
ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਕਿਸਾਨਾਂ ਦੇ ਹੱਕ 'ਚ ਪ੍ਰਦਰਸ਼ਨ
ਪਰਥ, 12 ਦਸੰਬਰ (ਪਿਆਰਾ ਸਿੰਘ ਨਾਭਾ) : ਸਾਰੇ ਆਸਟਰੇਲੀਆ 'ਚ ਇਸ ਸਮੇਂ ਭਾਰਤੀ ਭਾਈਚਾਰਾ, ਭਾਰਤ ਸਰਕਾਰ ਵਲੋਂ ਨਵੇਂ ਬਣਾਏ ਖੇਤੀ ਕਾਨੂੰਨਾਂ ਵਿਰੁਧ ਰਾਜਧਾਨੀ ਨਵੀਂ ਦਿੱਲੀ ਵਿਚ ਬੇਠੈ ਭਾਰਤੀ ਕਿਸਾਨਾਂ ਦੇ ਸਮਰਥਨ 'ਚ ਸਾਂਤਮਈ ਪਰਦਰਸ਼ਨ ਕਰ ਰਿਹਾ ਹੈ। ਇਹ ਰੋਸ ਮੁਜ਼ਾਹਰੇ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ ਕੈਨਬਰਾ, ਸਿਡਨੀ, ਮੈਲਬੋਰਨ, ਪਰਥ, ਬ੍ਰਿਸਬੇਨ, ਐਡੀਲੇਡ ਅਤੇ ਸ਼ੈਪਰਟਨ ਵਿਚ ਲਗਾਤਾਰ ਹੋ ਰਹੇ ਹਨ। ਫ਼ੈਡਰਲ ਅਤੇ ਸੂਬਾਈ ਪਾਰਲੀਮੈਂਟਾਂ ਵਿਚ ਲਿਬਰਲ ਤੇ ਲੇਬਰ ਪਾਰਟੀ ਦੇ ਕਈ ਆਗੂਆਂ ਨੇ ਭਾਰਤੀ ਕਿਸਾਨੀ ਘੋਲ ਦੀ ਹਮਾਇਤ ਕੀਤੀ।
ਪਛਮੀ ਆਸਟਰੇਲੀਆ ਦੀ ਪਾਰਲੀਮੈਂਟ ਤੇ ਭਾਰਤੀ ਰਾਜਦੂਤ ਘਰ ਪਰਥ ਅੱਗੇ ਭਾਰਤੀ ਭਾਈਚਾਰੇ ਦੇ ਵੱਖ-ਵੱਖ ਸੰਗਠਨਾਂ, ਕਲੱਬਾਂ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਜਥੇਬੰਦੀਆਂ ਵਲੋਂ ਸਾਂਤਮਈ ਰੋਸ ਪ੍ਰਦਰਸ਼ਨ ਹੋਏ ਅਤੇ ਭਾਰਤੀ ਰਾਜਦੂਤ ਪਰਥ ਦਫ਼ਤਰ ਨੂੰ ਭਾਰਤ ਸਰਕਾਰ ਲਈ ਲਿਖਤੀ ਅਪੀਲ ਵੀ ਦਿਤੀ। ਇਸ ਮੌਕੇ ਸਾਰੇ ਹੀ ਬੁਲਾਰਿਆਂ ਨੇ ਖੇਤੀਬਾੜੀ ਲਈ ਲਾਗੂ ਨਵੇਂ ਕਾਨੂੰਨਾਂ ਤੇ ਕਿਸਾਨੀ ਘੋਲ ਬਾਬਤ ਵਿਚਾਰਾਂ ਸਾਂਝੀਆਂ ਕੀਤੀਆਂ। ਦੋਵੇਂ ਗੁਰੂ ਘਰਾਂ ਸਿੱਖ ਗੁਰਦੁਆਰਾ ਪਰਥ, ਬੈਨੇਟ ਸਪਰਿੰਗਜ ਅਤੇ ਸਿੱਖ ਗੁਰਦੁਆਰਾ ਕੈਨਿੰਗਵੇਲ ਵਿਖੇ ਹਫ਼ਤਾਵਰੀ ਦੀਵਾਨ ਮੌਕੇ ਜੁੜੀਆਂ ਸਿੱਖ ਸੰਗਤਾਂ ਨੇ ਦਿੱਲੀ ਸ਼ਾਂਤਮਈ ਧਰਨੇ ਸ਼ਾਮਲ ਕਿਸਾਨਾਂ ਦੀ ਸਿਹਤ, ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
ਤਸਵੀਰ--ਪਰਥ ਪਿਆਰਾ ਸਿੰਘ