
ਜਾਬ ਵਿਧਾਨ ਸਭਾ ਦੇ ਚਾਲੂ ਬਜਟ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਨਾਲਾ-ਨਾਲ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਨੇ ਵੀ ਸਰਕਾਰ ਨੂੰ ਘੇਰਿਆ...
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਚਾਲੂ ਬਜਟ ਸੈਸ਼ਨ ਦੇ ਦੂਜੇ ਦਿਨ ਪ੍ਰਸ਼ਨਕਾਲ ਦੌਰਾਨ ਵਿਰੋਧੀ ਧਿਰ ਦੇ ਨਾਲਾ-ਨਾਲ ਸੱਤਾਧਾਰੀ ਕਾਂਗਰਸੀ ਵਿਧਾਇਕਾਂ ਨੇ ਵੀ ਸਰਕਾਰ ਨੂੰ ਘੇਰਿਆ। ਸਾਬਕਾ ਮੰਤਰੀ ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਸਰਕਾਰ ਦੋਆਬਾ ਇਲਾਕੇ ਨਾਲ ਮਤਰਿਆ ਵਿਵਹਾਰ ਕਰ ਰਹੀ ਹੈ।
Rana Gurjit Singh
ਰਾਣਾ ਨੇ ਇਹ ਟਿੱਪਣੀ ਉਸ ਸਮੇਂ ਕੀਤੀ ਜਦੋਂ ਲੋਕ ਨਿਰਮਾਣ ਮੰਤਰੀ ਵਿਜੇ ਇੰਦਰ ਸਿੰਗਲਾ ਵਿਧਾਇਕ ਗੁਰਪ੍ਰਤਾਪ ਸਿੰਘ ਬਡਾਲਾ ਦੇ ਉਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਫਿਲੌਰ ਕਪੂਰਥਲਾ ਸੜ੍ਹਕ ਨੂੰ ਚੌੜਾ ਕੀਤੇ ਜਾਣ ਦਾ ਕੋਈ ਪ੍ਰਸਤਾਵ ਹੈ। ਇਸ ਦੇ ਜਵਾਬ ਵਿਚ ਜਦੋਂ ਮੰਤਰੀ ਨੇ ਕਿਹਾ ਕਿ ਇਸ ਸੜ੍ਹਕ ਨੂੰ ਚੌੜਾ ਕਰਨ ਦਾ ਤਾਂ ਕੋਈ ਪ੍ਰਸਤਾਵ ਨਹੀਂ ਪਰ ਫਿਲੌਰ-ਨਕੋਦਰ-ਕਪੂਰਥਲਾ ਦੀ 66.20 ਕਿਲੋਮੀਟਰ ਸੜਕ ਦੇ 17.71 ਕਿਲੋਮੀਟਰ ਹਿੱਸੇ ਦੀ ਮੁਰੰਮਤ ਕੀਤੀ ਜਾ ਰਹੀ ਹੈ।
Gurpartap singh Wadala
ਜਿਸ ਨੂੰ 2 ਅਗਸਤ ਤੱਕ ਪੂਰਾ ਕਰ ਲਿਆ ਜਾਵੇਗਾ। ਬਡਾਲਾ ਵੱਲੋਂ ਪੂਰੀ ਸੜ੍ਹਕ ਦੀ ਮੁਰੰਮਤ ਅਤੇ ਚੌੜਾਈ ਵਧਾਏ ਜਾਣ ਦੀ ਮੰਗ ਨੂੰ ਨਕਾਰੇ ਜਾਣ ਮਗਰੋਂ ਰਾਣਾ ਗੁਰਜੀਤ ਸਿੰਘ ਨੇ ਇਹ ਟਿੱਪਣੀ ਕੀਤੀ। ਇਸ ਤੋਂ ਬਾਅਦ ਕਾਂਗਰਸੀ ਵਿਧਾਇਕ ਰਣਦੀਪ ਸਿੰਘ ਨਾਭਾ ਨੇ ਉਦਯੋਗ ਅਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਇਸ ਗੱਲ ‘ਤੇ ਘੇਰਨ ਦੀ ਕੋਸ਼ਿਸ਼ ਕੀਤੀ ਕਿ ਜਦੋਂ ਉਨ੍ਹਾਂ ਨੇ ਮੰਡੀ ਗੋਬਿੰਦਗੜ੍ਹ ਵਿਚ ਸਟੀਲ ਚੈਂਬਰ ਅਤੇ ਆਈ.ਟੀ.ਆਈ. ਦੀ ਸਥਾਪਨਾ ਦੇ ਐਲਾਨ ਦੇ ਨਾਲ ਹੀ 15 ਕਰੋੜ ਦੀ ਮਨਜ਼ੂਰੀ ਦੀ ਗੱਲ ਕਹੀ ਸੀ ਤਾਂ ਫਿਰ ਇਹ ਰਾਸ਼ੀ ਜਾਰੀ ਕਿਉਂ ਨਹੀਂ ਹੋ ਰਹੀ?
Sunder Sham Arora
ਹਾਲਾਂਕਿ ਅਰੋੜਾ ਵੱਲੋਂ ਦਲੀਲ ਦਿੱਤੀ ਗਈ ਕਿ ਇਸ ਸਬੰਧੀ ਮੰਡੀ ਗੋਬਿੰਦਗੜ੍ਹ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਵੱਲੋਂ ਪ੍ਰਸਤਾਵ ਪ੍ਰਾਪਤ ਹੋਣ ਤੋਂ ਬਾਅਦ ਇਹ ਰਾਸ਼ੀ ਜਾਰੀ ਕਰ ਦਿੱਤੀ ਜਾਵੇਗੀ ਪਰ ਨਾਭਾ ਇਹ ਜਾਣਨ ਉੱਤੇ ਅੜੇ ਰਹੇ ਕਿ ਫਿਰ ਐਲਾਨ ਕਿਉਂ ਕੀਤਾ ਗਿਆ। ਨਾਭਾ ਨੇ ਕਿਹਾ ਕਿ ਉਹ ਜਾਣਨਾ ਚਾਹੁੰਦੇ ਹਨ ਕਿ ਸਟੀਲ ਚੈਂਬਰ ਕਦੋਂ ਤੱਕ ਸਥਾਪਤ ਹੋ ਜਾਵੇਗਾ। ਆਖ਼ਰ ਅਰੋੜਾ ਨੇ ਭਰੋਸਾ ਦਿੱਤਾ ਕਿ ਇਸ ਬੰਦੀ ਪ੍ਰਸਤਾਵ ਮਿਲਣ ਤੋਂ ਛੇ ਮਹੀਨਿਆਂ ਦੇ ਅੰਦਰ ਸਟੀਲ ਚੈਂਬਰ ਦੀ ਸਥਾਪਨਾ ਕਰ ਦਿੱਤੀ ਜਾਵੇਗੀ।