ਅੰਮ੍ਰਿਤਸਰ ਵਿਚ ਘਰ ‘ਚ ਅਚਾਨਕ ਲੱਗੀ ਅੱਗ, ਤਿੰਨ ਸਕੀਆਂ ਭੈਣਾਂ ਦੀ ਮੌਤ
Published : Feb 14, 2019, 12:38 pm IST
Updated : Feb 14, 2019, 12:39 pm IST
SHARE ARTICLE
Fire
Fire

ਅੰਮ੍ਰਿਤਸਰ ਦੇ ਗੇਟ ਹਕੀਮਾਂ ਵਾਲਾ ਸਥਿਤ ਗਲੀ ਮੋਚੀਆਂ ਵਾਲੀ ਵਿਖੇ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ...

ਅੰਮ੍ਰਿਤਸਰ : ਅੰਮ੍ਰਿਤਸਰ ਦੇ ਗੇਟ ਹਕੀਮਾਂ ਵਾਲਾ ਸਥਿਤ ਗਲੀ ਮੋਚੀਆਂ ਵਾਲੀ ਵਿਖੇ ਇਕ ਘਰ ਵਿਚ ਅੱਗ ਲੱਗਣ ਕਾਰਨ ਤਿੰਨ ਸਕੀਆਂ ਭੈਣਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਵਿਚੋਂ ਅੰਮ੍ਰਿਤਸਰ ਦੀ ਰਹਿਣ ਵਾਲੀ ਔਰਤ ਦੀ ਸ਼ਨਾਖਤ ਇੰਦੂ ਵਜੋਂ ਹੋਈ ਹੈ ਅਤੇ ਦਿੱਲੀ ਤੋਂ ਉਸ ਦੀਆਂ ਭੈਣਾਂ ਵੱਡੀ ਭੈਣ ਕੋਲ ਛੁੱਟੀਆਂ ਮਨਾਉਣ ਵਆਈਆੰ ਹੀਆਂ ਸਨ। ਦੋਵਾਂ ਦੁ ਉਮਰ 30 ਤੋਂ 32 ਸਾਲ ਹੈ ਤੇ ਦੋਵੇਂ ਅਣਵਿਆਹੀ ਸਨ। ਜਿਸ ਘਰ ਵਿਚ ਅੱਗ ਲਈਗੀ ਉਹ ਸ਼ਹਿਰ ਦੇ ਬੇਹੱਦ ਸੰਘਣੀ ਵਸੋਂ ਵਾਲਾ ਇਲਾਕਾ ਹੈ ਅਤੇ ਲੋਕਾਂ ਨੇ ਘਰਾਂ ਦੀਆਂ ਛੱਤਾਂ ‘ਤੇ ਪਾਣੀ ਸੁੱਟ ਕੇ ਅੱਗੇ ‘ਤੇ ਕਾਬੂ ਪਾਇਆ।

Fire Fire

ਮੌਕੇ ਉੱਤੇ ਅੱਗ ਬੁਝਾਊ ਅਮਲਾ ਪੁੱਜਾ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਗੁਆਂਢੀਆਂ ਦੱਸਿਆ ਕਿ ਤਿੰਨ ਭੈਣਾਂ ਵਿੱਚੋਂ ਸਭ ਤੋਂ ਵੱਡੀ ਇੰਦੂ ਵਿਆਹੀ ਸੀ। ਦੋ ਭੈਣਾਂ ਦਿੱਲੀ ਤੋਂ ਮਿਲਣ ਆਈਆੰ ਸਨ। ਜਿਨ੍ਹਾਂ ਦੀ ਪਛਾਣ ਪ੍ਰਿਤੀ ਤੇ ਵੰਦਨਾ ਵਜੋਂ ਹੋਈ ਹੈ। ਇੰਦੂ ਅਪਣੇ ਪਤੀ ਨਾਲ ਪਿਛਲੇ ਕਾਫ਼ੀ ਸਾਲਾਂ ਤੋਂ ਇਸ ਘਰ ਵਿਚ ਕਿਰਾਏ ਉੱਤੇ ਰਹਿ ਰਹੀ ਸੀ। ਜਦੋਂ ਹਾਦਸਾ ਵਾਪਰਿਆਂ ਇੰਦੂ ਦਾ ਪਤੀ ਅਤੇ ਬੇਟਾ ਕੰਮ ਉੱਤੇ ਗਏ ਹੋਏ ਸਨ। ਗੁਆਂਢੀਆਂ ਨੇ ਗੇ ਲੱਗੀ ਵੇਖ ਰੌਲਾ ਪਾਇਆ ਅਤੇ ਪਲਿਸ ਨੂੰ ਸੂਚਨਾ ਦਿੱਤੀ। ਬੁਰੀ ਤਰ੍ਹਾਂ ਝੁਲਸੀਆਂ ਤਿੰਨੇ ਭੈਣਾਂ ਨੇ ਮੌਕੇ ਉੱਤੇ ਹੀ ਦਮ ਤੌੜ ਦਿੱਤਾ।

Fire Fire

ਨੇੜਲੇ ਲੋਕਾਂ ਨੇ ਦੱਸਿਆ ਕਿ ਤਿੰਨਾਂ ਭੈਣਾਂ ਬਚਣ ਦੀਆਂ ਕਾਫ਼ੀ ਕੋਸ਼ਿਸਾਂ ਕਰਦੀਆਂ ਰਹੀਆਂ ਅਤੇ ਆਵਾਜ਼ਾਂ ਮਾਰਦੀਆਂ ਰਹੀਆਂ ਪਰ ਅੱਗ ਤੇਜ਼ੀ ਨਾਲ ਫੈਲੀ ਅਤੇ ਕੋਈ ਮੱਦਦ ਨਾ ਕਰ ਸਕਿਆ। ਅੰਮ੍ਰਿਤਸਰ ਦੇ ਡੀਸੀਪੀ ਅਮਰੀਕ ਸਿੰਘ ਪਵਾਰ ਨੇ ਕੀਤੀ ਤਿੰਨ ਮੌਤਾਂ ਦੀ ਪੁਸ਼ਟੀ ਕੀਤੀ ਹੈ। ਪੁਲਿਸ ਨੇ ਘਟਨਾ ਸਥਾਨ ਨੂੰ ਸੀਲ ਕਰ ਲਿਆ ਹੈ ਅਤੇ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਲਾਇਆ ਜਾ ਰਿਹਾ ਹੈ।  

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement