
ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਕੈਬਟਿਨ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਅਨਮੋਲ ਪੈਲੇਸ ਵਿੱਚ ਮੀਡੀਆ ਨਾਲ ਗੱਲਬਾਤ.............
ਬੰਗਾ : ਸੀਨੀਅਰ ਕਾਂਗਰਸ ਆਗੂ ਤੇ ਸਾਬਕਾ ਕੈਬਟਿਨ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਨੇ ਅੱਜ ਇੱਥੇ ਅਨਮੋਲ ਪੈਲੇਸ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਖਪਾਲ ਸਿੰਘ ਖਹਿਰਾ ਦਾ ਕਿਰਦਾਰ ਸ਼ੁਰੂ ਤੋਂ ਬਾਗੀ ਰਿਹਾ ਹੈ । ਉਹ ਸਿਰੇ ਦਾ ਮੌਕਾਪ੍ਰਸਤ ਅਤੇ ਬੇਲਗਾਮ ਵਿਅਕਤੀ ਹੈ। ਅਜਿਹੇ ਵਿਅਕਤੀ ਨੂੰ ਪੰਜਾਬ ਵਿਧਾਨ ਸਭਾ ਦੀ ਵਿਰੋਧੀ ਧਿਰ ਦਾ ਆਗੂ ਬਣਾਉਣਾ 'ਆਪ' ਦੀ ਸੋੜੀ ਸੋਚ ਦਾ ਨਤੀਜਾ ਹੈ ਜਿਸ ਦੀ ਉਸ ਪਾਰਟੀ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਪੰਜਾਬ ਨੂੰ ਦੇਸ਼ ਦਾ ਸੱਭ ਤੋਂ ਵਧੀਆ ਸੂਬਾ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ। ਉਨਾਂ ਅਕਾਲੀਆਂ 'ਤੇ ਵਰਦਿਆਂ ਕਿਹਾ ਕਿ 10 ਸਾਲ ਦੇ ਰਾਜ ਭਾਗ ਦੌਰਾਨ ਪੰਜਾਬ ਦੇ ਕੀਤੇ ਉਜਾੜੇ ਦਾ ਪਾਈ ਪਾਈ ਹਿਸਾਬ ਲਿਆ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਤੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਸਤਵੀਰ ਸਿੰਘ ਪੱਲੀ ਝਿੱਕੀ, ਯੂਥ ਆਗੂ ਦਰਬਜੀਤ ਸਿੰਘ ਪੂਨੀਆਂ, ਡਾ. ਬਖਸ਼ੀਸ਼ ਸਿੰਘ, ਜਰਨੈਲ ਸਿੰਘ ਪੱਲੀ ਝਿੱਕੀ ਆਦਿ ਹਾਜ਼ਰ ਸਨ।