ਪਾਵਰਕਾਮ ਦੇ 2 ਮੁਲਾਜ਼ਮਾਂ ਨੂੰ 3-3 ਸਾਲ ਦੀ ਸਜ਼ਾ: ਲੁਧਿਆਣਾ 'ਚ ਲੋਕਾਂ ਨੂੰ ਬਿਜਲੀ ਬਿੱਲ ਦੀਆਂ ਦਿੱਤੀਆਂ ਫਰਜ਼ੀ ਰਸੀਦਾਂ
Published : Jan 14, 2023, 9:27 am IST
Updated : Jan 14, 2023, 9:27 am IST
SHARE ARTICLE
2 Powercom employees sentenced to 3 years each: fake electricity bill receipts given to people in Ludhiana
2 Powercom employees sentenced to 3 years each: fake electricity bill receipts given to people in Ludhiana

ਮੁਲਜ਼ਮਾਂ ਕੋਲ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਲਈ ਇੱਕ ਮਹੀਨੇ ਦਾ ਸਮਾਂ ਹੈ।

 

 

ਲੁਧਿਆਣਾ - ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਕਸਬੇ ਦੇ ਥਾਣਾ ਸਦਰ ਵਿਖੇ ਪਾਵਰਕਾਮ ਦੇ ਕੈਸ਼ੀਅਰ ਅਤੇ ਮਹਿਲਾ ਕਲਰਕ ਨੂੰ ਅਦਾਲਤ ਨੇ 3-3 ਸਾਲ ਦੀ ਕੈਦ ਅਤੇ 6,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਦੋਵਾਂ ਖਿਲਾਫ 10 ਸਾਲ ਪਹਿਲਾਂ 14 ਦਸੰਬਰ 2013 ਨੂੰ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਜਗਰਾਉਂ ਕਸਬੇ ਦੇ ਸਦਰ ਥਾਣਾ ਵਿਖੇ ਪਾਵਰਕਾਮ ਦੇ ਕੈਸ਼ੀਅਰ ਅਤੇ ਮਹਿਲਾ ਕਲਰਕ ਨੂੰ ਅਦਾਲਤ ਨੇ 3-3 ਸਾਲ ਦੀ ਕੈਦ ਅਤੇ 6,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। 

ਦਰਅਸਲ ਪਾਵਰਕਾਮ ਦੇ ਦਫਤਰ 'ਚ ਲੋਕ ਬਿੱਲ ਜਮ੍ਹਾ ਕਰਵਾਉਣ ਲਈ ਆਉਂਦੇ ਸਨ। ਜੂਨ 2012 ਤੋਂ ਅਗਸਤ 2013 ਤੱਕ ਮੁਲਜ਼ਮ ਲੋਕਾਂ ਤੋਂ ਪੈਸੇ ਲੈ ਕੇ ਜਾਅਲੀ ਰਸੀਦਾਂ ਦੇ ਦਿੰਦੇ ਸਨ। ਜਦੋਂ ਵਿਭਾਗ ਦਾ ਆਡਿਟ ਆਇਆ ਤਾਂ 6 ਲੱਖ ਇੱਕ ਹਜ਼ਾਰ 181 ਰੁਪਏ ਦਾ ਗਬਨ ਪਾਇਆ ਗਿਆ। ਜਿਸ ਵਿੱਚ ਕੈਸ਼ੀਅਰ ਆਤਮਜੀਤ ਅਤੇ ਮਹਿਲਾ ਕਲਰਕ ਕਰਮਜੀਤ ਦੇ ਨਾਂ ਸਾਹਮਣੇ ਆਏ ਸਨ।

ਵਿਭਾਗ ਨੇ ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਵਿੱਚ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਦੀ ਸੁਣਵਾਈ ਦੌਰਾਨ ਪਾਵਰਕਾਮ ਦੇ ਐਸਈ ਜਗਜੀਤ ਸਿੰਘ, ਐਕਸੀਅਨ ਚੇਤਨ ਕੁਮਾਰ, ਐਸਡੀਓ ਅਵਤਾਰ ਸਿੰਘ, ਪਿੰਡ ਬੋਤਲੇਵਾਲਾ ਦੇ ਦੋ ਪ੍ਰਾਈਵੇਟ ਵਿਅਕਤੀਆਂ ਅਤੇ ਪੁਲਿਸ ਮੁਲਾਜ਼ਮਾਂ ਸਮੇਤ ਕੁੱਲ 9 ਵਿਅਕਤੀਆਂ ਨੇ ਅਦਾਲਤ ਵਿੱਚ ਗਵਾਹੀ ਦਿੱਤੀ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਜੱਜ ਸੁਮਨ ਪਾਠਕ ਦੀ ਤਰਫੋਂ ਇਹ ਫੈਸਲਾ ਸੁਣਾਇਆ।

ਗਬਨ ਦੇ ਮਾਮਲੇ ਵਿੱਚ ਮਹਿਲਾ ਮੁਲਾਜ਼ਮ ਕਰਮਜੀਤ ਸੇਵਾਮੁਕਤ ਹੋ ਚੁੱਕੀ ਹੈ, ਜਦਕਿ ਆਤਮਜੀਤ ਜਲੰਧਰ ਪਾਵਰਕਾਮ ਦਫ਼ਤਰ ਵਿੱਚ ਏਐਲਐਮ (ਸਹਾਇਕ ਲਾਈਨਮੈਨ) ਦੀ ਪੋਸਟ ’ਤੇ ਤਾਇਨਾਤ ਹੈ। ਮੁਲਜ਼ਮਾਂ ਕੋਲ ਫੈਸਲੇ ਨੂੰ ਉੱਚ ਅਦਾਲਤ ਵਿੱਚ ਚੁਣੌਤੀ ਦੇਣ ਲਈ ਇੱਕ ਮਹੀਨੇ ਦਾ ਸਮਾਂ ਹੈ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement