
ਯਾਤਰੀ ਗਹਿਣਿਆਂ ਦੇ ਰੂਪ ’ਚ ਸੋਨੇ ਨੂੰ ਛੁਪਾ ਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ
ਅੰਮ੍ਰਿਤਸਰ - ਅੰਮ੍ਰਿਤਸਰ ਏਅਰਪੋਰਟ ’ਤੇ ਕਸਟਮ ਵਿਭਾਗ ਦੀ ਟੀਮ ਦੇ ਹੱਥ ਇਕ ਵੱਡੀ ਕਾਮਯਾਬੀ ਲੱਗੀ ਹੈ। ਦਰਅਸਲ ਕਸਟਮ ਵਿਭਾਗ ਨੇ ਆਸਟ੍ਰੇਲੀਆ ਤੋਂ ਆਏ ਇਕ ਵਿਅਕਤੀ ਕੋਲੋਂ 33 ਲੱਖ ਰੁਪਏ ਦੀ ਕੀਮਤ ਦਾ ਸੋਨਾ ਜ਼ਬਤ ਕੀਤਾ ਹੈ। ਯਾਤਰੀ ਗਹਿਣਿਆਂ ਦੇ ਰੂਪ ’ਚ ਸੋਨੇ ਨੂੰ ਛੁਪਾ ਕੇ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਵਿਭਾਗ ਨੂੰ ਚਕਮਾ ਦੇਣ ’ਚ ਅਸਫ਼ਲ ਰਿਹਾ। ਵਿਅਕਤੀ ’ਤੇ ਸ਼ੱਕ ਹੋਣ ਤੋਂ ਬਾਅਦ ਉਸ ਦੀ ਤਲਾਸ਼ੀ ਲਈ ਗਈ ਤਲਾਸ਼ੀ ਦੌਰਾਨ ਸੋਨਾ ਬਰਾਮਦ ਹੋਇਆ।