
ਅਕਾਲੀ ਭਾਜਪਾ ਗਠਜੋੜ ਟੁਟਿਆ ਹੈ, ਹਿੰਦੂ-ਸਿੱਖ ਭਾਈਚਾਰਾ ਨਹੀਂ: ਸਰੀਨ
ਚੰਡੀਗੜ੍ਹ, 12 ਦਸੰਬਰ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੇਂਦਰ 'ਤੇ ਹਮਲਾ ਕਰਦਿਆਂ ਕਿਸਾਨ ਅੰਦੋਲਨ ਨੂੰ ਧਰਮ ਦੀ ਲੜਾਈ ਬਣਾਉਣ ਵੱਖਵਾਦੀ ਅਤੇ ਅਤਿਵਾਦੀ ਦਸਣ ਅਤੇ ਹਿੰਦੂ ਸਿੱਖ ਤੇ ਮੁਸਲਮਾਨਾਂ ਭਾਈਚਾਰੇ ਵਿਚ ਵੰਡੀਆਂ ਸਬੰਧੀ ਕੀਤੀਆਂ ਟਿਪਣੀਆਂ 'ਤੇ ਭਾਜਪਾ ਨੇ ਤਿੱਖਾ ਪ੍ਰਤੀਕਰਮ ਦਿਤਾ ਹੈ। ਭਾਜਪਾ ਪੰਜਾਬ ਦੇ ਯੂਥ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਅਸ਼ੋਕ ਸਰੀਨ ਨੇ ਕਿਹਾ ਕਿ ਸੁਖਬੀਰ ਭੁੱਲ ਗਏ ਹਨ ਕਿ ਹਿੰਦੂ ਸਿੱਖ ਭਾਈਚਾਰਾ ਕੋਈ ਅੱਜ ਦਾ ਨਹੀਂ। ਅਕਾਲੀ ਭਾਜਪਾ ਗਠਜੋੜ ਟੁਟਿਆ ਹੈ, ਹਿੰਦੂ ਸਿੱਖ ਭਾਈਚਾਰਾ ਨਹੀਂ। ਉਨ੍ਹਾਂ ਕਿਹਾ ਕਿ ਅਸਲ ਵਿਚ ਸੁਖਬੀਰ ਅਪਣੀ ਖੁਸ ਚੁੱਕੇ ਆਧਾਰ ਨੂੰ ਬਚਾਉਣ ਲਈ ਅਜਿਹੀ ਗ਼ਲਤ ਬਿਆਨਬਾਜ਼ੀ ਕਰ ਰਹੇ ਹਨ। ਪਰ ਹੁਣ ਪੰਜਾਬ ਦੇ ਸਿੱਖ ਤੇ ਜਵਾਨੀ ਸੱਭ ਕੱਝ ਜਾਣ ਚੁੱਕੀ ਹੈ ਤੇ ਤੁਹਾਡੇ ਉਪਰ ਕਦੇ ਵਿਸ਼ਵਾਸ ਨੀਂ ਕਰੇਗੀ। ਉਨ੍ਹਾਂ ਸੁਖਬੀਰ ਨੂੰ ਪੁਛਿਆ ਕਿ ਉਦੋਂ ਕੀ ਕੀਤਾ ਜਦੋਂ ਤੁਹਾਡੇ ਰਾਜ ਸਮੇਂ ਗੁਰੂ ਗੰ੍ਰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ। ਬਰਗਾੜੀ ਵਿਚ ਸਿੱਖ ਮਨ ਕਤਲ ਹੋਏ। ਉਨ੍ਹਾਂ ਸੁਖਬੀਰ ਨੂੰ ਇimageਹ ਵੀ ਪੁਛਿਆ ਕਿ ਉਹ ਸਪਸ਼ਟ ਕਰਨ ਕਿ ਉਹ ਖ਼ਾਲਿਸਤਾਨ ਦੇ ਹੱਕ ਵਿਚ ਹਨ ਜਾਂ ਵਿਰੋਧ ਵਿਚ।