ਕਿਸਾਨੀ ਸੰਘਰਸ਼ ਲਈ ਯੂ.ਕੇ. ਤੋਂ ਸੱਭ ਕੁੱਝ ਛੱਡ ਕੇ ਦਿੱਲੀ ਆਇਆ ਸਿੱਖ
Published : Dec 13, 2020, 6:40 am IST
Updated : Dec 13, 2020, 6:40 am IST
SHARE ARTICLE
image
image

ਕਿਸਾਨੀ ਸੰਘਰਸ਼ ਲਈ ਯੂ.ਕੇ. ਤੋਂ ਸੱਭ ਕੁੱਝ ਛੱਡ ਕੇ ਦਿੱਲੀ ਆਇਆ ਸਿੱਖ

ਅਸੀ ਕਾਲੇ ਕਾਨੂੰਨਾਂ ਵਿਰੁਧ ਯੂ.ਕੇ. 'ਚ ਵੀ ਰੋਸ ਪ੍ਰਦਰਸ਼ਨ ਕੀਤਾ : ਕਰਨੈਲ ਸਿੰਘ



ਨਵੀਂ ਦਿੱਲੀ, 12 ਦਸੰਬਰ (ਅਰਪਨ ਕੌਰ): ਦਿੱਲੀ ਵਿਚ ਕਿਸਾਨਾਂ ਵਲੋਂ ਅੰਦੋਲਨ ਜਾਰੀ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ। ਇਕੱਲੇ ਪੰਜਾਬ ਦੇ ਕਿਸਾਨ ਹੀ ਨਹੀਂ ਬਲਕਿ ਹਰਿਆਣਾ ਦੇ ਕਿਸਾਨ ਵੀ ਦਿੱਲੀ ਮੋਰਚੇ ਵਿਚ ਡਟੇ ਹੋਏ ਹਨ। ਕਿਸਾਨੀ ਅੰਦੋਲਨ ਨੂੰ ਬਾਹਰ ਵੱਸ ਰਹੇ ਪੰਜਾਬੀਆਂ ਦਾ ਸਾਥ ਵੀ ਮਿਲਿਆ ਹੈ। ਇਸ ਦੌਰਾਨ ਦਿੱਲੀ ਕਿਸਾਨ ਮੋਰਚੇ ਵਿਚ ਹਵਾਈ ਜਹਾਜ਼ ਦਾ ਸਫ਼ਰ  ਤਹਿ ਕਰ ਕੇ ਪਹੁੰਚੇ ਸਿੱਖ ਕਰਨੈਲ ਸਿੰਘ ਨਾਲ ਸਪੋਕਸਮੈਨ ਦੀ ਪੱਤਰਕਾਰ ਵਲੋਂ ਗੱਲਬਾਤ ਕੀਤੀ ਗਈ। ਜਿਨ੍ਹਾਂ ਦਾ ਪਿਛੋਕੜ ਨਵਾਂਸ਼ਹਿਰ ਹੈ ਅਤੇ ਉਹ ਬਚਪਨ ਵਿਚ ਯੂਕੇ ਚਲੇ ਗਏ ਸਨ। ਉਨ੍ਹਾਂ ਦਸਿਆ ਕਿ ਉਨ੍ਹਾਂ ਨੇ ਕਾਲੇ ਕਾਨੂੰਨਾਂ ਵਿਰੁਧ ਯੂ.ਕੇ ਵਿਚ ਵੀ ਰੋਸ ਪ੍ਰਦਰਸ਼ਨ ਕੀਤਾ।
ਉਨ੍ਹਾਂ ਨੇ ਲਗਾਤਾਰ ਅੱਠ ਘੰਟੇ ਰੋਸ ਮਾਰਚ ਕੀਤਾ। ਇਸ ਦੌਰਾਨ ਉਨ੍ਹਾਂ ਨੂੰ ਪੁਲਿਸ ਦਾ ਸਾਹਮਣਾ ਵੀ ਕਰਨਾ ਪਿਆ। ਕਰਨੈਲ ਸਿੰਘ ਨੇ ਕਿਹਾ ਕਿ ਜ਼ਿਮੀਦਾਰ ਖੇਤੀ ਨਾਲ ਜੁੜਿਆ ਰਹਿੰਦਾ ਹੈ ਭਾਵੇਂ ਉਸ ਨੂੰ ਖੇਤੀ ਵਿਚ ਘਾਟਾ ਹੀ ਪਵੇ ਪਰ ਉਹ ਫਿਰ ਵੀ ਸਾਰੀ ਦੁਨੀਆਂ ਦਾ ਢਿੱਡ ਭਰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦੀ ਜੇ ਵੱਟ ਇਧਰ ਉਧਰ ਹੋ ਜਾਵੇ ਉਹ ਮਾਂ, ਪਿਉ, ਭਰਾਵਾਂ ਨਾਲ ਲੜ ਪੈਂਦਾ ਹੈ। ਫਿਰ ਜ਼ਮੀਨ ਨੂੰ ਕਿਸ ਤਰ੍ਹਾਂ ਗ਼ੈਰਾਂ ਦੇ ਹੱਥ ਵਿਚ ਜਾਣ ਦੇਵੇਗਾ। ਉਨ੍ਹਾਂ ਕਿਹਾ,''ਕਿਸਾਨਾਂ ਦੀ ਇਕਜੁਟਤਾ ਵੇਖ ਕੇ ਹੀ ਮੈਂ ਲੰਡਨ ਤੋਂ  ਇਨ੍ਹਾਂ ਦਾ ਸਮਰਥਨ ਕਰਨ ਲਈ ਆਇਆ ਹਾਂ।'' ਉਨ੍ਹਾਂ ਕਿਹਾ ਕਿ ਸਾਨੂੰ ਅੱਖਾਂ, ਕੰਨ ਖੋਲ੍ਹ ਕੇ ਇਹ ਸੰਘਰਸ਼ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਗ਼ਲਤ ਬੰਦਾ ਇਸ ਸੰਘਰਸ਼ ਵਿਚ ਸ਼ਾਮਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਯੋਧਿਆਂ ਨਾਲ ਪੰਗਾ ਲਿਆ ਹੈ ਇਹ ਪਿੱਛੇ ਹਟਣ ਵਾਲੇ ਨਹੀਂ ਹਨ।

SHARE ARTICLE

ਏਜੰਸੀ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement