Khanuri Border News : ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਅੱਜ 18ਵੇਂ ਦਿਨ ਵੀ ਜਾਰੀ, ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ

By : BALJINDERK

Published : Dec 13, 2024, 6:35 pm IST
Updated : Dec 13, 2024, 6:35 pm IST
SHARE ARTICLE
3 ਦਿਨ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਟਰਾਲੀ ਤੋਂ ਬਾਹਰ ਕਿਸਾਨਾਂ ਦੇ ਦਰਸ਼ਨ ਕਰਨ ਲਈ ਸਟੇਜ ਉੱਪਰ ਆਏ
3 ਦਿਨ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਟਰਾਲੀ ਤੋਂ ਬਾਹਰ ਕਿਸਾਨਾਂ ਦੇ ਦਰਸ਼ਨ ਕਰਨ ਲਈ ਸਟੇਜ ਉੱਪਰ ਆਏ

Khanuri Border News : ਜਗਜੀਤ ਸਿੰਘ ਡੱਲੇਵਾਲ ਦੇ ਬਲੱਡ ਪ੍ਰੈਸ਼ਰ ਅਤੇ ਪਲਸ ’ਚ ਆ ਰਹੇ ਉਤਰਾਅ-ਚੜ੍ਹਾਅ ਨੂੰ ਲੈ ਕੇ ਡਾਕਟਰ ਜ਼ਿਆਦਾ ਚਿੰਤਤ

Khanuri Border News in Punjabi : ਅੱਜ 18ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਖਨੌਰੀ ਬਾਰਡਰ ਵਿਖੇ ਮਰਨ ਵਰਤ ਜਾਰੀ ਹੈ, ਡਾਕਟਰਾਂ ਨੇ ਮੈਡੀਕਲ ਬੁਲੇਟਿਨ ਜਾਰੀ ਕਰਦਿਆਂ ਕਿਹਾ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਨਾਜ਼ੁਕ ਹੈ ਅਤੇ ਸਥਿਤੀ ਕਿਸੇ ਵੀ ਸਮੇਂ ਹੱਥੋਂ ਬਾਹਰ ਜਾ ਸਕਦੀ ਹੈ। ਜਗਜੀਤ ਸਿੰਘ ਡੱਲੇਵਾਲ ਦੇ ਬਲੱਡ ਪ੍ਰੈਸ਼ਰ ਅਤੇ ਪਲਸ ਵਿਚ ਆ ਰਹੇ ਉਤਰਾਅ-ਚੜ੍ਹਾਅ ਨੂੰ ਲੈ ਕੇ ਡਾਕਟਰ ਜ਼ਿਆਦਾ ਚਿੰਤਤ ਹਨ।

1

ਅੱਜ 3 ਦਿਨਾਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਟਰਾਲੀ ਤੋਂ ਬਾਹਰ ਕਿਸਾਨਾਂ ਦੇ ਦਰਸ਼ਨ ਕਰਨ ਲਈ ਸਟੇਜ ਲਈ ਉੱਪਰ ਆਏ ਤਾਂ ਉਨ੍ਹਾਂ ਬੰਦ ਮੁੱਠੀ ਨਾਲ ਹਵਾ 'ਚ ਹੱਥ ਲਹਿਰਾ ਕੇ ਕਿਸਾਨਾਂ ਵੱਲ ਇਸ਼ਾਰਾ ਕਰਦੇ ਹੋਏ ਸੁਨੇਹਾ ਦਿੱਤਾ ਕਿ ਹੌਂਸਲਾ ਅਤੇ ਹਿੰਮਤ ਬਣਾਈ ਰੱਖਿਓ ਅਤੇ ਉਹਨਾਂ ਦੀ ਜ਼ਿੰਦਗੀ ਦੀ ਚਿੰਤਾ ਕਰਨ ਦੀ ਬਜਾਏ ਮੋਰਚੇ ਨੂੰ ਮਜ਼ਬੂਤ ​​ਕਰਨ 'ਤੇ ਧਿਆਨ ਦਿਓ।  ਕਿਉਂਕਿ ਉਹਨਾਂ ਦੀ ਜ਼ਿਦਗੀ ਤੋਂ ਜ਼ਿਆਦਾ ਸਾਡੀਆਂ ਆਉਣ ਵਾਲੀਆਂ ਨਸਲਾਂ ਫ਼ਸਲਾਂ ਨੂੰ ਬਚਾਉਣ ਲਈ ਮੋਰਚਾ ਜਿੱਤਣਾ ਜ਼ਰੂਰੀ ਹੈ।

ਕਿਸਾਨ ਆਗੂਆਂ ਨੇ ਰਾਤ ਸਮੇਂ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਹੈ ਅਤੇ ਕਿਸਾਨ ਹਰ ਸਥਿਤੀ ਨਾਲ ਨਜਿੱਠਣ ਲਈ ਤਿਆਰ ਹਨ। ਜਗਜੀਤ ਸਿੰਘ ਡੱਲੇਵਾਲ ਜੀ ਦਾ ਹਾਲ-ਚਾਲ ਜਾਣਨ ਲਈ ਅੱਜ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ, ਧਾਰਮਿਕ, ਸਮਾਜਿਕ ਅਤੇ ਸਿਆਸੀ ਸ਼ਖਸੀਅਤਾਂ ਉਚੇਚੇ ਤੌਰ 'ਤੇ ਪਹੁੰਚੀਆ। ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਮੋਰਚਿਆਂ ਉੱਪਰ ਸਹਿਯੋਗ ਅਤੇ ਸਮਰਥਨ ਕਰਨ ਲਈ ਸਾਰੇ ਆਗੂਆਂ ਦਾ ਸਤਿਕਾਰ ਅਤੇ ਸਵਾਗਤ ਹੈ।

1

ਅੱਜ ਮੁੱਖ ਤੌਰ 'ਤੇ ਸੰਤ ਗੋਪਾਲਦਾਸ,ਰਤਵਾੜਾ ਸਾਹਿਬ ਤੋਂ ਕਮੇਟੀ, ਰਾਕੇਸ਼ ਟਿਕੈਤ, ਹਰਿੰਦਰ ਸਿੰਘ ਲੱਖੋਵਾਲ, ਹੁਸ਼ਿਆਰ ਸਿੰਘ ਗਿੱਲ, ਜਗਦੀਪ ਸਿੰਘ ਔਲਖ, ਮਨਜੀਤ ਸਿੰਘ ਧਨੇਰ, ਕੁਲਦੀਪ ਸਿੰਘ ਵਜੀਦਪੁਰ, ਜੰਗਵੀਰ ਸਿੰਘ ਚੌਹਾਨ, ਵਿਧਾਇਕ ਸੁਖਪਾਲ ਸਿੰਘ ਖਹਿਰਾ ਆਦਿ ਪਹੁੰਚੇ। ਅੱਜ ਖਨੌਰੀ ਮੋਰਚੇ ਉੱਪਰ ਕੇਂਦਰ ਸਰਕਾਰ ਅਤੇ ਹਰਿਆਣਾ-ਪੰਜਾਬ ਸਰਕਾਰਾਂ ਦੇ ਪੁਤਲੇ ਫੂਕੇ ਗਏ, 16 ਦਸੰਬਰ ਨੂੰ ਦੇਸ਼ ਭਰ 'ਚ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਵੱਡੇ ਟਰੈਕਟਰ ਮਾਰਚ ਕੱਢੇ ਜਾਣਗੇ।

(For more news apart from Kisan leader Jagjit Singh Dallewal continues today 18th day, Dallewal health is very critical News in Punjabi, stay tuned to Rozana Spokesman)

 

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 01/08/2025

01 Aug 2025 6:35 PM

ਸਾਰੇ ਪਿੰਡ ਨੂੰ ਡਰਾਉਣ ਪ੍ਰਵਾਸੀ ਨੇ ਵੀਡੀਓ 'ਚ ਆਖੀ ਵੱਡੀ ਗੱਲ, ਕਿਹਾ "ਇਕੱਠੇ ਹੋ ਕੇ ਆਵਾਂਗੇ, ਸਿਖਾਵਾਂਗੇ ਸਬਕ"

31 Jul 2025 6:41 PM
Advertisement