Harjit Singh Grewal News : MP ਰਾਮ ਚੰਦਰ ਜਾਂਗੜਾ ਦੇ ਵਿਵਾਦਤ ਬਿਆਨ ’ਤੇ ਬੋਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ 

By : BALJINDERK

Published : Dec 13, 2024, 6:01 pm IST
Updated : Dec 13, 2024, 6:01 pm IST
SHARE ARTICLE
BJP leader Harjit Singh Grewal
BJP leader Harjit Singh Grewal

Harjit Singh Grewal News : ਪੰਜਾਬ ਸਰਕਾਰ ਨੂੰ ਇਸ ਭੁੱਖ ਹੜਤਾਲ ਅੰਦੋਲਨ ਨੂੰ ਖ਼ਤਮ ਕਰਵਾਉਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ,

Harjit Singh Grewal News : ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿ ਕਿਹਾ ਕਿ ਅੱਜ ਜਿਹੜਾ ਮੀਡੀਆ ਦੇ ਅੰਦਰ ਰਾਮ ਚੰਦਰ ਜਾਂਗੜਾ ਬਾਰੇ ਬਿਆਨ ਚੱਲ ਰਿਹਾ ਹੈ ਮੈਂ ਸਮਝਦਾ ਹਾਂ ਕਿ ਅਜਿਹੇ ਸਮੇਂ ਵਿਚ ਸਾਨੂੰ ਕੋਈ ਕਰਵਾਹਟ ਵਾਲਾ ਬਿਆਨ ਨਹੀਂ ਦੇਣਾ ਚਾਹੀਦਾ।  ਜਿਹੜਾ ਖਾਲਸਾ ਹੈ ਉਹ ਔਰਤਾਂ ਮਜ਼ਲੁਮਾਂ ਦੀ ਮਜ਼ਬੂਤੀ ਲਈ ਸੁਰੱਖਿਆ ਕਰਨ ਲਈ ਹੈ, ਉਹ ਗੁਨਾਹ ਕਰਨ ਲਈ ਨਹੀਂ ਹੈ, ਸਗੋਂ ਗੁਨਾਹ ਨੂੰ ਰੋਕਦੇ ਹਨ ਅਤੇ ਆਪਣੀ ਜਾਨ ਵੀ ਦੇ ਦਿੰਦੇ ਹਨ ਇਸ ਗੱਲ ਨੂੰ ਧਿਆਨ ’ਚ ਰੱਖਣਾ ਚਾਹੀਦਾ ਹੈ।

ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਕਿਸਾਨ ਅਦੋਲਨ ’ਚ ਜਿਨ੍ਹਾਂ ਲੋਕਾਂ ਨੇ ਸੰਘਰਸ਼ ਕੀਤਾ ਹੈ ਉਨ੍ਹਾਂ ਲਈ ਅਜਿਹਾ ਕੋਈ ਸ਼ਬਦ ਨਹੀਂ ਬੋਲਣਾ ਚਾਹੀਦਾ, ਹੋ ਸਕਦਾ ਕੋਈ ਸ਼ਰਾਰਤੀ ਲੋਕ ਹੋਣ ਉਹ ਅਲੱਗ ਗੱਲ ਹੈ ਜੋ ਅੰਦੋਲਨ ਨੂੰ ਨਾਕਾਮ ਕਰਨ ਲਈ ਕੀ ਸਾਜਿਸ਼ ’ਚ ਹੋਣ। ਪਰ ਦਿੱਲੀ ਵਾਲਾ ਅੰਦੋਲਨ ਦਾ ਸ਼ੁੱਧ ਕਿਸਾਨ ਅੰਦੋਲਨ ਸੀ।

ਪਰ ਅੱਜ ਜ਼ਰੂਰਤ ਡੱਲੇਵਾਲ ਦਾ ਜਾਨ ਬਚਾਉਣ ਦੀ ਹੈ, ਇਸ ਲਈ ਪੰਜਾਬ ਸਰਕਾਰ ਨੂੰ ਜਲਦੀ ਤੋਂ ਜਲਦੀ ਵਿਚ ਪੈ ਕੇ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਬੇਨਤੀ ਕਰੇ ਅਤੇ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਵਾਉਣ ਦੀ ਕੋਸ਼ਿਸ਼ ਕਰੇ।’’ ਇਸ ਲਈ ਕੇਂਦਰ ਨੂੰ ਸੁਚੇਤ ਹੋਣਾ ਚਾਹੀਦਾ ਹੈ, ਉਨ੍ਹਾਂ ਦੀ ਚਿੰਤਾ ਕੀਤੀ ਜਾਣੀ ਚਾਹੀਦੀ ਹੈ।

ਸਾਰੇ ਪੰਜਾਬ ਲਈ ਇਹ ਚਿੰਤਾ ਦਾ ਵਿਸ਼ਾ ਹੈ। ਪੰਜਾਬ ਦਾ ਪਹਿਲਾ ਬਹੁਤ ਨੁਕਸਾਨ ਹੋ ਗਿਆ ਹੈ। ਹੋਰ ਨੁਕਸਾਨ ਨਹੀਂ ਹੋਣਾ ਚਾਹੀਦਾ, ਅੰਦੋਲਨਾਂ ਕਰਕੇ ਵੀ ਬਹੁਤ ਨੁਕਸਾਨ ਹੋ ਰਿਹਾ ਹੈ। ਇਸ ਸਮੇਂ ਪੰਜਾਬ ’ਚ ਹਰ ਤਰ੍ਹਾਂ ਦੀ ਸਮੱਸਿਆ ਹੈ। ਆਮ ਆਦਮੀ ਪਾਰਟੀ ਨੂੰ ਇਸ ਕੋਈ ਚਿੰਤਾ ਨਹੀਂ ਹੈ। ਉਹ ਚਾਹੁੰਦੇ ਹਨ ਕਿ ਪ੍ਰਧਾਨ ਮੰਤਰੀ ਦਾ ਚਿਹਰਾ ਖ਼ਰਾਬ ਹੋਵੇ ਅਤੇ ਬਿਨਾਂ ਗੱਲ ਤੋਂ ਇਸ ਅੰਦੋਲਨ ਨੂੰ ਸ਼ੈਅ ਦੇ ਰਹੇ ਹਨ। ਖ਼ਤਮ ਕਰਵਾਉਣ ਦੀ ਗੱਲ ਨਹੀਂ ਕਰ ਰਹੇ। ਮੇਰੀ ਮੁੱਖ ਮੰਤਰੀ ਜੀ ਨੂੰ ਇਹੀ ਪ੍ਰਾਰਥਨਾ ਹੈ, ਕਿ ਕੇਜਰੀਵਾਲ ਤਾਂ ਦਿੱਲੀ ਬੈਠੇ ਹਨ ਪਰ ਪੰਜਾਬ ਦੀ ਚਿੰਤਾ ਤੁਸੀਂ ਕਰਨੀ ਹੈ।  

(For more news apart from BJP leader Harjit Singh Grewal spoke on controversial statement MP Ram Chandra Jangra News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement