
Patiala News : ਗੱਡੀ ਨੇ ਬੱਚਿਆਂ ਸਮੇਤ ਬਜ਼ੁਰਗ ਤੇ ਇੱਕ ਨੌਜਵਾਨ ਨੂੰ ਕੁਚਲਿਆ
Patiala News in Punjabi : ਪਟਿਆਲਾ ਦੇ ਵਿੱਚ ਦੇਰ ਰਾਤ ਲੋਹੜੀ ਮਨਾ ਰਹੇ ਇਕ DMW ਕਲੋਨੀ ਵਿੱਚ ਤੇਜ਼ ਰਫ਼ਤਾਰ ਗੱਡੀ ਨੇ ਸੱਥਰ ਵਿਛਾ ਦਿੱਤੇ। ਗੱਡੀ ਚਾਲਕ ਨੇ ਲੋਹੜੀ ਮਨਾ ਰਹੇ ਪਰਿਵਾਰ 'ਤੇ ਤੇਜ਼ ਰਫ਼ਤਾਰ ਗੱਡੀ ਚੜਾ ਦਿੱਤੀ। ਮੌਕੇ ’ਤੇ ਚਸ਼ਮਦੀਦ ਦੇ ਅਨੁਸਾਰ ਡੀ ਸੀ ਡਬਲਿਊ ਕਲੋਨੀ ਪਟਿਆਲਾ ’ਚ ਕੱਲ ਦੇਰ ਰਾਤ 10:30 ਵਜੇ ਦੇ ਕਰੀਬ ਉਹ ਆਪਣੇ ਗੁਆਂਡੀਆਂ ਦੇ ਨਾਲ ਲੋਹੜੀ ਮਨਾ ਰਹੇ ਸਨ ਤਾਂ ਇਨੇ ਨੂੰ ਇੱਕ ਤੇਜ਼ ਰਫ਼ਤਾਰ ਗੱਡੀ ਉਹਨਾਂ ਦੇ ਵੱਲ ਆ ਗਈ ਅਤੇ ਇਸ ਗੱਡੀ ਨੇ ਬੱਚਿਆਂ ਸਮੇਤ ਬਜ਼ੁਰਗ ਤੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਜਿਸ ’ਚ ਇੱਕ ਅਤੁਲ ਨਮਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਫ਼ਿਲਹਾਲ ਮੌਕੇ ਉੱਪਰ ਗੱਡੀ ਚਾਲਕ ਨੂੰ ਤਾਂ ਫੜ ਲਿਆ ਗਿਆ ਪਰ ਉਸ ਦੇ ਨਾਲ ਦੇ ਸਾਥੀ ਮੌਕੇ ਉੱਪਰੋਂ ਭੱਜ ਗਏ। ਪੁਲਿਸ ਨੇ ਮ੍ਰਿਤਕ ਅਤੁਲ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਹੈ।
(For more news apart from high-speed car ran over a family celebrating Lohri News in Punjabi, stay tuned to Rozana Spokesman)