਰ ਦਿੱਤਾ ਹੈ ਕਦੇ ਸਰਕਾਰ ਕਹਿੰਦੀ ਹੈ ਕਿ ਇਹ ਖਾਲਿਸਤਾਨੀ ਨੇ, ਕਦੇ ਦੂਜੀਆਂ ਧਿਰਾਂ ਨੂੰ ਲਿਫਟਿਸ ਕਹਿੰਦੀ ਹੈ।

Jagjit Singh Dalewal  and Hardeep SinghJagjit Singh Dalewal and Hardeep Singh

ਡੱਲੇਵਾਲ  ਨੇ ਕਿਹਾ ਕਿ  ਜਿੰਨ੍ਹੀ ਵਾਰ ਵੀ ਖੇਤੀਬਾੜੀ ਮੰਤਰੀ  ਨਾਲ, ਗ੍ਰਹਿ ਮੰਤਰੀ ਨਾਲ ਜਿੰਮੇ ਵਾਰ ਵੀ ਵਿਚਾਰ ਵਟਾਂਦਰੇ ਹੋਏ ਹਰ ਵਾਰ ਸਾਡਾ ਧੁਰਾ ਜਾਂ ਸਾਡਾ ਫੋਕਸ  ਉਹ ਹੈ ਕਾਲੇ ਕਾਨੂੰਨ ਰੱਦ ਕਰਵਾਉਣੇ ਅਤੇ ਐਮਐਸਪੀ। ਉਹਨਾਂ ਕਿਹਾ ਕਿ ਸਰਕਾਰ ਜਾਣਬੁੱਝ ਕਿ ਇਸ ਅੰਦੋਲਨ ਨੂੰ ਲੰਮਾ ਖਿੱਚ ਕੇ ਸ਼ਾਜਿਸ਼ ਰਚਣ ਨੂੰ ਫਿਰ ਰਹੀ ਹੈ ਪਰ  ਵਾਹਿਗੁਰੂ ਦੀ ਕਿਰਪਾ ਹੈ ਉਹ ਸਰਕਾਰ ਦੀਆਂ ਸਾਜ਼ਿਸ ਨੂੰ ਕਾਮਯਾਬ ਨਹੀਂ ਹੋਣ ਦੇ ਰਿਹਾ। ਇਕ ਗੱਲ ਹੋਰ ਜੋ ਬਹੁਤ ਵੱਡੀ ਹੈ ਉਹ ਹੈ ਇਸ ਅੰਦੋਲਨ ਵਿਚ ਨੌਜਵਾਨਾਂ ਦਾ ਹੋਣਾ।

Jagjit Singh Dalewal Jagjit Singh Dalewal

ਅੱਜ ਇਸ ਅੰਦੋਲਨ ਵਿਚ 70% ਨੌਜਵਾਨ ਹਨ ,ਅਸੀਂ ਇਹ ਹੀ ਕਹਿੰਦੇ ਹੁੰਦੇ ਸੀ ਕਿ ਵੀ ਇਕੱਲੇ ਬਜ਼ੁਰਗ ਬੈਠੇ ਹਾਂ  ਪਰ ਨਹੀਂ ਇਸ ਅੰਦੋਲਨ ਵਿਚ  70% ਨੌਜਵਾਨ ਹਨ। ਅਸੀਂ ਇਸ ਅੰਦੋਲਨ ਨੂੰ ਲੈ ਕੇ ਇਕ ਗੱਲ ਲੈ ਕੇ ਚੱਲੇ ਹਾਂ ਵੀ ਇਸ ਅੰਦੋਲਨ ਨੂੰ ਸ਼ਾਂਤਮਈ ਢੰਗ ਨਾਲ ਲੈ ਕੇ ਚੱਲਣਾ ਹੈ ਸਾਨੂੰ ਪਤਾ ਸਰਕਾਰ ਹਿੰਸਕ ਰੂਪ ਦੇ ਕੇ ਇਸ ਅੰਦੋਲਨ ਨੂੰ ਖਤਮ ਕਰਨ ਦੀ ਕੋਸ਼ਿਸ਼ਾਂ ਕਰੇਗੀ ਪਰ ਅਸੀਂ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ।

