
ਸਾਡਾ ਪਾਰਟੀ ਦਾ ਰੋਡ ਮੈਪ ਤਿਆਰ ਹੈ ਤੇ ਅਸੀਂ ਜੋ ਕਹਾਂਗੇ ਉਹ ਕਰ ਕੇ ਵੀ ਦਿਖਾਵਾਂਗੇ।
ਚੰਡੀਗੜ੍ਹ - ਅੱਜ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰ ਕੇ ਪੰਜਾਬ ਨੂੰ ਅੱਗੇ ਲਿਜਾਣ ਦੇ ਅਪਣੇ ਪਲਾਨ ਨੂੰ ਲੋਕਾਂ ਦੇ ਰੂਬਰੂ ਕੀਤਾ। ਜਿਸ ਦੌਰਾਨ ਉਹਨਾਂ ਨੇ ਪੰਜਾਬ ਸਿਰ ਚੜ੍ਹੇ ਕਰਜ਼ੇ ਬਾਰੇ ਦੱਸਿਆ ਤੇ ਵਿਰੋਧੀਆਂ 'ਤੇ ਨਿਸ਼ਾਨਾ ਵੀ ਸਾਧਿਆ। ਭਗਵੰਤ ਮਾਨ ਨੇ ਕਿਹਾ ਕਿ
ਪੰਜਾਬ ਦਾ ਬਜਟ 1 ਲੱਖ 68 ਹਜ਼ਾਰ ਕਰੋੜ ਹੈ
ਪੰਜਾਬ ਸਿਰ 3 ਲੱਖ ਕਰੋੜ ਦਾ ਕਰਜ਼ਾ
ਹਰ ਪੰਜਾਬੀ ਸਿਰ 1 ਲੱਖ ਦਾ ਕਰਜ਼ਾ
30 ਤੋਂ 34000 ਕਰੋੜ ਰਿਸ਼ਵਤ ਵਿਚ ਚਲਾ ਜਾਂਦਾ ਹੈ
ਲੀਡਰਾਂ ਦੇ ਹੋਟਲਾਂ ਲਈ ਖ਼ਜ਼ਾਨਾ ਖੁਲ੍ਹ ਜਾਂਦਾ ਤੇ ਲੋਕਾਂ ਵਾਰੀ ਬੰਦ ਹੋ ਜਾਂਦਾ ਹੈ
Bhagwant Mann
ਲੋਕ ਟੈਕਸ ਦਿੰਦੇ ਹਨ ਤਾਂ ਖ਼ਜ਼ਾਨਾ ਕਿਵੇਂ ਖ਼ਾਲੀ ਹੋ ਗਿਆ
ਆਮ ਆਦਮੀ ਪਾਰਟੀ ਖ਼ਜ਼ਾਨਾ ਵੀ ਭਰੇਗੀ ਤੇ ਲੋਕਾਂ ਨੂੰ ਸਹੂਲਤਾਂ ਵੀ ਦੇਵੇਗੀ
ਸਾਡਾ ਆਰਥਿਕ ਪੈਕਜ ਤੇ ਰੋਡ ਮੈਪ ਦੋਨੋਂ ਤਿਆਰ ਨੇ
ਆਉਣ ਵਾਲੇ ਦਿਨਾਂ 'ਚ ਖੇਤੀ ਰੁਜ਼ਗਾਰ ਉਦਯੋਗ ਬਾਰੇ ਰੋਡ ਮੈਪ ਕਰਾਂਗੇ ਜਾਰੀ।
ਪੰਜਾਬ ਫੁਲ ਸਟੇਟ ਹੈ ਤੇ ਕੇਂਦਰ ਦੀ ਕਿਸੇ ਨਾ ਕਿਸੇ ਨੀਤੀ 'ਤੇ ਸਹਿਯੋਗ ਦੀ ਲੋੜ ਪਈ ਤਾਂ ਉਹ ਜ਼ਰੂਰ ਲਵਾਂਗੇ
ਪੰਜਾਬ ਨੂੰ ਅੱਗੇ ਲਿਜਾਣ ਲਈ ਪੈਰ ਵੀ ਫੜ੍ਹਨੇ ਪਏ ਤਾਂ ਫੜ ਲਵਾਂਗੇ
Bhagwant Mann
ਭਗਵੰਤ ਮਾਨ ਨੇ ਨਵਜੋਤ ਸਿੱਧੂ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਨਵਜੋਤ ਸਿੱਧੂ ਜਦੋਂ ਬੋਲਦੇ ਹਨ ਤਾਂ ਪਾਰਟੀ 'ਚ ਹੀ ਉਹਨਾਂ ਦਾ ਵਿਰੋਧ ਹੋ ਜਾਂਦਾ ਹੈ ਕਿ ਉਹ ਮੈਨੀਫੈਸਟੋ ਤੋਂ ਬਾਹਰ ਦੀ ਗੱਲ ਕਰਦੇ ਹਨ। ਉਹਨਾਂ ਨੇ ਕਿਹਾ ਕਿ ਸਾਡਾ ਪਾਰਟੀ ਦਾ ਰੋਡ ਮੈਪ ਤਿਆਰ ਹੈ ਤੇ ਅਸੀਂ ਜੋ ਕਹਾਂਗੇ ਉਹ ਕਰ ਕੇ ਵੀ ਦਿਖਾਵਾਂਗੇ।
ਭ੍ਰਿਸ਼ਟਾਚਾਰ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ
ਜੋ ਕਾਨੂੰਨ ਮੁਤਾਬਿਕ ਹੋਵੇਗਾ ਉਹੀ ਹੋਵੇਗਾ
ਬਿਕਰਮ ਮਜੀਠੀਆ ਨੂੰ ਜ਼ਮਾਨਤ ਵਿਚ ਰਾਹਤ ਮਿਲਣ 'ਤੇ ਉਹਨਾਂ ਨੇ ਸਰਕਾਰ 'ਤੇ ਤੰਜ਼ ਕੱਸਦਿਆਂ ਕਿਹਾ ਕਿ ਉਹਨਾਂ ਵੱਲੋਂ ਕੋਈ ਕੱਚੀ FIR ਨਹੀਂ ਕੀਤੀ ਜਾਵੇਗੀ ਕਿਉਂਕਿ ਅਸੀਂ ਸਰਕਾਰ ਚਲਾਉਣੀ ਹੈ ਕੋਈ ਬਦਲਾਖੋਰੀ ਦੀ ਨੀਤੀ ਨਹੀਂ।