
ਮੌਕੇ ਕੈਂਟਰ ਦੇ ਡਰਾਈਵਰ ਨੂੰ ਵੀ ਕਾਬੂ ਕਰ ਲਿਆ ਗਿਆ
ਪਟਿਆਲਾ- ਐਕਸਾਈਜ਼ ਵਿਭਾਗ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਪਟਿਆਲਾ ਸਮਾਣਾ ਰੋਡ ’ਤੇ ਸ਼ਰਾਬ ਦੀਆ ਪੇਟੀਆਂ ਸਮੇਤ ਇਕ ਕੈਂਟਰ ਨੂੰ ਫੜਿਆ ਗਿਆ ਹੈ।
ਇਸ ਮੌਕੇ ਕੈਂਟਰ ਦੇ ਡਰਾਈਵਰ ਨੂੰ ਵੀ ਕਾਬੂ ਕਰ ਲਿਆ ਗਿਆ ਹੈ।
ਈ. ਟੀ. ਓ ਪਿਯੂਸ਼ ਸਿੰਗਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੀ ਟੀਮ ਵਲੋਂ 190 ਪੇਟੀਆਂ ਫੜੀਆਂ ਗਈਆਂ ਹਨ ਜੋ ਕਿ ਕੈਂਟਰ ਵਿਚ ਖ਼ੁਫ਼ੀਆ ਤਰੀਕੇ ਨਾਲ ਲੁਕਾਈਆਂ ਹੋਈਆਂ ਸਨ। ਇਸ ਮੌਕੇ ਐਕਸਾਇਜ਼ ਇੰਸਪੈਕਟਰ ਜਸਵਿੰਦਰ ਸਿੰਘ, ਐਕਸਾਇਜ਼ ਇੰਸਪੈਕਟਰ ਦਲਜੀਤ ਸਿੰਘ, ਇੰਸਪੈਕਟਰ ਨਵਪ੍ਰੀਤ ਸਿੰਘ, ਏ. ਐਸ. ਆਈ. ਗੁਰਮੀਤ ਸਿੰਘ, ਦਵਿੰਦਰ ਸਿੰਘ ਮੌਜੂਦ ਸਨ।