Jagjit Singh Dalewal Jagjit Singh Dalewal

ਉਹਨਾਂ ਕਿਹਾ ਕਿ ਅਸੀਂ ਦੇਵਤੇ ਦੀ ਲੜਾਈ ਲੜ ਰਹੇ ਹਾਂ ਜੋ ਲੋਕ ਭੋਲੇ ਨੇ, ਗਰੀਬ ਨੇ  ਜਿਹਨਾਂ ਦਾ ਕੋਈ ਸਹਾਰਾ ਨਹੀਂ,ਅਸੀਂ ਉਹਨਾਂ ਦੀ ਜ਼ਮੀਨ ਨੂੰ ਬਚਾਉਣ ਦੀ ਲੜਾਈ ਲੜ ਰਹੇ ਹਾਂ। ਸਰਕਾਰ ਦਾ ਵਾਰ ਵਾਰ ਇਹ ਯਤਨ ਰਿਹਾ ਹੈ ਕਿ 5 ਬੰਦੇ ਆ ਜਾਓ ਗੱਲ ਕਰਦੇ ਹਾਂ ਤੁਸੀਂ ਛੋਟੀ ਕਮੇਟੀ ਬਣਾ ਲਓ, ਹੁਣ ਜਿੱਥੇ 500  ਕਿਸਾਨ ਸੰਗਠਨਾਂ ਨਾਲ ਲੜ ਕੇ ਲੜਾਈ ਲੜ ਰਹੇ ਹਾਂ ਉਥੇ 5 ਬੰਦੇ ਕਿਵੇਂ ਫੈਸਲਾ ਲੈ ਲੈਣ।

Jagjit Singh Dalewal Jagjit Singh Dalewal

500 ਬੰਦਿਆਂ ਦਾ ਜਾਣਾ ਵੀ ਔਖਾ ਹੈ।  ਇਸ ਲਈ ਅਸੀਂ ਬਹੁਤ ਮੁਸ਼ਕਿਲ ਨਾਲ 500  ਸੰਗਠਨਾਂ ਵਿਚੋਂ  ਘਟਾ ਕੇ 40 ਬੰਦਿਆਂ ਦੇ ਸੰਗਠਨ ਤੇ ਲੈ ਕੇ ਆਏ ਹਾਂ ਵੀ ਇਹ 40 ਬੰਦੇ ਬੈਠ ਕੇ ਗੱਲ ਕਰਨਗੇ ਪਰ ਸਰਕਾਰ ਉਸਨੂੰ ਵੀ ਘਟਾਉਣ ਨੂੰ ਫਿਰਦੀ ਹੈ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਵਕੀਲਾਂ ਦਾ  ਸਮਰੱਥਨ ਮਿਲਿਆ, ਦਿੱਲੀ ਦੇ ਡਾਕਟਰਾਂ ਦਾ ਸਮਰਥਨ ਮਿਲਿਆ,ਆਮ ਜਨਤਾ ਦਾ ਸਾਥ ਮਿਲਿਆ। ਚੰਡੀਗੜ੍ਹ ਦੇ ਪੱਤਰਕਾਰਾਂ ਨੇ ਰੈਲੀਆਂ ਕਰ ਕੇ ਸਾਡਾ ਸਮਰਥਨ ਕੀਤਾ । 7 ਸਮੁੰਦਰ ਤੋਂ ਪਾਰ ਵੀ ਸਾਥ ਮਿਲ ਰਿਹਾ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿਸੇ ਵੱਲ ਨਾ ਵੇਖੋ ਆਪਣਾ ਵੱਧ ਤੋਂ ਵੱਧ ਸਮਰਥਨ ਕਰੋ। 
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement