ਪੰਜਾਬ ਦੇ ਮੌਸਮ ਬਾਰੇ ਆਈ ਤਾਜ਼ਾ ਵੱਡੀ ਖ਼ਬਰ, 22 ਫ਼ਰਵਰੀ ਤੱਕ…. ਦੇਖੋ ਪੂਰੀ ਜਾਣਕਾਰੀ!
Published : Feb 14, 2020, 5:35 pm IST
Updated : Feb 15, 2020, 7:31 am IST
SHARE ARTICLE
Punjab weather
Punjab weather

ਪਰ ਜੇ ਪਿਛਲੇ ਕੁੱਝ ਦਿਨਂ ਦਾ ਔਸਤਨ ਤਾਪਮਾਨ ਦੇਖਿਆ ਜਾਵੇ...

ਗੁਰਦਾਸਪੁਰ: ਕਈ ਦਿਨਾਂ ਤੋਂ ਸੀਤ ਲਹਿਰ ਨੇ ਕਾਫੀ ਜ਼ੋਰ ਫੜਿਆ ਹੋਇਆ ਹੈ ਪਰ ਹੁਣ ਮੌਸਮ ਵਿਚ ਕੁੱਝ ਗਰਮਾਹਟ ਆਉਣੀ ਸ਼ੁਰੂ ਹੋ ਗਈ ਹੈ ਪਰ ਕੱਲ੍ਹ ਸਵੇਰ ਤੋਂ ਬਾਅਦ ਪਈ ਸੰਘਣੀ ਧੁੰਦ ਨੇ ਜਿੱਥੇ ਜਨ-ਜੀਵਨ ਅਤੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਉੱਥੇ ਹੀ ਸਾਰੇ ਦਿਨ ਵਿਚ ਔਸਤਨ ਤਾਪਮਾਨ ਪਿਛਲੇ ਦਿਨਾਂ ਦੇ ਮੁਕਾਬਲੇ ਰਿਹਾ।

PhotoPhoto

ਪਰ ਜੇ ਪਿਛਲੇ ਕੁੱਝ ਦਿਨਂ ਦਾ ਔਸਤਨ ਤਾਪਮਾਨ ਦੇਖਿਆ ਜਾਵੇ ਤਾਂ ਗੁਰਦਾਸਪੁਰ ਜ਼ਿਲ੍ਹੇ ਸਮੇਤ ਆਸ-ਪਾਸ ਇਲਾਕਿਆਂ ਅੰਦਰ ਦਿਨ ਦਾ ਤਾਪਮਾਨ 20 ਡਿਗਰੀ ਤੋਂ ਟੱਪ ਗਿਆ ਹੈ ਜਦਕਿ ਰਾਤ ਦਾ ਤਾਪਮਾਨ 10 ਤੋਂ 12 ਡਿਗਰੀ ਦੇ ਆਸ-ਪਾਸ ਟਿਕਿਆ ਹੋਇਆ ਹੈ। ਮੌਸਮ ਵਿਭਾਗ ਵੱਲੋਂ ਕੀਤੀ ਗਈ ਭਵਿੱਖਬਾਣੀ ਅਨੁਸਾਰ 16 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ ਜਦਕਿ 24 ਫਰਵਰੀ ਨੂੰ ਦਿਨ ਦਾ ਤਾਪਮਾਨ 24 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਸਕਦਾ ਹੈ।

Rain Rain

ਇਸ ਹਫਤੇ ਬਾਕੀ ਦੇ ਦਿਨਾਂ ਦੌਰਾਨ ਦਿਨ ਦਾ ਔਸਤਨ ਤਾਪਮਾਨ 22 ਡਿਗਰੀ ਦੇ ਆਸ-ਪਾਸ ਰਹਿ ਸਕਦਾ ਹੈ। ਇਸੇ ਤਰ੍ਹਾਂ ਅੱਜ ਰਾਤ ਵੀ ਔਸਤਨ ਤਾਪਮਾਨ 12 ਡਿਗਰੀ ਤੱਕ ਪਹੁੰਚ ਸਕਦਾ ਹੈ। ਇਸ ਇਲਾਕੇ ਅੰਦਰ ਸੀਤ ਲਹਿਰ ਤੋਂ ਵੀ ਰਾਹਤ ਮਿਲਣੀ ਸ਼ੁਰੂ ਹੋ ਗਈ ਹੈ ਅਤੇ ਮੌਜੂਦਾ ਸਮੇਂ ਦੌਰਾਨ ਹਵਾ ਦੀ ਰਫਤਾਰ ਔਸਤਨ 9 ਕਿਲੋਮੀਟਰ ਪ੍ਰਤੀ ਘੰਟਾ ਹੈ। ਮੌਸਮ ਦੇਖ ਕੇ ਲਗਦਾ ਹੈ ਪੱਛਮੀ ਡਿਸਟਰਬੈਂਸ ਦੁਬਾਰਾ ਮਜ਼ਬੂਤ ਹੋਣਗੇ।

Cold wave in North IndiaCold 

ਕੁੱਝ ਇਲਾਕਿਆਂ ਵਿਚ ਤਾਪਮਾਨ ਆਮ ਨਾਲੋਂ ਹੇਠਾਂ ਰਹੇਗਾ। 21 ਫਰਵਰੀ ਤੋਂ 27 ਫਰਵਰੀ ਤਕ ਕਈ ਇਲਾਕਿਆਂ ਵਿਚ ਤਾਪਮਾਨ ਆਮ ਹੀ ਰਹੇਗਾ ਪਰ ਕੁੱਝ ਅਜਿਹੇ ਵੀ ਇਲਾਕੇ ਹਨ ਜਿੱਥੇ ਕੇ ਰਾਤ ਦਾ ਤਾਪਮਾਨ ਵਧ ਸਕਦਾ ਹੈ। ਇਕ ਡਿਸਟਰਬੈਂਸ 24 ਤਰੀਕ ਨੂੰ ਆਵੇਗਾ ਅਤੇ ਇਹ ਪੰਜਾਬ ਦੇ ਕੁੱਝ ਇਲਾਕਿਆਂ ਵਿਚ ਬਾਰਿਸ਼ ਕਰ ਸਕਦਾ ਹੈ। ਇਸ ਤੋਂ ਇਲਾਵਾ ਮਾਰਚ ਦੇ ਪਹਿਲੇ ਅਤੇ ਦੂਜੇ ਹਫ਼ਤੇ ਵਿਚ ਬਾਰਿਸ਼ ਹੋਣ ਦੇ ਆਸਾਰ ਹਨ।

Cold In Punjab Cold In Punjab

ਪਰ ਉੰਨੀ ਦੇਰ ਤਕ ਮੁੱਖ ਤੌਰ ਤੇ 17, 18 ਤਰੀਕ ਦੀ ਗੱਲ ਕਰੀਏ ਤਾਂ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵਿਚ ਮੌਸਮ ਖੁਸ਼ਕ ਰਹੇਗਾ। ਤੇਜ਼ ਹਵਾ 15 ਤਰੀਕ ਤੱਕ ਲਗਾਤਾਰ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੌਰਾਨ ਕਿਸਾਨਾਂ ਨੂੰ ਇਹੀ ਸਲਾਹ ਹੈ ਕਿ ਜੋ ਕਣਕਾਂ ਨੂੰ ਪਾਣੀ ਲਾ ਰਹੇ ਹਨ ਉਹ ਰਾਤ ਨੂੰ ਲਗਾਉਣ ਜਾਂ ਹਵਾ ਦਾ ਰੁੱਖ ਦੇਖ ਕੇ ਪਾਣੀ ਲਗਾਉਣ। ਮੌਸਮ ਵਿਭਾਗ ਮੁਤਾਬਕ ਹਵਾ ਦੀ ਸਪੀਡ 20 ਤੋਂ 30 ਪ੍ਰਤੀ ਘੰਟਾ ਰਹਿ ਸਕਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ   Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement