
ਨਵਾਂ ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਫ਼ਨਾ ਹੈ, ਇਸ ਦੀ ਖੁਸ਼ਹਾਲੀ ਲਈ ਹੁਸੈਨੀਵਾਲਾ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦੀ ਜ਼ਰੂਰਤ ਹੈ।
ਚੰਡੀਗੜ੍ਹ : ਕਾਂਗਰਸ ਸਰਕਾਰ ਵਿਚ ਖੇਡ ਮੰਤਰੀ ਰਹੇ ਰਾਣਾ ਗੁਰਮੀਤ ਸਿੰਘ ਸੋਢੀ ਬੀਤੇ ਦਿਨੀਂ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋ ਗਏ ਸਨ। ਰਾਣਾ ਸੋਢੀ ਵਲੋਂ ਫਿਰੋਜੇਪੁਰ ਦੀ ਹੁਸੈਨੀਵਾਲਾ ਸਰਹੱਦ ਨੂੰ ਵਪਾਰਕ ਲੰਘੇ ਵਜੋਂ ਖੋਲ੍ਹਣ ਦੀ ਅਪੀਲ ਕੀਤੀ ਹੈ।
rana gurmeet singh sodhi tweet
ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਟਵੀਟ ਕਰ ਕੇ ਲਿਖਿਆ, ''ਨਵਾਂ ਪੰਜਾਬ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੁਫ਼ਨਾ ਹੈ, ਇਸ ਦੀ ਖੁਸ਼ਹਾਲੀ ਲਈ ਹੁਸੈਨੀਵਾਲਾ ਸਰਹੱਦ ਨੂੰ ਵਪਾਰ ਲਈ ਖੋਲ੍ਹਣ ਦੀ ਜ਼ਰੂਰਤ ਹੈ।
rana gurmeet singh sodhi tweet
ਇਸ ਲਈ ਤੁਹਾਡੇ ਧਿਆਨ ਦੀ ਲੋੜ ਹੈ। ਅਜ਼ਾਦੀ ਦੇ ਇੰਨੇ ਸਾਲਾਂ ਬਾਅਦ ਵੀ ਇਹ ਪਛੜ ਰਿਹਾ ਹੈ। ਹੁਸੈਨੀਵਾਲਾ ਸਰਹੱਦ ਸ਼ਹੀਦਾਂ ਦਾ ਉਹ ਸਥਾਨ ਹੈ ਜਿਥੇ ਹਰ ਦੇਸ਼ ਵਾਸੀ ਸ਼ਰਧਾਂਜਲੀ ਭੇਟ ਕਰਦਾ ਹੈ। ਜੇਕਰ ਸਰਹੱਦ ਨੂੰ ਵਪਾਰ ਲਈ ਖੋਲ੍ਹਿਆ ਜਾਵੇ ਤਾਂ ਇਹ ਇਲਾਕੇ ਵਿਚ ਤਰੱਕੀ ਅਤੇ ਖੁਸ਼ਹਾਲੀ ਲਿਆ ਸਕਦਾ ਹੈ।
#NavaPunjabModiNaal
#NawaPunjabBhajpaDeNaal''
PM Modi to meet farmers leaders on March 15