ਨੂੰਹ ਨਾਲ ਵਿਆਹ ਕਰਵਾਉਣ ਦੇ ਚੱਕਰ 'ਚ ਪਿਓ ਨੇ ਕੀਤੇ ਪੁੱਤਰ ਦੇ ਟੋਟੇ  
Published : Feb 14, 2019, 4:18 pm IST
Updated : Feb 14, 2019, 4:18 pm IST
SHARE ARTICLE
Murder Case
Murder Case

ਅੱਜ-ਕੱਲ ਆਪਸੀ ਰਿਸ਼ਤਿਆਂ 'ਚ ਕੋਈ ਕਦਰ ਨਹੀਂ ਰਹੀ ਅਤੇ ਇਹ ਖੂਨ ਦੇ ਰਿਸ਼ਤੇ ਪਾਣੀ ਬਣਦੇ ਜਾ ਰਹੇ ਹਨ ਅਤੇ ਅੱਜ ਕੱਲ ਰਿਸ਼ਤਿਆਂ 'ਚ ਤਕਰਾਰ ਇਨੀ ਵੱਧਦੀ ....

ਫ਼ਰੀਦਕੋਟ: ਅੱਜ-ਕੱਲ ਆਪਸੀ ਰਿਸ਼ਤਿਆਂ 'ਚ ਕੋਈ ਕਦਰ ਨਹੀਂ ਰਹੀ ਅਤੇ ਇਹ ਖੂਨ ਦੇ ਰਿਸ਼ਤੇ ਪਾਣੀ ਬਣਦੇ ਜਾ ਰਹੇ ਹਨ ਅਤੇ ਅੱਜ ਕੱਲ ਰਿਸ਼ਤਿਆਂ 'ਚ ਤਕਰਾਰ ਇਨੀ ਵੱਧਦੀ ਜਾ ਰਹੀ ਹੈ ਲੋਕ ਇਕ ਦੂਜੇ ਦਾ ਕਤਲ ਕਰਨ 'ਤੇ ਬਿਲਕੁਲ ਵੀ ਗੁਰੇਜ਼ ਮਹਿਸੂਸ ਨਹੀਂ ਕਰਦੇ। ਅਜਿਹਾ ਹੀ ਮਾਮਲਾ ਜੈਤੋ ਵਿੱਖੇ ਤੋਂ ਸਾਹਮਣੇ ਆਇਆ ਹੈ ਜਿੱਥੇ ਪਿੰਡ ਦਬੜੀ ਖਾਨਾ ’ਚ 62 ਸਾਲਾਂ ਦੇ ਇਕ ਵਿਅਕਤੀ ਨੇ ਕਥਿਤ ਤੌਰ ’ਤੇ ਅਪਣੇ 40 ਸਾਲਾਂ ਦੇ ਪੁੱਤਰ ਦਾ ਬੇਰਹੀਮੀ ਨਾਲ ਕਤਲ ਕਰ ਦਿਤਾ।

Crime Crime

ਦਰਅਸਲ  62 ਸਾਲਾਂ ਵਿਅਕਤੀ ਆਪਣੀ ਹੀ ਨੂੰਹ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਅਤੇ ਉਸ ਦਾ ਕਥਿਤ ਤੌਰ 'ਤੇ ਆਪਣੀ ਹੀ ਨੂੰਹ ਨਾਲ ਨਾਜਾਇਜ਼ ਰਿਸ਼ਤਾ ਕਾਇਮ ਹੋ ਗਿਆ ਸੀ। ਜਾਣਕਾਰੀ ਮੁਤਾਬਿਕ ਜਦੋਂ ਮ੍ਰਿਤਕ ਰਾਜਵਿੰਦਰ ਸਿੰਘ ਅਪਣੇ ਕਮਰੇ ਵਿਚ ਸੁੱਤਾ ਪਿਆ ਸੀ, ਉਦੋਂ ਉਸ ਦੇ ਪਿਤਾ ਛੋਟਾ ਸਿੰਘ ਨੇ ਇਕ ਤੇਜ਼ਧਾਰ ਹਥਿਆਰ ਨਾਲ ਉਸ 'ਤੇ ਹਮਲਾ ਕਰ ਕੇ ਉਸ ਦਾ ਕਤਲ ਕਰ ਦਿਤਾ। ਕਤਲ ਕਰਨ ਪਿੱਛੋਂ ਪਿਓ ਨੇ ਆਪਣੇ ਪੁੱਤਰ ਦੀ ਲਾਸ਼ ਦੇ ਕਈ ਛੋਟੇ–ਛੋਟੇ ਟੋਟੇ ਕੀਤੇ ਤੇ ਉਨ੍ਹਾਂ ਨੂੰ ਪਲਾਸਟਿਕ ਦੇ ਇੱਕ ਥੈਲੇ ਵਿੱਚ ਪਾ ਕੇ ਸੀਵਰੇਜ ਵਿਚ ਸੁੱਟ ਦਿਤੇ।

Murder Case Murder Case

ਪੁਲਿਸ ਮੁਤਾਬਕ ‘ਜਦੋਂ ਮੁਲਜ਼ਮ ਲਾਸ਼ ਦੇ ਟੋਟੇ ਸੁੱਟਣ ਲਈ ਜਾ ਰਿਹਾ ਸੀ, ਤਾਂ ਉਸ ਦਾ ਭਤੀਜਾ ਗੁਰਚਰਨ ਸਿੰਘ ਜਾਗ ਪਿਆ ਤੇ ਉਸ ਨੇ ਘਰ ਵਿਚ ਖ਼ੂਨ ਦੀਆਂ ਬੂੰਦਾਂ ਵੇਖੀਆਂ। ਜਿਸ ਤੋਂ ਬਾਅਦ ਕਤਲ ਦਾ ਖੁਲਾਸਾ ਹੋਇਆ ਅਤੇ ਗੁਰਚਰਨ ਸਿੰਘ ਨੇ ਆਪਣੇ ਅੰਕਲ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿਤਾ। ਸੂਤਰਾਂ ਨੇ ਦੱਸਿਆ ਕਿ ‘ਮੁਲਜ਼ਮ ਦੇ ਅਪਣੀ ਨੂੰਹ ਨਾਲ ਪਿਛਲੇ ਦੋ ਸਾਲਾਂ ਤੋਂ ਨਾਜਾਇਜ਼ ਸਬੰਧ ਸਨ।‘

ਫਿਲਹਾਲ ਪੁਲਿਸ ਵਲੋਂ ਕੇਸ ਦਰਜ ਕਰ ਕੇ ਜਾਂਚ ਅਰੰਭ ਕਰ ਦਿਤੀ ਗਈ ਹੈ ਅਤੇ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਲਾਸ਼ ਦਾ ਪੋਸਟ–ਮਾਰਟਮ ਕਰ ਲਾਸ਼ ਵਾਰਸਾਂ ਹਵਾਲੇ ਕਰ ਦਿਤੀ ਗਈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement