ਕੀ ਕਾਂਗਰਸ ਦਾ ਹੱਥ ਫੜ ਸਕਦੇ ਹਨ ਸ਼ੇਰ ਸਿੰਘ ਘੁਬਾਇਆ?
Published : Feb 14, 2019, 12:39 pm IST
Updated : Feb 14, 2019, 12:39 pm IST
SHARE ARTICLE
Sher Singh Ghubaya
Sher Singh Ghubaya

ਸ਼੍ਰੋਮਣੀ ਅਕਾਲੀ ਦਲ (ਬ) ਦੇ ਬਾਗੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਦੱਸਿਆ ਕਿ ਉਹ ਹਫ਼ਤੇ ਤੱਕ ਅਪਣੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਲੈ ਸਕਦੇ...

ਅਬੋਹਰ : ਸ਼੍ਰੋਮਣੀ ਅਕਾਲੀ ਦਲ (ਬ) ਦੇ ਬਾਗੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਦੱਸਿਆ ਕਿ ਉਹ ਹਫ਼ਤੇ ਤੱਕ ਅਪਣੇ ਸਿਆਸੀ ਭਵਿੱਖ ਬਾਰੇ ਫ਼ੈਸਲਾ ਲੈ ਸਕਦੇ ਹਨ। ਬੁੱਧਵਾਰ ਨੂੰ ਸੰਸਦ ਦੀ ਆਖ਼ਰੀ ਕਾਰਵਾਈ ਵਿਚ ਹਿੱਸਾ ਲੈਣ ਮਗਰੋਂ ਘੁਬਾਇਆ ਨੇ ਫੋਨ ‘ਤੇ ਦੱਸਿਆ ਕਿ ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦੇ ਨਾਲ ਮੀਟਿੰਗ ਰੱਖੀ ਹੈ ਅਤੇ ਹਫ਼ਤੇ ਦੇ ਅੰਦਰ ਪਤਾ ਲੱਗੇਗਾ ਕਿ ਉਹ ਕਿਹੜੀ ਪਾਰਟੀ ਵਲੋਂ ਲੋਕ ਸਭਾ ਚੋਣ ਲੜਨਗੇ।

ਘੁਬਾਇਆ ਨੇ ਕਿਹਾ ਕਿ ਹੁਣ ਤੱਕ ਲੱਗਦਾ ਸੀ ਕਿ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਬਾਦਲ ਉਨ੍ਹਾਂ ਨੂੰ ਪਾਰਟੀ ਵਿਚੋਂ ਕੱਢ ਦੇਣਗੇ ਪਰ ਹੁਣ ਇਸ ਤਰ੍ਹਾਂ ਜਾਪਦਾ ਹੈ ਕਿ ਸੁਖਬੀਰ ਅਜਿਹਾ ਕਰਨ ਦੀ ਹਿੰਮਤ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਮੇਰੀ ਸਮਝ ਵਿਚ ਨਹੀਂ ਆਉਂਦਾ ਕਿ ਸੁਖਬੀਰ ਕਿਹੋ ਜਿਹੀ ਸਿਆਸਤ ਕਰਦੇ ਹਨ। ਇਕ ਪਾਸੇ ਤਾਂ ਸੁਖਬੀਰ ਆਖਦੇ ਹਨ ਕਿ ਘੁਬਾਇਆ ਜਿਹਾ ਮਾੜਾ ਬੰਦਾ ਨਹੀਂ ਵੇਖਿਆ ਤੇ ਦੂਜੇ ਪਾਸੇ ਪਾਰਟੀ ਵਿਚੋਂ ਕੱਢਦੇ ਵੀ ਨਹੀਂ।

ਉਨ੍ਹਾਂ ਦੁਹਰਾਇਆ ਕਿ ਸੁਖਬੀਰ ਦੇ ਪ੍ਰਧਾਨ ਰਹਿੰਦਿਆਂ ਉਹ ਭਵਿੱਖ ਵਿਚ ਅਕਾਲੀ ਦਲ ਵਲੋਂ ਕੋਈ ਚੋਣ ਨਹੀਂ ਲੜਨਗੇ। ਉਧਰ ਸੂਤਰਾਂ ਮੁਤਾਬਕ, ਦਿੱਲੀ ਵਿਚ 16 ਫਰਵਰੀ ਨੂੰ ਐਮਪੀ ਸ਼ੇਰ ਸਿੰਘ ਘੁਬਾਇਆ ਦੀ ਕਾਂਗਰਸੀ ਆਗੂਆਂ ਨਾਲ ਮੀਟਿੰਗ ਹੋ ਸਕਦੀ ਹੈ। ਇਸ ਵਿਚ ਫਿਰੋਜ਼ਪੁਰ ਤੋਂ ਪਾਰਟੀ ਦੀ ਟਿਕਟ ’ਤੇ ਚੋਣ ਲੜਾਉਣ ਦੀ ਚਰਚਾ ਹੋਣ ਦੇ ਆਸਾਰ ਹਨ। ਬਾਦਲ ਪਰਵਾਰ ਵੀ ਫਿਰੋਜ਼ਪੁਰ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕਰ ਚੁੱਕਾ ਹੈ।

ਹੁਣ ਜੇਕਰ ਕਾਂਗਰਸ ਘੁਬਾਇਆ ਨੂੰ ਫਿਰੋਜ਼ਪੁਰ ਤੋਂ ਚੋਣ ਲੜਾਉਂਦੀ ਹੈ ਤਾਂ ਇਹ ਸੁਖਬੀਰ ਲਈ ਝਟਕ ਸਾਬਤ ਹੋ ਸਕਦਾ ਹੈ। ਇਸ ਸੀਟ ਨੂੰ ਅਕਾਲੀ ਦਲ ਸੁਰੱਖਿਅਤ ਮੰਨ ਕੇ ਚੱਲਦਾ ਹੈ। ਘੁਬਾਇਆ ਵੀ ਫਿਰੋਜ਼ਪੁਰ ਤੋਂ ਦੋ ਵਾਰ ਸੰਸਦ ਮੈਂਬਰ ਰਹਿ ਚੁੱਕੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement